ਨਵੀਂ ਦਿੱਲੀ: ਮਸ਼ਹੂਰ ਸਮਾਰਟਫੋਨ ਕੰਪਨੀ ਐਪਲ ਭਾਰਤ 'ਚ ਆਈਫੋਨ 12 ਸੀਰੀਜ਼ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਇੱਕ ਰਿਪੋਰਟ ਅਨੁਸਾਰ ਨਵਾਂ ਮੇਡ ਇਨ ਇੰਡੀਆ ਆਈਫੋਨ 12 ਮਾਡਲ ਅਗਲੇ ਸਾਲ ਦੇ ਅੱਧ ਤੱਕ ਤਿਆਰ ਹੋ ਜਾਵੇਗਾ। ਐਪਲ ਦੀ ਤਾਈਵਾਨੀ ਕੰਟਰੈਕਟ ਮੈਨੀਫੈਕਚ੍ਰਰ ਕੰਪਨੀ ਵਿਸਟ੍ਰੋਨ ਬੈਂਗਲੁਰੂ ਨੇੜੇ ਨਰਸਾਪੁਰਾ ਪਲਾਂਟ ਵਿੱਚ ਨਵੇਂ ਆਈਫੋਨ ਦਾ ਉਤਪਾਦਨ ਸ਼ੁਰੂ ਕਰੇਗੀ।


ਕੰਪਨੀ ਨੇ ਇੱਥੇ 2,900 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਤੇ ਵਿਸਟਰਨ ਨੇ ਨਵੇਂ ਪਲਾਂਟ ਲਈ 10,000 ਕਰਮਚਾਰੀਆਂ ਦੀ ਨਿਯੁਕਤੀ ਦੀ ਯੋਜਨਾ ਵੀ ਬਣਾਈ ਹੈ। ਨਿਰਮਾਣ ਪਲਾਂਟ ਇਸ ਸਾਲ ਅਕਤੂਬਰ ਤੱਕ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਹੈ। ਰਿਪੋਰਟ ਅਨੁਸਾਰ ਲਗਪਗ ਇੱਕ ਹਜ਼ਾਰ ਕਾਮੇ ਵਿਸਟ੍ਰੋਨ ਯੋਜਨਾ 'ਤੇ ਕੰਮ ਸ਼ੁਰੂ ਕਰ ਚੁੱਕੇ ਹਨ।

Delhi-NCR Rains: ਮੀਂਹ ਨਾਲ ਬੇਹਾਲ ਹੋਈ ਦਿੱਲੀ, ਸੜਕਾਂ 'ਤੇ ਲੱਗਿਆ ਜਾਮ, ਦੇਖੋ ਤਸਵੀਰਾਂ

ਐਪਲ ਨੇ ਹਾਲ ਹੀ ਵਿੱਚ ਚੇਨਈ ਵਿੱਚ ਫੌਕਸਕਨ ਪਲਾਂਟ ਵਿੱਚ ਆਈਫੋਨ 11 ਨੂੰ ਅਸੈਂਬਲ ਕਰਨਾ ਸ਼ੁਰੂ ਕੀਤਾ ਸੀ। ਐਪਲ ਤੋਂ ਇਸ ਸਾਲ ਦੇ ਅੰਤ ਤੱਕ ਆਈਫੋਨ ਐਸਈ 2020 ਨੂੰ ਅਸੈਂਬਲ ਕਰਨਾ ਸ਼ੁਰੂ ਹੋਣ ਦੀ ਉਮੀਦ ਹੈ।

World Photography Day 2020: ਭਾਰਤ ਦੇ 10 ਵਾਇਰਲ ਫੋਟੋਗ੍ਰਾਫਰਾਂ ਦੀਆਂ ਕੁਝ ਤਸਵੀਰਾਂ, ਨਹੀਂ ਹਟਾ ਪਾਓਗੇ ਨਜ਼ਰਾਂ

ਐਪਲ ਹੁਣ ਤੱਕ ਸਥਾਨਕ ਤੌਰ 'ਤੇ ਆਈਫੋਨ 6 ਐਸ, ਆਈਫੋਨ ਤੇ ਆਈਫੋਨ ਐਕਸਆਰ ਦਾ ਨਿਰਮਾਣ ਕਰ ਰਿਹਾ ਹੈ। ਐਪਲ ਦਾ ਸਥਾਨਕ ਨਿਰਮਾਣ ਵੱਲ ਕਦਮ ਆਈਫੋਨ ਨਿਰਮਾਤਾ ਦੀ ਚੀਨ ਤੋਂ ਦੂਜੇ ਦੇਸ਼ਾਂ 'ਤੇ ਨਿਰਭਰਤਾ ਨੂੰ ਤਬਦੀਲ ਕਰਨ ਲਈ ਲਿਆ ਗਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ