Dream11 To Replace Byju's As Team India's Jersey Sponsor: ਫੈਂਟੇਸੀ ਗੇਮਿੰਗ ਪਲੇਟਫਾਰਮ 'ਡ੍ਰੀਮ 11' (Dream 11) ਭਾਰਤੀ ਕ੍ਰਿਕਟ ਟੀਮ ਦੀ ਮੁੱਖ ਜਰਸੀ ਦੇ ਸਪਾਂਸਰ ਵਜੋਂ ਬਾਈਜੂਸ (Byjus) ਦੀ ਥਾਂ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ ਇਸ ਲਈ ਰਕਮ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਪਿਛਲੇ ਕਰਾਰ ਤੋਂ ਘੱਟ ਹੋਣ ਦੀ ਉਮੀਦ ਹੈ।
ਬਾਈਜੂਸ ਨੇ ਪਿਛਲੇ ਵਿੱਤੀ ਚੱਕਰ ਵਿੱਚ ਹਟਣ ਦਾ ਕੀਤਾ ਸੀ ਫੈਸਲਾ
ਬੀਸੀਸੀਆਈ (ਭਾਰਤੀ ਕ੍ਰਿਕਟ ਬੋਰਡ) ਨੇ ਆਪਣੇ ਨਵੇਂ ਸਪਾਂਸਰ ਲਈ ਸੀਲਬੰਦ ਬੋਲੀਆਂ ਦਾ ਸੱਦਾ ਦਿੱਤਾ ਸੀ ਜਿਸ ਵਿੱਚ 'ਡ੍ਰੀਮ 11' ਸ਼ਾਮਲ ਸੀ ਕਿਉਂਕਿ ਬਾਈਜੂਸ ਨੇ ਪਿਛਲੇ ਵਿੱਤੀ ਚੱਕਰ ਦੇ ਖਤਮ ਹੋਣ ਤੋਂ ਬਾਅਦ ਹਟਣ ਦਾ ਫੈਸਲਾ ਕੀਤਾ ਸੀ।
ਡ੍ਰੀਮ 11 ਭਾਰਤੀ ਟੀਮ ਦੀ ਨਵੀਂ ਜਰਸੀ ਦਾ ਸਪਾਂਸਰ ਹੋਵੇਗਾ
ਬੀਸੀਸੀਆਈ (BCCI) ਦੇ ਇੱਕ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਪੀਟੀਆਈ (PTI) ਨੂੰ ਦੱਸਿਆ, "ਹਾਂ, ਡ੍ਰੀਮ 11 ਭਾਰਤੀ ਟੀਮ ਦੀ ਨਵੀਂ ਜਰਸੀ ਦਾ ਸਪਾਂਸਰ ਹੋਵੇਗਾ। ਤੁਸੀਂ ਕੁਝ ਦਿਨਾਂ ਵਿੱਚ ਇੱਕ ਘੋਸ਼ਣਾ ਦੀ ਉਮੀਦ ਕਰ ਸਕਦੇ ਹੋ।
ਜਦੋਂ ਡਰੀਮ 11 ਨਾਲ ਜੁੜੇ ਲੋਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੌਦੇ ਦਾ ਰਸਮੀ ਐਲਾਨ ਕਰਨ ਤੋਂ ਪਹਿਲਾਂ ਕੁਝ 'ਪ੍ਰੋਟੋਕਾਲ' ਤੈਅ ਕੀਤੇ ਜਾਣੇ ਹਨ।
ਇਹ ਵੀ ਪੜ੍ਹੋ: ਰਿਟਾਇਰਮੈਂਟ ਲੈ ਕੇ ਦੂਜੀ ਲੀਗ ‘ਚ ਨਹੀਂ ਖੇਡ ਸਕਣਗੇ ਭਾਰਤੀ ਕ੍ਰਿਕੇਟਰ, BCCI ਬਣਾਏਗੀ ਅਜਿਹਾ ਨਿਯਮ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: CSK ਦਾ ਜਲਵਾ ਬਰਕਰਾਰ, ਮਹਿੰਦਰ ਸਿੰਘ ਧੋਨੀ ਬਣੀ ਚੇਨਈ ਦੀ ਸਭ ਤੋਂ ਪੋਪੂਲਰ ਟੀਮ