BCCI May Introduce Cooling Off Period For Retired IPL Stars: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਹੁਣ ਆਪਣੇ ਸੇਵਾਮੁਕਤ ਖਿਡਾਰੀਆਂ ਨੂੰ ਲੈ ਕੇ ਨਵਾਂ ਨਿਯਮ ਲਿਆ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵਿਦੇਸ਼ੀ ਲੀਗਾਂ 'ਚ ਖੇਡਣ ਤੋਂ ਤੁਰੰਤ ਰੋਕਿਆ ਜਾ ਸਕੇ। ਹੁਣ ਭਾਰਤੀ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਸਮੇਤ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਬੀਸੀਸੀਆਈ ਤੋਂ ਐਨਓਸੀ ਲੈਂਦੇ ਸਨ, ਤਾਂ ਜੋ ਉਹ ਵਿਦੇਸ਼ੀ ਲੀਗਾਂ ਵਿੱਚ ਖੇਡ ਸਕਣ। ਹੁਣ ਇਸ ਸਬੰਧੀ ਬੀਸੀਸੀਆਈ ਤੋਂ ਸੰਨਿਆਸ ਲੈਣ ਵਾਲੇ ਖਿਡਾਰੀਆਂ ਲਈ ਕੂਲਿੰਗ ਆਫ ਪੀਰੀਅਡ ਦਾ ਨਿਯਮ ਲਾਗੂ ਕੀਤਾ ਜਾ ਸਕਦਾ ਹੈ।


ਬੀਸੀਸੀਆਈ ਦੀ ਏਪੇਕਸ ਕੌਂਸਲ ਦੀ 7 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਇਸ ਵਿਸ਼ੇ ’ਤੇ ਚਰਚਾ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਫਿਲਹਾਲ ਸੰਨਿਆਸ ਲੈਣ ਵਾਲੇ ਖਿਡਾਰੀਆਂ ਲਈ ਬੀਸੀਸੀਆਈ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਨਿਯਮ ਨਹੀਂ ਹੈ। ਅਜਿਹੇ 'ਚ ਉਸ ਨੂੰ ਸੰਨਿਆਸ ਲੈਂਦੇ ਹੀ ਵਿਦੇਸ਼ੀ ਲੀਗਾਂ 'ਚ ਖੇਡਣ ਤੋਂ ਨਹੀਂ ਰੋਕਿਆ ਜਾ ਸਕਦਾ।


ਆਈਪੀਐਲ ਦੇ 16ਵੇਂ ਸੀਜ਼ਨ ਵਿੱਚ ਜੇਤੂ ਟੀਮ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਰਹੇ ਅੰਬਾਤੀ ਰਾਇਡੂ ਨੇ ਸੰਨਿਆਸ ਲੈਣ ਅਤੇ ਅਮਰੀਕਾ ਵਿੱਚ ਹੋਣ ਵਾਲੀ ਟੀ-20 ਲੀਗ ਵਿੱਚ ਖੇਡਣ ਦਾ ਫੈਸਲਾ ਕੀਤਾ ਹੈ। BCCI ਹੁਣ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੂਲਿੰਗ ਆਫ ਪੀਰੀਅਡ ਦਾ ਨਿਯਮ ਲਿਆਉਣ 'ਤੇ ਵਿਚਾਰ ਕਰ ਰਿਹਾ ਹੈ।


ਇਹ ਵੀ ਪੜ੍ਹੋ: Sachin Tendulkar: ਕਿਸੇ ਇੱਕ ਵਿਅਕਤੀ ਨੂੰ ਟੈਗ ਕਰੋ ਤੇ...ਸਚਿਨ ਤੇਂਦੂਲਕਰ ਨੇ ਸੋਸ਼ਲ ਮੀਡੀਆ ;ਤੇ ਫੈਨਜ਼ ਨੂੰ ਦਿੱਤਾ ਇਹ ਕੰਮ




1 ਸਾਲ ਦਾ ਹੋ ਸਕਦਾ ਹੈ ਇਹ ਨਿਯਮ


ਕੂਲਿੰਗ ਆਫ ਪੀਰੀਅਡ ਨਿਯਮ ਦੀ ਗੱਲ ਕਰੀਏ ਤਾਂ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਇਸ ਨੂੰ ਆਈਪੀਐਲ ਸਮੇਤ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਵਾਲੇ ਖਿਡਾਰੀਆਂ 'ਤੇ 1 ਸਾਲ ਦੀ ਮਿਆਦ ਲਈ ਲਾਗੂ ਕੀਤਾ ਜਾ ਸਕਦਾ ਹੈ। ਇਸ ਨਾਲ ਅਜਿਹੇ ਖਿਡਾਰੀਆਂ ਦੇ ਫੈਸਲੇ 'ਤੇ ਰੋਕ ਲੱਗ ਸਕਦੀ ਹੈ, ਜੋ ਸਮੇਂ ਤੋਂ ਪਹਿਲਾਂ ਸੰਨਿਆਸ ਦਾ ਐਲਾਨ ਕਰ ਰਹੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਬੋਰਡ ਤੋਂ NOC ਸਰਟੀਫਿਕੇਟ ਵੀ ਲੈਣਾ ਹੋਵੇਗਾ।


ਇਹ ਵੀ ਪੜ੍ਹੋ: World Cup 2023: ਵਿਸ਼ਵ ਕੱਪ ਮੈਚਾਂ ਦੌਰਾਨ ਧੁੰਦ ਦਾ ਹੋਵੇਗਾ ਕਿੰਨਾ ਅਸਰ? ਰਵੀ ਅਸ਼ਵਿਨ ਨੇ ਦਿੱਤਾ ਜਵਾਬ