Duleep Trophy 2023 Live Streaming And Telecast: ਦਿਲੀਪ ਟਰਾਫੀ 2023 28 ਜੂਨ ਤੋਂ ਸ਼ੁਰੂ ਹੋ ਗਈ ਹੈ। ਟੂਰਨਾਮੈਂਟ ਵਿੱਚ ਕੁੱਲ 6 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚ ਈਸਟ ਜ਼ੋਨ, ਵੈਸਟ ਜ਼ੋਨ, ਨੋਰਥ ਜ਼ੋਨ, ਸਾਊਥ ਜ਼ੋਨ, ਸੈਂਟਰਲ ਜ਼ੋਨ ਅਤੇ ਨੋਰਥ-ਈਸਟ ਜ਼ੋਨ ਦੀਆਂ ਟੀਮਾਂ ਸ਼ਾਮਲ ਹੋਣਗੀਆਂ। ਹਾਲਾਂਕਿ ਇਸ ਵਾਰ ਪ੍ਰਸ਼ੰਸਕ ਦਿਲੀਪ ਟਰਾਫੀ ਨੂੰ ਕਿਸੇ ਵੀ ਤਰ੍ਹਾਂ ਟੀਵੀ 'ਤੇ ਲਾਈਵ ਨਹੀਂ ਦੇਖ ਸਕਣਗੇ। ਇਸ ਦੇ ਨਾਲ ਹੀ ਕਿਤੇ ਵੀ ਟੂਰਨਾਮੈਂਟ ਦੀ ਲਾਈਵ ਸਟ੍ਰੀਮਿੰਗ ਨਹੀਂ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਦਿਲੀਪ ਟਰਾਫੀ ਦਾ ਸਟਾਰ ਸਪੋਰਟਸ ਰਾਹੀਂ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਸੀ, ਪਰ ਇਸ ਵਾਰ ਬੀਸੀਸੀਆਈ ਟੂਰਨਾਮੈਂਟ ਦੇ ਲਾਈਵ ਟੈਲੀਕਾਸਟ ਅਤੇ ਲਾਈਵ ਸਟ੍ਰੀਮਿੰਗ ਨਾਲ ਸਬੰਧਤ ਕੋਈ ਵੀ ਜਾਣਕਾਰੀ ਸਾਂਝੀ ਕਰਨ ਵਿੱਚ ਅਸਫਲ ਰਿਹਾ ਹੈ। ਦਿਲੀਪ ਟਰਾਫੀ 'ਚ ਇਸ ਵਾਰ ਭਾਰਤੀ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ, ਸੂਰਿਆਕੁਮਾਰ ਯਾਦਵ, ਮਯੰਕ ਅਗਰਵਾਲ ਅਤੇ ਹਨੁਮਾ ਵਿਹਾਰੀ ਸ਼ਾਮਲ ਹੋਣਗੇ ਪਰ ਪ੍ਰਸ਼ੰਸਕ ਇਨ੍ਹਾਂ ਖਿਡਾਰੀਆਂ ਨੂੰ ਟੀਵੀ 'ਤੇ ਖੇਡਦਿਆਂ ਹੋਇਆਂ ਨਹੀਂ ਦੇਖ ਸਕਣਗੇ।
ਇਹ ਵੀ ਪੜ੍ਹੋ: ਰਵਿੰਦਰ ਜਡੇਜਾ ਨੇ ਪਤਨੀ ਰਿਵਾਬਾ ਨਾਲ ਆਸ਼ਾਪੁਰਾ ਮਾਂ ਦੇ ਕੀਤੇ ਦਰਸ਼ਨ, ਸਾਂਝੀਆਂ ਕੀਤੀਆਂ ਤਸਵੀਰਾਂ
ਇਸ ਤੋਂ ਇਲਾਵਾ ਫਰਸਟ ਕਲਾਸ ਦੇ ਸਟਾਰ ਸਰਫਰਾਜ਼ ਖਾਨ, ਆਈਪੀਐਲ ਸਟਾਰ ਰਿੰਕੂ ਸਿੰਘ ਅਤੇ ਰਿਆਨ ਪਰਾਗ ਵੀ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ। ਪ੍ਰਸ਼ੰਸਕ ਇਨ੍ਹਾਂ ਸਾਰੇ ਸਟਾਰ ਖਿਡਾਰੀਆਂ ਦੀ ਖੇਡ ਨੂੰ ਕਿਸੇ ਵੀ ਤਰ੍ਹਾਂ ਟੀਵੀ 'ਤੇ ਲਾਈਵ ਨਹੀਂ ਦੇਖ ਸਕਣਗੇ।
ਬੈਂਗਲੁਰੂ ਵਿੱਚ ਖੇਡਿਆ ਜਾ ਰਿਹਾ ਟੂਰਨਾਮੈਂਟ
ਇਸ ਵਾਰ ਦਿਲੀਪ ਟਰਾਫੀ ਬੈਂਗਲੁਰੂ 'ਚ ਖੇਡੀ ਜਾ ਰਹੀ ਹੈ। ਟੂਰਨਾਮੈਂਟ ਦਾ ਪਹਿਲਾ ਕੁਆਰਟਰ ਫਾਈਨਲ ਸੈਂਟਰਲ ਜ਼ੋਨ ਅਤੇ ਈਸਟ ਜ਼ੋਨ ਵਿਚਾਲੇ ਕੇਐਸਸੀਏ ਕ੍ਰਿਕਟ ਗਰਾਊਂਡ, ਅਲੂਰ ਵਿਖੇ ਖੇਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਦੂਸਰਾ ਕੁਆਰਟਰ ਫਾਈਨਲ ਨੋਰਥ ਜ਼ੋਨ ਅਤੇ ਨੋਰਥ ਈਸਟ ਜ਼ੋਨ ਵਿਚਾਲੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪਹਿਲਾ ਸੈਮੀਫਾਈਨਲ ਅਲੂਰ 'ਚ ਅਤੇ ਦੂਜਾ ਚਿੰਨਾਸਵਾਮੀ 'ਚ ਖੇਡਿਆ ਜਾਵੇਗਾ ਅਤੇ ਫਾਈਨਲ ਮੁਕਾਬਲਾ ਚਿੰਨਾਸਵਾਮੀ ਸਟੇਡੀਅਮ 'ਚ ਹੋਵੇਗਾ।
ਦਲੀਪ ਟਰਾਫੀ 2023-24 ਦੇ ਘਰੇਲੂ ਸੀਜ਼ਨ ਦੀ ਹੋਈ ਸ਼ੁਰੂਆਤ
ਤੁਹਾਨੂੰ ਦੱਸ ਦਈਏ ਕਿ 2023-24 ਦੇ ਘਰੇਲੂ ਸੀਜ਼ਨ ਦੀ ਸ਼ੁਰੂਆਤ ਦਲੀਪ ਟਰਾਫੀ ਨਾਲ ਹੋਈ ਸੀ। 28 ਜੂਨ ਤੋਂ ਸ਼ੁਰੂ ਹੋਈ ਦਲੀਪ ਟਰਾਫੀ ਦਾ ਫਾਈਨਲ ਮੈਚ 16 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੇਵਧਰ ਟਰਾਫੀ, ਇਰਾਨੀ ਕੱਪ, ਸਈਅਦ ਮੁਸ਼ਤਾਕ ਅਲੀ ਟਰਾਫੀ, ਵਿਜੇ ਹਜ਼ਾਰੇ ਟਰਾਫੀ ਅਤੇ ਫਿਰ ਰਣਜੀ ਟਰਾਫੀ ਖੇਡੀ ਜਾਵੇਗੀ।
ਇਹ ਵੀ ਪੜ੍ਹੋ: World Cup 2023: ਪਾਕਿਸਤਾਨ ਦੇ ਮੈਚਾਂ ਦੌਰਾਨ ਸਟੇਡੀਅਮ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ, ਜਾਣੋ ਹੈਦਰਾਬਾਦ ਤੋਂ ਬਾਅਦ ਕਿੱਥੇ ਖੇਡੇਗੀ ਟੀਮ