Team India: ਹਰ ਸਾਲ ਭਾਰਤੀ ਟੀਮ ਵਿੱਚ ਕਈ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਂਦਾ ਹੈ। ਕੁਝ ਖਿਡਾਰੀ ਆਪਣੀ ਪ੍ਰਤਿਭਾ ਦੇ ਆਧਾਰ 'ਤੇ ਸਾਲਾਂ ਤੱਕ ਖੇਡਦੇ ਹਨ, ਜਦਕਿ ਕੁਝ ਖਿਡਾਰੀ ਅਜਿਹੇ ਹੁੰਦੇ ਹਨ ਜੋ ਕੁਝ ਮੈਚ ਖੇਡਣ ਤੋਂ ਬਾਅਦ ਗੁੰਮਨਾਮ ਹੋ ਜਾਂਦੇ ਹਨ। ਇਸ ਖਬਰ ਵਿੱਚ ਅਸੀਂ ਇੱਕ ਅਜਿਹੇ ਗੇਂਦਬਾਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਟੀਮ ਇੰਡੀਆ ਲਈ ਕੁਝ ਮੈਚ ਖੇਡਣ ਤੋਂ ਬਾਅਦ ਗੁੰਮਨਾਮ ਹੋ ਗਿਆ ਸੀ। ਹਾਲਾਂਕਿ ਹੁਣ ਇਸ ਖਿਡਾਰੀ ਨੂੰ ਇੱਕ ਵਾਰ ਫਿਰ ਭਾਰਤੀ ਟੀਮ ਵਿੱਚ ਮੌਕਾ ਮਿਲ ਸਕਦਾ ਹੈ।


ਟੀਮ ਇੰਡੀਆ 'ਚ ਵਾਪਸੀ ਕਰਨਗੇ ਖਤਰਨਾਕ ਗੇਂਦਬਾਜ਼ 
ਅਸੀਂ ਗੱਲ ਕਰ ਰਹੇ ਹਾਂ ਭਾਰਤੀ ਟੀਮ ਲਈ ਸਿਰਫ ਇੱਕ ਵਨਡੇ ਤੇ ਦੋ ਟੀ-20 ਮੈਚ ਖੇਡਣ ਵਾਲੇ ਤੇਜ਼ ਗੇਂਦਬਾਜ਼ ਚੇਤਨ ਸਾਕਾਰੀਆ ਦੀ, ਜੋ ਇੱਕ ਵਾਰ ਫਿਰ ਤੋਂ ਟੀਮ ਇੰਡੀਆ 'ਚ ਵਾਪਸੀ ਕਰ ਸਕਦੇ ਹਨ। ਸਾਕਾਰੀਆ ਨੂੰ ਸਾਲ 2021 ਵਿੱਚ ਸ਼੍ਰੀਲੰਕਾ ਦੌਰੇ ਲਈ ਚੁਣਿਆ ਗਿਆ ਸੀ। ਉਸ ਨੂੰ ਵਨਡੇ ਤੇ ਟੀ-20 ਸੀਰੀਜ਼ ਖੇਡਣ ਦਾ ਮੌਕਾ ਮਿਲਿਆ ਪਰ ਸਾਕਾਰੀਆ ਨੂੰ ਇਸ ਤੋਂ ਬਾਅਦ ਕਦੇ ਵੀ ਭਾਰਤੀ ਟੀਮ 'ਚ ਨਹੀਂ ਦੇਖਿਆ ਗਿਆ। ਇਸ ਸੀਰੀਜ਼ 'ਚ ਉਸ ਨੇ ਆਪਣੀ ਤੇਜ਼ ਰਫਤਾਰ ਨਾਲ ਵਿਰੋਧੀ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਸੀ। ਹਾਲਾਂਕਿ ਹੁਣ ਸਾਕਾਰੀਆ ਇੱਕ ਵਾਰ ਫਿਰ ਭਾਰਤੀ ਟੀਮ ਵਿੱਚ ਵਾਪਸੀ ਕਰ ਸਕਦੇ ਹਨ।


ਇਸ ਸੀਰੀਜ਼ 'ਚ ਮੌਕਾ ਮਿਲ ਸਕਦਾ 
ਫਿਲਹਾਲ ਭਾਰਤੀ ਟੀਮ ਟੀ-20 ਵਿਸ਼ਵ ਕੱਪ 2024 'ਚ ਹਿੱਸਾ ਲੈ ਰਹੀ ਹੈ। ਟੀਮ ਇੰਡੀਆ ਦੇ ਸਾਰੇ ਮੁੱਖ ਖਿਡਾਰੀ ਇਨ੍ਹੀਂ ਦਿਨੀਂ ਵੈਸਟਇੰਡੀਜ਼ 'ਚ ਹਨ। ਇਸ ਟੂਰਨਾਮੈਂਟ ਤੋਂ ਬਾਅਦ ਭਾਰਤੀ ਟੀਮ ਨੇ ਜ਼ਿੰਬਾਬਵੇ ਦਾ ਦੌਰਾ ਕਰਨਾ ਹੈ, ਜਿੱਥੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ 6 ਜੁਲਾਈ ਤੋਂ ਸ਼ੁਰੂ ਹੋਣੀ ਹੈ ਜਦਕਿ ਆਖਰੀ ਮੈਚ 14 ਜੁਲਾਈ ਨੂੰ ਖੇਡਿਆ ਜਾਵੇਗਾ। ਸਾਕਾਰੀਆ ਨੂੰ ਇਸ ਸੀਰੀਜ਼ ਲਈ ਭਾਰਤੀ ਟੀਮ 'ਚ ਮੌਕਾ ਮਿਲਣ ਦੀ ਉਮੀਦ ਹੈ। ਉਸ ਤੋਂ ਇਲਾਵਾ ਕਈ ਅਜਿਹੇ ਖਿਡਾਰੀਆਂ ਨੂੰ ਵੀ ਮੌਕਾ ਮਿਲਣ ਦੀ ਸੰਭਾਵਨਾ ਹੈ, ਜੋ ਕਈ ਸਾਲਾਂ ਤੋਂ ਭਾਰਤੀ ਟੀਮ ਤੋਂ ਦੂਰ ਹਨ।


ਸਾਕਾਰੀਆ ਦਾ ਸ਼ਾਨਦਾਰ ਪ੍ਰਦਰਸ਼ਨ 
ਸਾਕਾਰੀਆ ਨੇ ਆਈਪੀਐਲ 2024 ਵਿੱਚ ਹਿੱਸਾ ਨਹੀਂ ਲਿਆ। ਹਾਲਾਂਕਿ, ਉਸ ਨੇ ਰਣਜੀ ਟਰਾਫੀ 2023-24 ਵਿੱਚ ਸੌਰਾਸ਼ਟਰ ਲਈ ਇੱਕ ਮੈਚ ਵਿੱਚ ਹਿੱਸਾ ਲਿਆ ਸੀ। ਇਸ ਮੈਚ 'ਚ ਉਸ ਨੇ ਪਹਿਲੀ ਪਾਰੀ 'ਚ 3 ਵਿਕਟਾਂ ਲਈਆਂ, ਜਦਕਿ ਦੂਜੀ ਪਾਰੀ 'ਚ 2 ਵਿਕਟਾਂ ਹਾਸਲ ਕੀਤੀਆਂ। ਸਾਕਾਰੀਆ ਨੇ ਭਾਰਤ ਲਈ ਖੇਡੇ ਗਏ 1 ਵਨਡੇ ਮੈਚ 'ਚ 2 ਵਿਕਟਾਂ ਲਈਆਂ, ਜਦਕਿ ਇਸ ਗੇਂਦਬਾਜ਼ ਨੇ 2 ਟੀ-20 ਮੈਚਾਂ 'ਚ 1 ਵਿਕਟ ਲਈ। ਹਾਲਾਂਕਿ ਹੁਣ ਦੋ ਸਾਲ ਬਾਅਦ ਸਾਕਾਰੀਆ ਨੂੰ ਜ਼ਿੰਬਾਬਵੇ ਖਿਲਾਫ ਮੌਕਾ ਮਿਲਣ ਦੀ ਉਮੀਦ ਹੈ। ਇਸ ਤੇਜ਼ ਗੇਂਦਬਾਜ਼ ਨੇ ਆਪਣੀ ਗਤੀ ਤੇ ਸਵਿੰਗ ਨਾਲ ਚੋਣਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ।