ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ 'ਤੇ ਮਚਿਆ ਹੋਇਆ ਹੈ। ਇਸ ਕਰਕੇ ਇਸ ਸਾਲ ਆਈਪੀਐਲ ਦਾ ਆਗਾਜ਼ ਕੁਝ ਦੇਰੀ ਨਾਲ ਅਤੇ ਭਾਰਤ 'ਚ ਨਾ ਹੋ ਕੇ ਦੇਸ਼ ਤੋਂ ਬਾਹਰ ਯੂਏਈ 'ਚ ਹੋ ਰਿਹਾ ਹੈ। ਦੱਸ ਦਈਏ ਕਿ ਆਈਪੀਐਲ ਦਾ ਆਗਾਜ਼ ਚੇਨਈ ਅਤੇ ਮੁੰਬਈ ਦੀ ਟੀਮ ਦੇ ਮੈਚ ਤੋਂ ਹੋ ਰਹੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੋਵਿਡ19 ਕਰਕੇ ਮੈਦਾਨ ਵਿਚ ਦਰਸ਼ਕ ਵੀ ਨਹੀਂ ਹੋਣਗੇ। ਇਹ ਆਈਪੀਐਲ ਉਨ੍ਹਾਂ ਦਰਸ਼ਕਾਂ ਲਈ ਖਾਸ ਹੋਵੇਗਾ ਜੋ ਮੁਸ਼ਕਲ ਹਾਲਤਾਂ ਵਿੱਚ ਸਿਨੇਮਾ ਅਤੇ ਕ੍ਰਿਕਟ ਲਈ ਤਰਸ ਰਹੇ ਹਨ।
ਅਬੂ ਧਾਬੀ ਦਾ ਮੌਸਮ ਕਿਵੇਂ ਦਾ ਰਹੇਗਾ?
ਅਬੂ ਧਾਬੀ ਦੇ ਸ਼ੇਖ ਜ਼ਾਯਦ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਆਈਪੀਐਲ 2020 ਮੈਚਾਂ ਵਿੱਚ ਬਾਰਸ਼ ਕਾਰਨ ਰੁਕਾਵਟ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਤੇਜ਼ ਗਰਮੀ ਕਾਰਨ ਸ਼ਾਮ ਦਾ ਤਾਪਮਾਨ ਲਗਪਗ 35 ਡਿਗਰੀ ਸੈਲਸੀਅਸ ਹੋਵੇਗਾ ਅਤੇ ਨਮੀ ਦਾ ਪੱਧਰ ਬਹੁਤ ਜ਼ਿਆਦਾ ਹੋਵੇਗਾ।
ਸ਼ੇਖ ਜਾਇਦ ਸਟੇਡੀਅਮ ਦੀ ਪਿੱਚ ਰਿਪੋਰਟ
ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿਚ ਪਿਛਲੇ ਦਸ ਸਾਲਾਂ ਵਿਚ 45 ਟੀ-20 ਮੈਚਾਂ ਦੀ ਮੇਜ਼ਬਾਨੀ ਕੀਤੀ ਗਈ, ਜਿਸ ਵਿਚ ਟੌਪ ਸਕੋਰ 225/7 ਰਿਹਾ। ਬੱਲੇਬਾਜ਼ਾਂ ਲਈ ਪਿੱਚ ਚੰਗੀ ਰਹੀ, ਪਰ ਸਪਿਨ ਗੇਂਦਬਾਜ਼ ਅਕਸਰ ਬੱਲੇਬਾਜ਼ਾਂ 'ਤੇ ਹਾਵੀ ਹੁੰਦੇ ਹਨ। ਅਬੂ ਧਾਬੀ ਵਿਚ ਖੇਡੇ ਗਏ ਟੀ -20 ਮੈਚਾਂ ਵਿਚ ਔਸਤਨ ਰਨ ਰੇਟ 7 ਹੈ, ਜੋ ਦਰਸਾਉਂਦਾ ਹੈ ਕਿ 150 ਤੋਂ ਉਪਰ ਰਨ ਆਸਾਨੀ ਨਾਲ ਬਣਾਏ ਜਾ ਸਕਦੇ ਹਨ।
IPL 2020: 13ਵਾਂ ਸੀਜ਼ਨ ਅੱਜ ਤੋਂ ਸ਼ੁਰੂ, ਇਨ੍ਹਾਂ ਦੋ ਟੀਮਾਂ ਵਿਚਾਲੇ ਹੋਵੇਗਾ ਪਹਿਲਾ ਮੈਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਚੇਨਈ-ਮੁੰਬਈ ਦਰਮਿਆਨ ਅੱਜ ਆਈਪੀਐਲ ਦਾ ਪਹਿਲਾ ਮੈਚ, ਜਾਣੋ ਪਿੱਚ ਰਿਪੋਰਟ ਅਤੇ ਮੌਸਮ ਦੇ ਹਾਲ
ਏਬੀਪੀ ਸਾਂਝਾ
Updated at:
19 Sep 2020 01:21 PM (IST)
ਇੰਡੀਆ ਪ੍ਰੀਮੀਅਰ ਲੀਗ (ਆਈਪੀਐਲ) ਦੇ 13ਵੇਂ ਸੀਜ਼ਨ ਦੀ ਸ਼ਨੀਵਾਰ ਤੋਂ ਸ਼ੁਰੂਆਤ ਹੋ ਰਹੀ ਹੈ ਮਹਿੰਦਰ ਸਿੰਘ ਧੋਨੀ ਦੇ ਸ਼ਾਂਤ ਰਵੱਈਏ ਨਾਲ ਇੱਕ ਵਾਰ ਫਿਰ ਵਿਰਾਟ ਕੋਹਲੀ ਦੀ ਹਮਲਾਵਰ ਖੇਡ ਤੇ ਰੋਹਿਤ ਸ਼ਰਮਾ ਦੀ ਕਪਤਾਨੀ ਕ੍ਰਿਕਟ ਫੈਨਸ ਦੇ ਚਹਿਰੀਆਂ 'ਤੇ ਖਸ਼ੀ ਜ਼ਰੂਰ ਲਿਆਵੇਗੀ।
- - - - - - - - - Advertisement - - - - - - - - -