ਨਵੀਂ ਦਿੱਲੀ: ਕ੍ਰਿਸ ਗੇਲ ਨੂੰ ਕਿੰਗਜ਼ ਇਲੈਵਨ ਪੰਜਾਬ (KXIP) ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਮੈਚ ਵਿਚ 99 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਪਰ ਇਸ ਦੌਰਾਨ ਕੀਤੇ ਗੁੱਸੇ ਕਰਕੇ ਹੁਣ ਗੇਲ ਨੂੰ ਜੁਰਮਾਨਾ ਲਗਾਇਆ ਗਿਆ ਹੈ। ਦੱਸ ਦਈਏ ਕ੍ਰਿਸ ਗੇਲ (Chris Gayle) ਨੇ ਮੈਚ ਦੇ 20ਵੇਂ ਓਵਰ ਵਿੱਚ ਜੋਫਰਾ ਆਰਚਰ ਦੇ ਆਊਟ ਕਰਨ ਤੋਂ ਬਾਅਦ ਗਰਾਉਂਡ ਵਿੱਚ ਬੱਲਾ ਸੁੱਟ ਦਿੱਤਾ। ਉਸ ਦੀ ਇਸ ਕਾਰਵਾਈ ਕਾਰਨ ਮੈਚ ਫੀਸ ਦਾ 10 ਪ੍ਰਤੀਸ਼ਤ ਜ਼ੁਰਮਾਨਾ ਲਗਾਇਆ ਗਿਆ ਹੈ। ਗੇਲ ਨੂੰ ਆਈਪੀਐਲ ਦੇ ਚੋਣ ਜ਼ਾਬਤੇ ਨੂੰ ਤੋੜਨ ਲਈ ਦੋਸ਼ੀ ਪਾਇਆ ਗਿਆ ਹੈ।


ਇਸ ਸੀਜ਼ਨ 'ਚ ਜੜਿਆ ਤੀਜਾ ਅਰਧ ਸੈਂਕੜਾ:

ਕਿੰਗਜ਼ ਇਲੈਵਨ ਪੰਜਾਬ ਨੇ ਇਸ ਸੀਜ਼ਨ ਚ ਲਗਾਤਾਰ ਪੰਜ ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ। ਟੀਮ ਆਈਪੀਐਲ ਟੇਬਲ ਦੇ ਸਭ ਤੋਂ ਹੇਠਾਂ ਸੀ। ਪਹਿਲੇ ਸੱਤ ਮੈਚਾਂ ਵਿੱਚ ਟੀਮ ਨੇ ਕ੍ਰਿਸ ਗੇਲ ਨੂੰ ਮੌਕਾ ਨਹੀਂ ਦਿੱਤਾ। ਕ੍ਰਿਸ ਗੇਲ ਨੂੰ ਆਪਣੇ ਅੱਠਵੇਂ ਮੈਚ ਵਿੱਚ ਟੀਮ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਸਨੇ ਆਉਂਦਿਆਂ ਹੀ ਅਰਧ ਸੈਂਕੜਾ ਜੜਿਆ।

ਗੇਲ ਦੇ ਟੀਮ ਵਿੱਚ ਆਉਣ ਤੋਂ ਬਾਅਦ ਪੰਜਾਬ ਦੀ ਟੀਮ ਸਿਰਫ ਇੱਕ ਮੈਚ ਹਾਰੀ ਹੈ। ਕ੍ਰਿਸ ਗੇਲ ਨੇ ਆਈਪੀਐਲ 2020 ਦੇ 6 ਮੈਚਾਂ ਵਿਚ 275 ਦੌੜਾਂ ਬਣਾਈਆਂ। ਇਸ ਦੌਰਾਨ ਉਸਨੇ ਤਿੰਨ ਅਰਧ ਸੈਂਕੜੇ ਲਗਾਏ ਤੇ 23 ਛੱਕੇ ਲਗਾਏ ਹਨ।


ਟੀ -20 ਕ੍ਰਿਕਟ ਵਿੱਚ 1000 ਛੱਕੇ ਪੂਰੇ:

'ਯੂਨੀਵਰਸ ਬੌਸ' ਕ੍ਰਿਸ ਗੇਲ ਨੇ ਰਾਜਸਥਾਨ ਰਾਇਲਜ਼ ਦੇ ਖਿਲਾਫ 99 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਸਨੇ ਛੇ ਚੌਕੇ ਅਤੇ ਅੱਠ ਛੱਕੇ ਲਗਾਏ। ਇਸਦੇ ਨਾਲ ਗੇਲ ਨੇ ਟੀ -20 ਕ੍ਰਿਕਟ ਵਿੱਚ 1000 ਛੱਕੇ ਮਾਰੇ। ਗੇਲ ਟੀ-20 ਕ੍ਰਿਕਟ ਵਿਚ ਅਜਿਹਾ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ।

ਗੇਲ ਜਦੋਂ ਰਾਜਸਥਾਨ ਦੇ ਖਿਲਾਫ ਬੱਲੇਬਾਜ਼ੀ ਕਰਨ ਆਏ ਤਾਂ ਉਹ ਇਸ ਸਥਿਤੀ ਨੂੰ ਹਾਸਲ ਕਰਨ ਲਈ ਸੱਤ ਛੱਕੇ ਦੂਰ ਸੀ। ਅਜਿਹੀ ਸਥਿਤੀ ਵਿੱਚ ਗੇਲ ਨੇ ਤੂਫਾਨੀ ਬੱਲੇਬਾਜ਼ੀ ਕੀਤੀ ਅਤੇ ਕਾਰਤਿਕ ਤਿਆਗੀ ਦੀ 5ਵੀਂ ਗੇਂਦ ਨਾਲ ਪਾਰੀ ਦੇ 19ਵੇਂ ਓਵਰ ਵਿੱਚ ਆਪਣੇ ਕਰੀਅਰ ਦਾ 1000ਵਾਂ ਛੱਕਾ ਜੜਿਆ। ਗੇਲ ਨੇ ਰਾਜਸਥਾਨ ਖਿਲਾਫ ਆਪਣੀ ਪਾਰੀ ਵਿੱਚ ਕੁਲ ਅੱਠ ਛੱਕੇ ਲਗਾਏ। ਇਸ ਸੂਚੀ ਵਿਚ ਕੀਰਨ ਪੋਲਾਰਡ ਦਾ ਦੂਸਰਾ ਸਥਾਨ ਹੈ। ਪੋਲਾਰਡ ਦੇ ਟੀ -20 ਕ੍ਰਿਕਟ ਵਿੱਚ 690 ਛੱਕੇ ਹਨ।

ਸ਼ਹੀਦਾਂ ਦੇ ਪਰਿਵਾਰਾਂ ਦੇ ਪਾਕਿਸਤਾਨ ਨੇ ਫਿਰ ਜ਼ਖਮ ਕੀਤੇ ਹਰੇ

IPL 2020: ਕੇਐਲ ਰਾਹੁਲ ਨੇ ਇਸ ਸੀਜ਼ਨ ਵਿਚ ਪਾਰ ਕੀਤਾ 600 ਦੌੜਾਂ ਦਾ ਅੰਕੜਾ, ਕੀਤੀ ਕੋਹਲੀ ਦੀ ਬਰਾਬਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904