ਨਵੀਂ ਦਿੱਲੀ: ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਲੋਕੇਸ਼ ਰਾਹੁਲ ਲਗਾਤਾਰ ਤੀਜੇ ਸਾਲ ਆਈਪੀਐਲ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ। ਆਈਪੀਐਲ 2020 ਦੇ ਸੰਤਰੀ ਕੈਪ ਧਾਰਕ ਰਾਹੁਲ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਰਾਇਲਜ਼ ਖਿਲਾਫ ਮੈਚ ਵਿੱਚ 46 ਦੌੜਾਂ ਦੀ ਪਾਰੀ ਖੇਡੀ। ਇਸਦੇ ਨਾਲ ਹੀ ਉਸਦੇ ਨਾਂ ਨਾਲ ਇੱਕ ਰਿਕਾਰਡ ਜੁੜ ਗਿਆ। ਦੱਸ ਦਈਏ ਕਿ ਰਾਹੁਲ ਨੇ ਆਬੂ ਧਾਬੀ ਵਿੱਚ ਰਾਜਸਥਾਨ ਖਿਲਾਫ 41 ਗੇਂਦਾਂ ਵਿੱਚ 46 ਦੌੜਾਂ ਬਣਾਈਆਂ।

ਆਈਪੀਐਲ 'ਚ ਰਾਜਸਥਾਨ ਖ਼ਿਲਾਫ਼ ਪੰਜ ਦੌੜਾਂ ਬਣਾਉਦੇ ਹੀ 2020 ਵਿੱਚ 600 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਰਾਹੁਲ ਨੇ ਇਸ ਸੀਜ਼ਨ ਵਿਚ 13 ਮੈਚਾਂ ਵਿਚ 641 ਦੌੜਾਂ ਬਣਾ ਕੇ ਟਾਪ 'ਤੇ ਹਨ। ਉਸਨੇ ਇੱਕ ਸੈਂਕੜਾ ਅਤੇ ਪੰਜ ਅਰਧ ਸੈਂਕੜੇ ਲਗਾਏ। ਉਹ ਆਈਪੀਐਲ ਦੇ ਸੀਜ਼ਨ ਵਿੱਚ ਦੋ ਵਾਰ 600 ਦੌੜਾਂ ਪੂਰੀਆਂ ਕਰਨ ਵਾਲਾ ਦੂਸਰਾ ਭਾਰਤੀ ਬੱਲੇਬਾਜ਼ ਬਣ ਗਿਆ। ਇਸ ਤੋਂ ਪਹਿਲਾਂ ਇਹ ਕਾਰਨਾਮਾ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਕੀਤਾ।

Indira Gandhi Death Anniversary: ਆਪਣੀ ਮੌਤ ਤੋਂ ਪਹਿਲਾਂ ਪੂਰੀ ਰਾਤ ਇੰਦਰਾ ਗਾਂਧੀ ਨੂੰ ਨਹੀਂ ਆਈ ਸੀ ਨੀਂਦ, ਕੁਝ ਅਜਿਹਾ ਸੀ ਉਸ ਦਾ ਆਖ਼ਰੀ ਦਿਨ

ਪੰਜਾਬ ਦੀ ਟੀਮ 'ਚ ਆਉਂਦੇ ਹੀ ਬਦਲੀ ਰਾਹੁਲ ਦੀ ਗੇਮ:

ਰਾਹੁਲ ਨੇ ਕੱਲ੍ਹ ਦੇ ਮੈਚ ਵਿੱਚ ਵਿਕਟਕੀਪਰ ਵਜੋਂ ਆਈਪੀਐਲ ਵਿੱਚ 2000 ਦੌੜਾਂ ਪੂਰੀਆਂ ਕੀਤੀਆਂ ਸੀ। ਰਾਹੁਲ ਨੇ ਆਈਪੀਐਲ 2018 ਵਿੱਚ ਕਿੰਗਜ਼ ਇਲੈਵਨ ਪੰਜਾਬ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਤੱਕ 41 ਮੈਚਾਂ ਵਿੱਚ 1893 ਦੌੜਾਂ ਬਣਾਈਆਂ ਹਨ। ਇਸ ਵਿਕਟਕੀਪਰ ਬੱਲੇਬਾਜ਼ ਨੇ ਇਸ ਦੌਰਾਨ ਦੋ ਸੈਂਕੜੇ ਅਤੇ 17 ਅਰਧ ਸੈਂਕੜੇ ਲਗਾਏ। ਇਸ ਬੱਲੇਬਾਜ਼ ਨੇ ਆਈਪੀਐਲ 2018 ਵਿੱਚ 659 ਅਤੇ ਆਈਪੀਐਲ 2019 ਵਿੱਚ 593 ਦੌੜਾਂ ਬਣਾਈਆਂ ਸੀ।

ਗੇਲ-ਵਾਰਨਰ ਨੇ ਤਿੰਨ ਵਾਰ ਕੀਤਾ ਇਹ ਕਾਰਨਾਮਾ:

ਕਿੰਗਜ਼ ਇਲੈਵਨ ਪੰਜਾਬ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਅਤੇ ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਆਈਪੀਐਲ ਦੇ ਇਤਿਹਾਸ ਵਿੱਚ ਤਿੰਨ- ਤਿੰਨ ਵਾਰ 600 ਤੋਂ ਵੱਧ ਦੌੜਾਂ ਬਣਾਈਆਂ ਹਨ। ਕ੍ਰਿਸ ਗੇਲ ਨੇ 2013 ਵਿਚ 708 ਦੌੜਾਂ, 2012 ਵਿਚ 733 ਅਤੇ 2011 ਵਿਚ 608 ਦੌੜਾਂ ਬਣਾਈਆਂ। ਉਧਰ ਵਾਰਨਰ ਨੇ ਪਿਛਲੇ ਸਾਲ 692 ਦੌੜਾਂ, 2017 ਵਿਚ 641 ਦੌੜਾਂ, 2016 ਵਿਚ 848 ਦੌੜਾਂ ਬਣਾਈਆਂ ਸੀ।

ਪ੍ਰਦੂਸ਼ਨ ਰੋਕਣ ਲਈ ਕੇਂਦਰ ਦੇ ਆਰਡੀਨੈਂਸ 'ਚ ਕੀ ਹੈ ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904