Yashpal Sharma Unknown Facts: ਭਾਰਤੀ ਟੀਮ ਨੇ 1983 'ਚ ਆਸਟ੍ਰੇਲੀਆ, ਇੰਗਲੈਂਡ ਅਤੇ ਵੈਸਟਇੰਡੀਜ਼ ਵਰਗੀਆਂ ਮਹਾਨ ਟੀਮਾਂ ਨੂੰ ਹਰਾ ਵਿਸ਼ਵ ਚੈਂਪੀਅਨ ਦਾ ਖਿਤਾਬ ਆਪਣੇ ਨਾਂਅ ਕੀਤਾ। ਉਸ ਦੌਰਾਨ ਟੀਮ ਇੰਡੀਆ ਦੇ ਕਈ ਅਜਿਹੇ ਮਹਾਨ ਖਿਡਾਰੀ ਹੋਏ ਜਿਨ੍ਹਾਂ ਦੀ ਅੱਜ ਵੀ ਪ੍ਰਸ਼ੰਸਕਾਂ ਦੇ ਮੂੰਹੋਂ ਸ਼ਲਾਘਾ ਸੁਣਨ ਨੂੰ ਮਿਲਦੀ ਹੈ। ਭਾਰਤੀ ਟੀਮ ਦੇ ਉਸ ਵਿਸ਼ਵ ਕੱਪ ਦੇ ਸਫ਼ਰ ਵਿੱਚ ਇੱਕ ਅਜਿਹਾ ਖਿਡਾਰੀ ਵੀ ਸ਼ਾਮਲ ਸੀ, ਜਿਸ ਦੀ ਸਫ਼ਲਤਾ ਬਾਰੇ ਸ਼ਾਇਦ ਹੀ ਕੋਈ ਚਰਚਾ ਹੋਈ ਹੋਵੇ। ਮੱਧਕ੍ਰਮ ਦੇ ਇਸ ਮਸ਼ਹੂਰ ਬੱਲੇਬਾਜ਼ ਦੀ ਬਦੌਲਤ ਭਾਰਤ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਦੱਸ ਦੇਈਏ ਕਿ ਇਹ ਖਿਡਾਰੀ ਕੋਈ ਹੋਰ ਨਹੀਂ ਬਲਕਿ ਯਸ਼ਪਾਲ ਸ਼ਰਮਾ ਸੀ। ਅੱਜ ਇਸ ਖਬਰ ਦੇ ਜਰਿਏ ਅਸੀ ਤੁਹਾਨੂੰ ਉਨ੍ਹਾਂ ਦੇ ਸ਼ਾਨਦਾਰ ਰਿਕਾਰਡ ਅਤੇ ਉਨ੍ਹਾਂ ਬਾਰੇ ਅਣਸੁਣੀਆਂ ਗੱਲਾਂ ਦੱਸਣ ਜਾ ਰਹੇ ਹਾਂ...


ਲੁਧਿਆਣਾ ਵਾਸੀ ਯਸ਼ਪਾਲ ਸ਼ਰਮਾ  


ਦੱਸ ਦੇਈਏ ਕਿ ਯਸ਼ਪਾਲ ਸ਼ਰਮਾ ਦਾ ਜਨਮ 11 ਅਗਸਤ ਸਾਲ 1954 ਵਿੱਚ ਲੁਧਿਆਣਾ ਵਿੱਚ ਹੋਇਆ ਸੀ। ਦੱਸ ਦੇਈਏ ਕਿ ਯਸ਼ਪਾਲ ਸ਼ਰਮਾ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ ਤਿੰਨ ਬੱਚੇ ਹਨ। ਖਬਰਾਂ ਮੁਤਾਬਕ ਉਹ ਵਿਦੇਸ਼ ਵਿੱਚ ਹਨ। ਕ੍ਰਿਕਟਰ ਦੇ ਕੁਝ ਰਿਸ਼ਤੇਦਾਰ ਲੁਧਿਆਣਾ ਰਹਿੰਦੇ ਹਨ। 



ਯਸ਼ਪਾਲ ਸ਼ਰਮਾ ਦਾ ਕਰੀਅਰ


ਦੱਸ ਦੇਈਏ ਕਿ ਯਸ਼ਪਾਲ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੇ ਸ਼ਾਨਦਾਰ ਖਿਡਾਰੀ ਸਨ। ਉਹ ਆਪਣੇ ਕ੍ਰਿਕਟਰ ਦੇ ਮੈਦਾਨ ਤੇ ਜਲਵੇ ਲਈ ਜਾਣਿਆ ਜਾਂਦਾ ਹੈ। ਵਿਸ਼ਵ ਕੱਪ 1983 'ਚ ਇੰਗਲੈਂਡ ਖਿਲਾਫ ਸੈਮੀਫਾਈਨਲ 'ਚ ਉਸ ਦੀ ਅਰਧ ਸੈਂਕੜੇ ਵਾਲੀ ਪਾਰੀ ਨੂੰ ਕ੍ਰਿਕਟ ਪ੍ਰੇਮੀ ਹਮੇਸ਼ਾ ਯਾਦ ਰੱਖਣਗੇ। ਉਹ ਟੀਮ ਇੰਡੀਆ ਲਈ ਟੈਸਟ ਅਤੇ ਵਨਡੇ ਦੋਵੇਂ ਖੇਡ ਚੁੱਕੇ ਹਨ। ਉਸ ਨੇ ਟੀਮ ਇੰਡੀਆ ਲਈ 37 ਟੈਸਟ ਮੈਚ ਖੇਡੇ ਹਨ। ਇਸ 'ਚ ਉਨ੍ਹਾਂ ਨੇ 1606 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ 2 ਸੈਂਕੜੇ ਅਤੇ 9 ਅਰਧ ਸੈਂਕੜੇ ਵੀ ਦਰਜ ਹਨ। ਟੈਸਟ ਮੈਚਾਂ ਵਿੱਚ ਉਸਦਾ ਸਰਵੋਤਮ ਸਕੋਰ 140 ਦੌੜਾਂ ਰਿਹਾ ਹੈ।


ਇਸ ਤੋਂ ਇਲਾਵਾ ਉਹ ਟੀਮ ਇੰਡੀਆ ਲਈ 42 ਵਨਡੇ ਮੈਚ ਵੀ ਖੇਡ ਚੁੱਕੇ ਹਨ। ਯਸ਼ਪਾਲ ਸ਼ਰਮਾ ਨੇ ਵਨਡੇ 'ਚ ਕੁੱਲ 883 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਵਨਡੇ ਕ੍ਰਿਕਟ 'ਚ ਯਸ਼ਪਾਲ ਸ਼ਰਮਾ ਦੇ ਨਾਂ 4 ਅਰਧ ਸੈਂਕੜੇ ਵੀ ਹਨ। ਯਸ਼ਪਾਲ ਸ਼ਰਮਾ ਵਨਡੇ 'ਚ ਕੋਈ ਸੈਂਕੜਾ ਨਹੀਂ ਲਗਾ ਸਕੇ। ਵਨਡੇ ਕ੍ਰਿਕਟ 'ਚ ਉਸ ਦਾ ਸਰਵੋਤਮ ਸਕੋਰ 89 ਦੌੜਾਂ ਹੈ।


ਯਸ਼ਪਾਲ ਸ਼ਰਮਾ ਨੇ 2 ਅਗਸਤ 1979 ਨੂੰ ਲਾਰਡਸ ਵਿਖੇ ਇੰਗਲੈਂਡ ਦੇ ਖਿਲਾਫ ਆਪਣੀ ਸ਼ੁਰੂਆਤ ਕੀਤੀ। ਉਸਨੇ ਆਪਣਾ ਆਖਰੀ ਟੈਸਟ ਮੈਚ 29 ਅਕਤੂਬਰ 1983 ਨੂੰ ਵੈਸਟਇੰਡੀਜ਼ ਖਿਲਾਫ ਖੇਡਿਆ ਸੀ। ਇਸ ਤੋਂ ਇਲਾਵਾ, ਉਸਨੇ 13 ਅਕਤੂਬਰ 1978 ਨੂੰ ਪਾਕਿਸਤਾਨ ਦੇ ਖਿਲਾਫ ਇੱਕ ਰੋਜ਼ਾ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ 27 ਜਨਵਰੀ 1985 ਨੂੰ ਇੰਗਲੈਂਡ ਦੇ ਖਿਲਾਫ ਆਪਣਾ ਆਖਰੀ ਵਨਡੇ ਮੈਚ ਖੇਡਿਆ।



1983 ਚ ਬਣਾਈਆਂ ਸਭ ਤੋਂ ਵੱਧ ਦੌੜਾਂ


ਜੇਕਰ 1983 ਦੇ ਵਿਸ਼ਵ ਕੱਪ ਵਿੱਚ ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦੀ ਗੱਲ ਕਰੀਏ ਤਾਂ ਕਪਿਲ ਦੇਵ (303 ਦੌੜਾਂ) ਤੋਂ ਬਾਅਦ ਯਸ਼ਪਾਲ ਦੇ ਖਾਤੇ ਵਿੱਚ ਸਭ ਤੋਂ ਵੱਧ ਦੌੜਾਂ (240) ਹਨ। ਯਸ਼ਪਾਲ ਸ਼ਰਮਾ ਨੇ 42 ਵਨਡੇ (1978–1985) ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ 28.48 ਦੀ ਔਸਤ ਨਾਲ 883 ਦੌੜਾਂ ਬਣਾਈਆਂ। ਉਸ ਨੇ ਆਪਣੇ ਬੱਲੇ ਨਾਲ ਕੋਈ ਸੈਂਕੜਾ ਨਹੀਂ ਲਗਾਇਆ ਪਰ ਉਸ ਦੇ ਕਰੀਅਰ ਨਾਲ ਜੁੜੀ ਦਿਲਚਸਪ ਗੱਲ ਇਹ ਸੀ ਕਿ ਉਹ ਵਨਡੇ 'ਚ ਕਦੇ ਵੀ 'ਜ਼ੀਰੋ' 'ਤੇ ਆਊਟ ਨਹੀਂ ਹੋਇਆ। ਯਸ਼ਪਾਲ ਨੇ 1979-1983 ਦੌਰਾਨ 37 ਟੈਸਟ ਮੈਚਾਂ ਵਿੱਚ 33.45 ਦੀ ਔਸਤ ਨਾਲ 1606 ਦੌੜਾਂ ਬਣਾਈਆਂ, ਜਿਸ ਵਿੱਚ ਦੋ ਸੈਂਕੜੇ ਅਤੇ 9 ਅਰਧ ਸੈਂਕੜੇ ਸ਼ਾਮਲ ਸਨ।


ਟੈਸਟ ਮੈਚਾਂ ਵਿੱਚ ਉਸਦਾ ਸਰਵੋਤਮ ਸਕੋਰ 140 ਦੌੜਾਂ ਸੀ। ਉਨ੍ਹਾਂ ਦਾ ਇਹ ਦੂਜਾ ਟੈਸਟ ਸੈਂਕੜਾ ਬਹੁਤ ਖਾਸ ਰਿਹਾ। ਦਰਅਸਲ, ਉਸਨੇ 1982 ਵਿੱਚ ਇੰਗਲੈਂਡ ਦੇ ਖਿਲਾਫ ਮਦਰਾਸ ਟੈਸਟ ਵਿੱਚ ਗੁੰਡੱਪਾ ਵਿਸ਼ਵਨਾਥ ਦੇ ਨਾਲ 316 ਦੌੜਾਂ (ਤੀਜੇ ਵਿਕਟ ਲਈ) ਦੀ ਰਿਕਾਰਡ ਸਾਂਝੇਦਾਰੀ ਕੀਤੀ ਸੀ। ਵਿਸ਼ਵਨਾਥ (222) ਅਤੇ ਯਸ਼ਪਾਲ (140) ਨੇ ਟੈਸਟ ਮੈਚ ਦੇ ਦੂਜੇ ਦਿਨ ਕੋਈ ਵਿਕਟ ਨਹੀਂ ਡਿੱਗਣ ਦਿੱਤੀ। ਦੋਵਾਂ ਦੇਸ਼ਾਂ ਵਿਚਾਲੇ 29 ਸਾਲਾਂ 'ਚ ਕਿਸੇ ਵੀ ਵਿਕਟ 'ਤੇ ਦੌੜਾਂ ਦੀ ਇਹ ਸਭ ਤੋਂ ਵੱਡੀ ਸਾਂਝੇਦਾਰੀ ਸੀ। 2011 ਵਿੱਚ ਇਆਨ ਬੈੱਲ ਅਤੇ ਕੇਵਿਨ ਪੀਟਰਸਨ ਨੇ ਓਵਲ ਵਿੱਚ 350 ਦੌੜਾਂ ਦੀ ਸਾਂਝੇਦਾਰੀ ਕਰਕੇ ਇਹ ਰਿਕਾਰਡ ਤੋੜ ਦਿੱਤਾ ਸੀ।


ਯਸ਼ਪਾਲ ਦੇ ਦੇਹਾਂਤ 'ਤੇ ਕ੍ਰਿਕਟ ਅਤੇ ਸਿਆਸਤਦਾਨਾਂ ਨੂੰ ਲੱਗਾ ਸੀ ਝਟਕਾ


ਯਸ਼ਪਾਲ ਸ਼ਰਮਾ ਦੇ ਅਚਾਨਕ ਦੇਹਾਂਤ ਨੇ ਕ੍ਰਿਕਟ ਜਗਤ ਦੇ ਨਾਲ-ਨਾਲ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਸੀ। 1983 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਦੇ ਉਸ ਦੇ ਸਾਥੀ ਇਹ ਖ਼ਬਰ ਸੁਣਨ ਤੋਂ ਬਾਅਦ ਵਿਸ਼ਵਾਸ ਨਹੀਂ ਕਰ ਪਾ ਰਹੇ ਸੀ। ਕਪਿਲ ਦੇਵ, ਮਦਨਲਾਲ, ਕੀਰਤੀ ਆਜ਼ਾਦ, ਦਿਲੀਪ ਵੇਂਗਸਰਕਰ ਸਾਰੇ ਇਸ ਖਬਰ ਨੂੰ ਸੁਣ ਕੇ ਦੁਖੀ ਹਨ। ਉਨ੍ਹਾਂ ਲਈ ਇਹ ਪਰਿਵਾਰ ਦੇ ਕਿਸੇ ਮੈਂਬਰ ਦੇ ਚਲੇ ਜਾਣ ਵਾਂਗ ਸੀ।