Hardik Pandya Natasa Divorce: ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੇਨਕੋਵਿਕ ਦਾ ਤਲਾਕ ਕਨਫਰਮ ਹੋ ਗਿਆ ਹੈ। ਇਹ ਜਾਣਕਾਰੀ ਦੋਵਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਪੰਡਯਾ ਅਤੇ ਨਤਾਸ਼ਾ ਦੇ ਤਲਾਕ ਦੀਆਂ ਖਬਰਾਂ ਪਹਿਲਾਂ ਹੀ ਆ ਰਹੀਆਂ ਸਨ। ਪਰ ਹੁਣ ਇਸ ਦੀ ਪੁਸ਼ਟੀ ਹੋ ਗਈ ਹੈ। ਪੰਡਯਾ ਅਤੇ ਨਤਾਸ਼ਾ ਦੇ ਰਿਸ਼ਤੇ 'ਚ 5 ਅਹਿਮ ਗੱਲਾਂ ਸਾਹਮਣੇ ਆਈਆਂ ਹਨ। ਦੋਹਾਂ ਦਾ ਇਕ ਬੇਟਾ ਵੀ ਹੈ, ਜੋ ਤਲਾਕ ਤੋਂ ਬਾਅਦ ਉਨ੍ਹਾਂ ਨਾਲ ਰਹਿ ਸਕਦਾ ਹੈ। ਇਹ ਫੈਸਲਾ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ।
ਪੰਡਯਾ ਅਤੇ ਨਤਾਸ਼ਾ ਦੀ ਪਹਿਲੀ ਮੁਲਾਕਾਤ 2018 ਵਿੱਚ ਹੋਈ ਸੀ। ਦੋਹਾਂ ਦੀ ਮੁਲਾਕਾਤ ਇਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ। ਇਸ ਤੋਂ ਬਾਅਦ ਪੰਡਯਾ ਅਤੇ ਨਤਾਸ਼ਾ ਦੀ ਦੋਸਤੀ ਹੋ ਗਈ ਅਤੇ ਇਹ ਫਿਰ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਦੋਵਾਂ ਨੇ ਇੱਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਜਨਵਰੀ 2020 'ਚ ਮੰਗਣੀ ਕਰ ਲਈ। ਪੰਡਯਾ ਅਤੇ ਨਤਾਸ਼ਾ ਦਾ ਵਿਆਹ ਕੋਵਿਡ-19 ਲੌਕਡਾਊਨ ਦੌਰਾਨ ਹੋਇਆ ਸੀ।
ਹਾਰਦਿਕ ਅਤੇ ਨਤਾਸ਼ਾ ਦੇ ਰਿਸ਼ਤੇ 'ਚ ਖਟਾਸ ਕਦੋਂ ਤੋਂ ਸ਼ੁਰੂ ਹੋਈ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ। ਪਰ ਇਸ ਸਾਲ ਮਈ ਤੋਂ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਪੰਡਯਾ ਨੇ ਵੀ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਤੋਂ ਬਾਅਦ ਆਪਣਾ ਦਰਦ ਬਿਆਂ ਕੀਤਾ ਸੀ। ਉਹ ਬੁਰੀ ਤਰ੍ਹਾਂ ਰੋਏ ਸਨ। ਪੰਡਯਾ ਦੀ ਪਤਨੀ ਨਤਾਸ਼ਾ ਨੂੰ ਆਈਪੀਐਲ 2024 ਦੌਰਾਨ ਇੱਕ ਵਾਰ ਵੀ ਉਨ੍ਹਾਂ ਨਾਲ ਨਹੀਂ ਦੇਖਿਆ ਗਿਆ ਸੀ।
ਪੰਡਯਾ ਅਤੇ ਨਤਾਸ਼ਾ ਨੇ ਆਖ਼ਰਕਾਰ ਵੀਰਵਾਰ ਦੇਰ ਸ਼ਾਮ ਨੂੰ ਸੋਸ਼ਲ ਮੀਡੀਆ ਰਾਹੀਂ ਤਲਾਕ ਦੀ ਖ਼ਬਰ ਦੀ ਪੁਸ਼ਟੀ ਕਰ ਦਿੱਤੀ। ਇਨ੍ਹਾਂ ਦੋਵਾਂ ਦਾ ਵਿਆਹ ਕਰੀਬ 4 ਸਾਲ ਤੱਕ ਚੱਲਿਆ। ਪੰਡਯਾ ਅਤੇ ਨਤਾਸ਼ਾ ਨੇ ਆਪਣੇ ਬੇਟੇ ਅਗਸਤਿਆ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਉਹ ਦੋਵੇਂ ਕੋ-ਪੇਰੇਂਟਿੰਗ ਕਰਨਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।