Harmanpreet Kaur ban: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ICC ਨੇ ਵੱਡਾ ਝਟਕਾ ਦਿੱਤਾ ਹੈ। ਦਰਅਸਲ, ਬੰਗਲਾਦੇਸ਼ ਦੇ ਖਿਲਾਫ ਤੀਜੇ ਵਨਡੇ 'ਚ ਖਰਾਬ ਵਿਵਹਾਰ ਅਤੇ ਅੰਪਾਇਰਿੰਗ ਦੇ ਪੱਧਰ 'ਤੇ ਸਵਾਲ ਚੁੱਕਣ 'ਤੇ ਟੀਮ ਇੰਡੀਆ ਦੇ ਕਪਤਾਨ 'ਤੇ 2 ਅੰਤਰਰਾਸ਼ਟਰੀ ਮੈਚ ਖੇਡਣ 'ਤੇ ਪਾਬੰਦੀ ਲਗਾਈ ਗਈ ਹੈ। ਇਸ ਤਰ੍ਹਾਂ ਹਰਮਨਪ੍ਰੀਤ ਕੌਰ ਭਾਰਤ ਦੇ ਅਗਲੇ 2 ਮੈਚਾਂ 'ਚ ਨਜ਼ਰ ਨਹੀਂ ਆਉਣਗੀ।


ICC ਨੇ ਹਰਮਨਪ੍ਰੀਤ ਕੌਰ 'ਤੇ ਕਿਉਂ ਲਾਇਆ ਬੈਨ?


ਬੰਗਲਾਦੇਸ਼ ਖਿਲਾਫ ਤੀਜੇ ਵਨਡੇ 'ਚ ਆਊਟ ਹੋਣ ਤੋਂ ਬਾਅਦ ਹਰਮਨਪ੍ਰੀਤ ਕੌਰ ਨੇ ਗੁੱਸੇ 'ਚ ਆਪਣਾ ਬੱਲਾ ਵਿਕਟ 'ਤੇ ਮਾਰਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੈਚ ਖਤਮ ਹੋਣ ਤੋਂ ਬਾਅਦ ਅੰਪਾਇਰਿੰਗ ਦੇ ਪੱਧਰ 'ਤੇ ਸਵਾਲ ਚੁੱਕੇ ਸਨ। ਹਾਲਾਂਕਿ ਹੁਣ ICC ਨੇ ਭਾਰਤੀ ਕਪਤਾਨ 'ਤੇ ਵੱਡੀ ਕਾਰਵਾਈ ਕੀਤੀ ਹੈ। ICC ਨੇ ਹਰਮਨਪ੍ਰੀਤ ਕੌਰ 'ਤੇ 2 ਅੰਤਰਰਾਸ਼ਟਰੀ ਮੈਚ ਖੇਡਣ 'ਤੇ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਬੰਗਲਾਦੇਸ਼ ਦੇ ਖਿਲਾਫ ਤੀਜੇ ਵਨਡੇ ਦੌਰਾਨ ਅੰਪਾਇਰ ਦੇ ਫੈਸਲੇ ਤੋਂ ਨਾਖੁਸ਼ ਭਾਰਤੀ ਕਪਤਾਨ ਨੇ ਅੰਪਾਇਰਿੰਗ ਦੇ ਪੱਧਰ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਤੋਂ ਇਲਾਵਾ ਹਰਮਨਪ੍ਰੀਤ ਕੌਰ ਨੇ ਆਊਟ ਹੋ ਕੇ ਵਿਕਟ 'ਤੇ ਬੱਲਾ ਮਾਰਿਆ ਸੀ।






ਇਹ ਵੀ ਪੜ੍ਹੋ: IND vs WI: ਪਹਿਲੇ ਵਨਡੇ 'ਚ ਇਦਾਂ ਦੀ ਹੋ ਸਕਦੀ ਵੈਸਟਇੰਡੀਜ਼ ਦੀ ਪਲੇਇੰਗ ਇਲੈਵਨ, ਲੰਬੇ ਸਮੇਂ ਤੋਂ ਬਾਅਦ ਵਾਪਸੀ ਕਰਨਗੇ ਇਹ ਦੋਵੇਂ ਖਿਡਾਰੀ


ਦਰਅਸਲ ਹਰਮਨਪ੍ਰੀਤ ਕੌਰ ਬੰਗਲਾਦੇਸ਼ ਖਿਲਾਫ ਤੀਜੇ ਵਨਡੇ ਦੌਰਾਨ ਆਪਣੇ ਖਰਾਬ ਵਿਵਹਾਰ ਕਾਰਨ ਲਗਾਤਾਰ ਸੁਰਖੀਆਂ 'ਚ ਸਨ। ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਭਾਰਤੀ ਕਪਤਾਨ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਸਨ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਸੀ ਕਿ ਆਈਸੀਸੀ ਹਰਮਨਪ੍ਰੀਤ ਕੌਰ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ। ਹਾਲਾਂਕਿ ਹੁਣ ਆਈਸੀਸੀ ਨੇ ਹਰਮਨਪ੍ਰੀਤ ਕੌਰ ਦੇ ਖਿਲਾਫ ਕਾਰਵਾਈ ਕੀਤੀ ਹੈ। ਉਹ ਭਾਰਤ ਦੇ ਅਗਲੇ 2 ਮੈਚਾਂ 'ਚ ਮੈਦਾਨ 'ਤੇ ਨਜ਼ਰ ਨਹੀਂ ਆਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Rohit Sharma Memes: ਰੋਹਿਤ ਸ਼ਰਮਾ ਨੇ ਮੈਚ ਦੌਰਾਨ ਕੀਤੀ ਇਦਾਂ ਦੀ ਹਰਕਤ, ਲੋਕਾਂ ਨੇ ਬਣਾ ਦਿੱਤੇ ਮੀਮਸ, ਵੀਡੀਓ ਵਾਇਰਲ