New Indian Team Robin Uthappa Captain: ਭਾਰਤੀ ਟੀਮ ਇਨ੍ਹੀਂ ਦਿਨੀਂ ਬੰਗਲਾਦੇਸ਼ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡ ਰਹੀ ਹੈ। ਇਸ ਤੋਂ ਬਾਅਦ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਸ ਵਿਚਾਲੇ ਅਚਾਨਕ ਨਵੀਂ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ, ਜਿਸ 'ਚ ਰਿਟਾਇਰਡ ਹੋ ਚੁੱਕੇ ਰੌਬਿਨ ਉਥੱਪਾ ਨੂੰ ਕਪਤਾਨ ਬਣਾਇਆ ਗਿਆ।


ਦਰਅਸਲ, ਹਾਂਗਕਾਂਗ ਕ੍ਰਿਕਟ ਸਫਲਤਾ ਟੂਰਨਾਮੈਂਟ 2024 ਲਈ ਟੀਮ ਇੰਡੀਆ ਦਾ ਐਲਾਨ ਕੀਤਾ ਗਿਆ। ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦੀ ਕਮਾਨ ਰੌਬਿਨ ਉਥੱਪਾ ਨੂੰ ਸੌਂਪੀ ਗਈ ਸੀ। ਟੀਮ ਇੰਡੀਆ ਨੇ ਆਖਰੀ ਵਾਰ 2005 'ਚ ਹਾਂਗਕਾਂਗ ਸਿਕਸੇਸ ਦਾ ਖਿਤਾਬ ਜਿੱਤਿਆ ਸੀ। ਇਸ ਵਾਰ ਟੀਮ ਇੰਡੀਆ ਲਈ ਖਿਤਾਬ ਜਿੱਤਣ ਦੀ ਜ਼ਿੰਮੇਵਾਰੀ ਰੌਬਿਨ ਉਥੱਪਾ ਦੀ ਹੋਵੇਗੀ। ਟੂਰਨਾਮੈਂਟ ਲਈ 7 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ।


Read MOre: Mohammed Siraj: ਮੁਹੰਮਦ ਸਿਰਾਜ ਨੇ ਸੰਭਾਲੀ DSP ਦੀ ਜ਼ਿੰਮੇਵਾਰੀ, ਇਹ 5 ਭਾਰਤੀ ਕ੍ਰਿਕਟਰ ਵੀ ਸਰਕਾਰੀ ਅਹੁਦਿਆਂ 'ਤੇ ਤੈਨਾਤ



ਟੂਰਨਾਮੈਂਟ ਕਦੋਂ ਸ਼ੁਰੂ ਹੋਵੇਗਾ?


ਹਾਂਗਕਾਂਗ ਸਿਕਸੇਸ ਦੀ ਸ਼ੁਰੂਆਤ 1 ਨਵੰਬਰ ਤੋਂ ਹੋਏਗੀ, ਜਦਕਿ ਟੂਰਨਾਮੈਂਟ ਦਾ ਫਾਈਨਲ 3 ਨਵੰਬਰ ਨੂੰ ਖੇਡਿਆ ਜਾਵੇਗਾ। ਰੋਬਿਨ ਉਥੱਪਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਆਪਣਾ ਪਹਿਲਾ ਮੈਚ 1 ਨਵੰਬਰ ਨੂੰ ਖੇਡੇਗੀ। ਟੀਮ ਇੰਡੀਆ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਹੋਵੇਗਾ।


ਹਾਂਗਕਾਂਗ ਸਿਕਸੇਸ ਲਈ ਭਾਰਤੀ ਟੀਮ


ਰੌਬਿਨ ਉਥੱਪਾ (ਕਪਤਾਨ), ਕੇਦਾਰ ਜਾਧਵ, ਮਨੋਜ ਤਿਵਾਰੀ, ਸ਼ਾਹਬਾਜ਼ ਨਦੀਮ, ਭਰਤ ਚਿਪਲੀ, ਸ਼੍ਰੀਵਤਸ ਗੋਸਵਾਮੀ, ਸਟੂਅਰਟ ਬਿੰਨੀ।


ਸਚਿਨ ਤੇਂਦੁਲਕਰ ਸਣੇ ਕਈ ਮਹਾਨ ਖਿਡਾਰੀ ਖੇਡ ਚੁੱਕੇ ਟੂਰਨਾਮੈਂਟ  


ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਵਰਗੇ ਕਈ ਮਹਾਨ ਖਿਡਾਰੀ ਹਾਂਗਕਾਂਗ ਦੇ ਸਿਕਸੇਸ 'ਚ ਹਿੱਸਾ ਲੈ ਚੁੱਕੇ ਹਨ। ਇਸ ਤੋਂ ਇਲਾਵਾ ਐੱਮਐੱਸ ਧੋਨੀ, ਸ਼ੇਨ ਵਾਰਨ, ਵਸੀਮ ਅਕਰਮ, ਸ਼ੋਏਬ ਮਲਿਕ, ਸਨਥ ਜੈਸੂਰੀਆ, ਅਨਿਲ ਕੁੰਬਲੇ, ਉਮਰ ਅਕਮਲ, ਗਲੇਨ ਮੈਕਸਵੈੱਲ ਅਤੇ ਡੈਮੀਅਨ ਮਾਰਟਿਨ ਵਰਗੇ ਖਿਡਾਰੀਆਂ ਨੇ ਵੀ ਟੂਰਨਾਮੈਂਟ 'ਚ ਆਪਣੀ ਪਛਾਣ ਬਣਾਈ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਇੰਡੀਆ ਇਸ ਵਾਰ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ।


ਕਿੱਥੇ ਦੇਖ ਸਕੋਗੇ ਲਾਈਵ ?


ਇਹ ਸਭ ਜਾਣਨ ਤੋਂ ਬਾਅਦ ਤੁਹਾਡੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੋਵੇਗਾ ਕਿ ਤੁਸੀਂ ਸਿਕਸੇਸ ਦੇ ਦਿਲਚਸਪ ਟੂਰਨਾਮੈਂਟ ਨੂੰ ਕਦੋਂ, ਕਿੱਥੇ ਅਤੇ ਕਿਵੇਂ ਲਾਈਵ ਦੇਖ ਸਕੋਗੇ? ਹਾਂਗਕਾਂਗ ਸਿਕਸੇਸ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ 'ਤੇ ਲਾਈਵ ਟੇਲਿਕਾਸਟ ਕੀਤਾ ਜਾਵੇਗਾ।