Gautam Gambhir's Statement On Cricketer: ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਦਾ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਕ੍ਰਿਕਟਰ ਨਹੀਂ ਹੋਣਾ ਚਾਹੀਦਾ ਸੀ। ਗੰਭੀਰ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਭਾਰਤ ਦਾ ਅਹਿਮ ਹਿੱਸਾ ਰਹੇ ਹਹੇ ਹਨ ਹੈ। ਉਨ੍ਹਾਂ ਨੇ ਕਈ ਮੌਕਿਆਂ 'ਤੇ ਟੀਮ ਲਈ ਅਹਿਮ ਪਾਰੀਆਂ ਖੇਡੀਆਂ ਹਨ। ਗੰਭੀਰ ਨੇ 2007 ਟੀ-20 ਵਿਸ਼ਵ ਕੱਪ ਅਤੇ 2011 ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਲਈ ਮੈਚ ਜੇਤੂ ਪਾਰੀ ਖੇਡੀ ਸੀ। ਗੰਭੀਰ ਦੀ ਉਸ ਪਾਰੀ ਨੂੰ ਕ੍ਰਿਕਟ ਪ੍ਰਸ਼ੰਸਕ ਸ਼ਾਇਦ ਹੀ ਭੁੱਲ ਸਕਣਗੇ।


'ਬੜਾ ਭਾਰਤ ਟਾਕ ਸ਼ੋਅ' 'ਚ ਗੰਭੀਰ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਜ਼ਿੰਦਗੀ ਵਿੱਚ ਸਭ ਤੋਂ ਜ਼ਿਆਦਾ ਅਫਸੋਸ ਕਿਸ ਚੀਜ਼ ਦਾ ਹੈ? ਇਸ 'ਤੇ ਹੈਰਾਨੀਜਨਕ ਜਵਾਬ ਦਿੰਦਿਆਂ ਹੋਇਆਂ ਕਿਹਾ, ''ਮੈਨੂੰ ਕ੍ਰਿਕਟਰ ਨਹੀਂ ਬਣਨਾ ਚਾਹੀਦਾ ਸੀ।'' ਹਾਲਾਂਕਿ ਗੰਭੀਰ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਬਿਆਨ ਕਿਉਂ ਦਿੱਤਾ ਹੈ।


ਇਹ ਵੀ ਪੜ੍ਹੋ: Asia Cup 2023: ਪਾਕਿਸਤਾਨੀ ਗੇਂਦਬਾਜ਼ਾਂ ਦੇ ਸਾਹਮਣੇ ਬੇਵੱਸ ਨਜ਼ਰ ਆਏ ਬੰਗਲਾਦੇਸ਼ੀ ਬੱਲੇਬਾਜ਼, 193 ‘ਤੇ ਹੋਏ ਆਲ ਆਊਟ


ਇਦਾਂ ਦਾ ਰਿਹਾ ਕਰੀਅਰ


ਗੰਭੀਰ ਨੇ 2003 ਤੋਂ 2016 ਤੱਕ ਤਿੰਨਾਂ ਫਾਰਮੈਟਾਂ ਵਿੱਚ ਭਾਰਤ ਲਈ ਕ੍ਰਿਕਟ ਖੇਡਿਆ ਹੈ। ਉਨ੍ਹਾਂ ਨੇ 58 ਟੈਸਟ, 147 ਵਨਡੇ ਅਤੇ 37 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। 104 ਟੈਸਟ ਪਾਰੀਆਂ ਵਿੱਚ, ਉਨ੍ਹਾਂ ਨੇ 41.95 ਦੀ ਔਸਤ ਨਾਲ 4154 ਦੌੜਾਂ ਬਣਾਈਆਂ, ਜਿਸ ਵਿੱਚ 9 ਸੈਂਕੜੇ ਅਤੇ 22 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਵਨਡੇ ਦੀਆਂ 143 ਪਾਰੀਆਂ 'ਚ 39.68 ਦੀ ਔਸਤ ਨਾਲ 5238 ਦੌੜਾਂ ਬਣਾਈਆਂ, ਜਿਸ 'ਚ 11 ਸੈਂਕੜੇ ਅਤੇ 34 ਅਰਧ ਸੈਂਕੜੇ ਲਗਾਏ।


ਟੀ-20 ਅੰਤਰਰਾਸ਼ਟਰੀ ਦੀਆਂ 36 ਪਾਰੀਆਂ ਵਿੱਚ, ਉਨ੍ਹਾਂ ਨੇ 27.41 ਦੀ ਔਸਤ ਅਤੇ 119.02 ਦੀ ਸਟ੍ਰਾਈਕ ਰੇਟ ਨਾਲ 932 ਦੌੜਾਂ ਜੋੜੀਆਂ, ਜਿਸ ਵਿੱਚ ਉਸਨੇ 7 ਅਰਧ ਸੈਂਕੜੇ ਲਗਾਏ। ਅੰਤਰਰਾਸ਼ਟਰੀ ਤੋਂ ਇਲਾਵਾ ਗੰਭੀਰ ਨੇ ਆਪਣੇ IPL ਕਰੀਅਰ 'ਚ 154 ਮੈਚ ਖੇਡੇ ਹਨ। ਆਈਪੀਐਲ ਦੀਆਂ 152 ਪਾਰੀਆਂ ਵਿੱਚ, ਉਨ੍ਹਾਂ ਨੇ 31.01 ਦੀ ਔਸਤ ਅਤੇ 123.91 ਦੇ ਸਟ੍ਰਾਈਕ ਰੇਟ ਨਾਲ 4218 ਦੌੜਾਂ ਬਣਾਈਆਂ, ਜਿਸ ਵਿੱਚ ਕੁੱਲ 36 ਅਰਧ ਸੈਂਕੜੇ ਉਨ੍ਹਾਂ ਦੇ ਬੱਲੇ ਤੋਂ ਆਏ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Yuzvendra Chahal: ਵਿਸ਼ਵ ਕੱਪ ਤੋਂ ਬਾਹਰ ਹੁੰਦੇ ਹੀ ਯੁਜਵੇਂਦਰ ਚਾਹਲ ਨੇ ਚੁਣੀ ਨਵੀਂ ਟੀਮ, ਵਿਦੇਸ਼ਾਂ 'ਚ ਜਲਵਾ ਦਿਖਾਉਣ ਲਈ ਤਿਆਰ