Team India: ਭਾਰਤੀ ਟੀਮ ਦੇ ਸਟਾਰ ਸਪਿਨਰ ਰਵੀਚੰਦਰਨ ਅਸ਼ਵਿਨ (R Ashwin) ਨੂੰ 'ਆਈਸੀਸੀ ਪੁਰਸ਼ ਟੈਸਟ ਪਲੇਅਰ ਆਫ ਦਿ ਐਵਾਰਡ' ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਸਾਲ ਅਸ਼ਵਿਨ ਨੇ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈ ਕੇ ਦਹਿਸ਼ਤ ਪੈਦਾ ਕਰ ਦਿੱਤੀ ਹੈ। ਆਈਸੀਸੀ ਮੁਤਾਬਕ ਇਸ ਪੁਰਸਕਾਰ ਲਈ ਕੁੱਲ 4 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਚਾਰਾਂ ਖਿਡਾਰੀਆਂ ਨੇ ਇਸ ਸਾਲ ਟੈਸਟ ਕ੍ਰਿਕਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੁਰਖੀਆਂ ਬਟੋਰੀਆਂ ਹਨ।

ਇਨ੍ਹਾਂ ਖਿਡਾਰੀਆਂ ਨੂੰ ਕੀਤਾ ਗਿਆ ਨਾਮਜ਼ਦ 

1. ਰਵੀਚੰਦਰਨ ਅਸ਼ਵਿਨ (ਭਾਰਤ)

2. ਜੋ ਰੂਟ (ਇੰਗਲੈਂਡ)

3. ਕਾਇਲ ਜੈਮੀਸਨ (ਨਿਊਜ਼ੀਲੈਂਡ)

4. ਦਿਮੁਥ ਕਰੁਣਾਰਤਨੇ (ਸ਼੍ਰੀਲੰਕਾ)

ਇਹ ਆਈਸੀਸੀ ਪੁਰਸਕਾਰ ਉਨ੍ਹਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਇਕ ਸਾਲ ਵਿਚ ਟੈਸਟ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਰਵੀਚੰਦਰਨ ਅਸ਼ਵਿਨ, ਜੋ ਰੂਟ, ਕਾਇਲ ਜੈਮੀਸਨ ਅਤੇ ਦਿਮੁਥ ਕਰੁਣਾਰਤਨੇ ਨੇ ਇਸ ਸਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਆਓ ਦੇਖੀਏ ਇਨ੍ਹਾਂ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ।

 

1. ਰਵੀਚੰਦਰਨ ਅਸ਼ਵਿਨ (R Ashwin) ਇਸ ਸਾਲ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ। ਉਸ ਨੇ ਹੁਣ ਤਕ ਅੱਠ ਮੈਚਾਂ ਵਿਚ 52 ਵਿਕਟਾਂ ਲਈਆਂ ਹਨ। ਜਦਕਿ ਉਸ ਨੇ 337 ਦੌੜਾਂ ਦਾ ਯੋਗਦਾਨ ਵੀ ਦਿੱਤਾ ਹੈ, ਜਿਸ ਵਿਚ ਇਕ ਸੈਂਕੜਾ ਵੀ ਸ਼ਾਮਲ ਹੈ। ਅਸ਼ਵਿਨ ਨੇ ਨਿਊਜ਼ੀਲੈਂਡ ਖਿਲਾਫ ਪਿਛਲੀ ਸੀਰੀਜ਼ '2 ਮੈਚਾਂ '14 ਵਿਕਟਾਂ ਲਈਆਂ ਸਨ। ਉਮੀਦ ਹੈ ਕਿ ਉਹ ਦੱਖਣੀ ਅਫਰੀਕਾ 'ਚ ਵੀ ਚੰਗਾ ਪ੍ਰਦਰਸ਼ਨ ਕਰਨਗੇ।

 

2. ਇੰਗਲੈਂਡ ਦੇ ਕਪਤਾਨ ਜੋ ਰੂਟ ਇਸ ਸਾਲ ਟੈਸਟ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਸ ਨੇ ਹੁਣ ਤਕ 15 ਟੈਸਟ ਮੈਚਾਂ '6 ਸੈਂਕੜਿਆਂ ਦੀ ਮਦਦ ਨਾਲ 1708 ਦੌੜਾਂ ਬਣਾਈਆਂ ਹਨ। ਉਹ ਇੱਕ ਕੈਲੰਡਰ ਸਾਲ ਵਿਚ 1700 ਤੋਂ ਵੱਧ ਦੌੜਾਂ ਬਣਾਉਣ ਵਾਲਾ ਤੀਜਾ ਖਿਡਾਰੀ ਹੈ। ਮੁਹੰਮਦ ਯੂਸਫ ਪਹਿਲੇ ਨੰਬਰ 'ਤੇ ਅਤੇ ਵਿਵੀਅਨ ਰਿਚਰਡਸ ਦੂਜੇ ਨੰਬਰ 'ਤੇ ਹਨ।

 

3. ਨਿਊਜ਼ੀਲੈਂਡ ਦੇ ਖਿਡਾਰੀ ਕਾਇਲ ਜੈਮੀਸਨ ਦਾ ਪ੍ਰਦਰਸ਼ਨ ਵੀ ਇਸ ਸਾਲ ਟੈਸਟ ਕ੍ਰਿਕਟ 'ਚ ਕਾਫੀ ਵਧੀਆ ਰਿਹਾ ਹੈ। ਉਸ ਨੇ ਪੰਜ ਮੈਚਾਂ ਵਿਚ 27 ਵਿਕਟਾਂ ਲਈਆਂ ਹਨ। ਜਦਕਿ 105 ਦੌੜਾਂ ਦਾ ਯੋਗਦਾਨ ਵੀ ਰਿਹਾ ਹੈ।

 

4. ਸ਼੍ਰੀਲੰਕਾ ਦੇ ਖਿਡਾਰੀ ਦਿਮੁਥ ਕਰੁਣਾਰਤਨੇ ਲਈ ਵੀ ਸਾਲ 2021 ਬਹੁਤ ਚੰਗਾ ਰਿਹਾ ਹੈ। ਹੁਣ ਤਕ ਸੱਤ ਮੈਚਾਂ ਵਿਚ ਕਰੁਣਾਰਤਨੇ ਦੇ ਬੱਲੇ ਤੋਂ 902 ਦੌੜਾਂ ਬਣ ਚੁੱਕੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਚਾਰ ਸੈਂਕੜੇ ਵੀ ਲਗਾਏ ਹਨ।

ਇਹ ਵੀ ਪੜ੍ਹੋ: ਜੇਕਰ PAN-LIC ਲਿੰਕ ਨਹੀਂ ਹੈ ਤਾਂ ਅਗਲੇ ਸਾਲ ਨਹੀਂ ਕਰ ਸਕੋਗੇ LIC IPO 'ਚ ਨਿਵੇਸ਼

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904