ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੋਈ ਇੱਕ ਟੀਮ ਇੱਕੋ ਸਮੇਂ ਤਿੰਨਾਂ ਫਾਰਮੈਟਾਂ ਵਿੱਚ ਨੰਬਰ-1 ਦੀ ਸਥਿਤੀ ’ਤੇ ਹੈ ਅਤੇ ਇਹ ਇਤਿਹਾਸ ਭਾਰਤੀ ਟੀਮ ਨੇ ਰਚਿਆ ਹੈ। ਟੀਮ ਇੰਡੀਆ ਨੇ ਕਪਤਾਨ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਦੀ ਅਗਵਾਈ 'ਚ ਇਹ ਇਤਿਹਾਸ ਰਚਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਯੂ-ਟਰਨ, ਮਨੀਸ਼ਾ ਘੁਲਾਟੀ ਨੂੰ ਹਟਾਉਣ ਦਾ ਫੈਸਲਾ ਵਾਪਸ ਲਿਆ
ਤਿੰਨਾਂ ਫਾਰਮੈਟਾਂ ਵਿੱਚ ਭਾਰਤੀ ਟੀਮ
T20 ਰੈਂਕਿੰਗ - ਭਾਰਤ ਨੰਬਰ 1, 267 ਰੇਟਿੰਗ
ODI ਰੈਂਕਿੰਗ - ਭਾਰਤ ਨੰਬਰ 1, 114 ਰੇਟਿੰਗ
ਟੈਸਟ ਰੈਂਕਿੰਗ - ਭਾਰਤ ਨੰਬਰ 1, 115 ਰੇਟਿੰਗ
ਆਈਸੀਸੀ ਵੱਲੋਂ ਹਰ ਬੁੱਧਵਾਰ ਨੂੰ ਤਾਜ਼ਾ ਰੈਂਕਿੰਗ ਜਾਰੀ ਕੀਤੀ ਜਾਂਦੀ ਹੈ। ਨਾਗਪੁਰ ਟੈਸਟ ਦੇ ਖਤਮ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਰੈਂਕਿੰਗ ਨੂੰ ਅਪਡੇਟ ਕੀਤਾ ਗਿਆ ਹੈ, ਜਿਸ ਕਾਰਨ ਟੀਮ ਇੰਡੀਆ ਨੂੰ ਇੱਥੇ ਬੰਪਰ ਫਾਇਦਾ ਹੋਇਆ ਹੈ। ਹੁਣ ਭਾਰਤ ਦੇ ਟੈਸਟ 'ਚ 115 ਰੇਟਿੰਗ ਅੰਕ ਹਨ, ਜਦਕਿ ਆਸਟ੍ਰੇਲੀਆ ਨੰਬਰ-2 'ਤੇ ਪਹੁੰਚ ਗਿਆ ਹੈ ਅਤੇ ਉਸ ਦੇ 111 ਰੇਟਿੰਗ ਅੰਕ ਹਨ।
ਭਾਰਤੀ ਕ੍ਰਿਕਟ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਟੀਮ ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਨੰਬਰ-1 ਬਣੀ ਹੈ। ਭਾਰਤੀ ਟੀਮ ਟੀ-20 ਅਤੇ ਵਨਡੇ ਫਾਰਮੈਟਾਂ 'ਚ ਪਹਿਲਾਂ ਹੀ ਨੰਬਰ-1 'ਤੇ ਸੀ, ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਟੈਸਟ 'ਚ ਨੰਬਰ-2 ਸੀ ਪਰ ਨਾਗਪੁਰ 'ਚ ਪਾਰੀ ਅਤੇ 132 ਦੌੜਾਂ ਦੀ ਜਿੱਤ ਤੋਂ ਬਾਅਦ ਇੱਥੇ ਵੀ ਭਾਰਤ ਨੰਬਰ-2 ਬਣ ਗਿਆ।
ਦੱਸ ਦੇਈਏ ਕਿ ਭਾਰਤੀ ਟੀਮ 1973 'ਚ ਪਹਿਲੀ ਵਾਰ ਟੈਸਟ ਰੈਂਕਿੰਗ 'ਚ ਨੰਬਰ-1 ਬਣੀ ਸੀ, ਇਸ ਤੋਂ ਬਾਅਦ ਟੀਮ ਇੰਡੀਆ ਨੂੰ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ ਸੀ। ਸਾਲ 2009 'ਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ 'ਚ ਟੀਮ ਇੰਡੀਆ ਟੈਸਟ 'ਚ ਨੰਬਰ-1 ਬਣੀ ਸੀ, 2011 ਤੱਕ ਇਸੇ ਸਥਾਨ 'ਤੇ ਰਹੀ। ਇਸ ਤੋਂ ਬਾਅਦ 2016 'ਚ ਵਿਰਾਟ ਕੋਹਲੀ ਦੀ ਅਗਵਾਈ 'ਚ ਟੀਮ ਇੰਡੀਆ ਟੈਸਟ 'ਚ ਸਿਖਰ 'ਤੇ ਪਹੁੰਚੀ ਅਤੇ ਅਪ੍ਰੈਲ 2020 ਤੱਕ ਲਗਾਤਾਰ ਨੰਬਰ ਇਕ 'ਤੇ ਕਾਬਜ਼ ਰਹੀ। ਉਦੋਂ ਤੋਂ ਟੀਮ ਇੰਡੀਆ ਟਾਪ-3 'ਚ ਸੀ ਪਰ ਹੁਣ ਇਕ ਵਾਰ ਫਿਰ ਨੰਬਰ-1 'ਤੇ ਪਹੁੰਚ ਗਈ ਹੈ।