ICC T20 World Cup: ਵਿਸ਼ਵ ਟੀ 20 ਕ੍ਰਿਕਟ ਵਿੱਚ ਬਹੁਤ ਸਾਰੇ ਅਨੋਖੇ ਰਿਕਾਰਡ ਬਣਾਏ ਗਏ ਹਨ। ਇਹ ਰਿਕਾਰਡ ਵੀ ਕਾਫ਼ੀ ਹੈਰਾਨੀਜਨਕ ਹਨ। ਵਿਸ਼ਵ ਦਾ ਪਹਿਲਾ ਟੀ-20 ਮੈਚ 2004 ਵਿੱਚ ਆਕਲੈਂਡ ਵਿੱਚ ਆਸਟਰੇਲੀਆ ਅਤੇ ਨਿਊਲੈਂਡ ਦੇ ਵਿੱਚ ਪਹਿਲਾ ਫਰੈਂਡਲੀ ਟੀ-20 ਮੈਚ ਸੀ। ਇਸ ਫਾਰਮੈਟ ਦੀ ਵਧਦੀ ਪ੍ਰਸਿੱਧੀ ਦੇ ਨਾਲ, ਅਜਿਹਾ ਲਗਦਾ ਸੀ ਕਿ ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਲੋਕ ਵੀ ਇਸਦਾ ਅਨੰਦ ਲੈਣਗੇ ਕਿਉਂਕਿ ਇਹ ਖੇਡ ਛੋਟੀ ਤੇ ਦਿਲਚਸਪ ਹੈ। ਆਓ ਜਾਣਦੇ ਹਾਂ ਟੀ -20 ਕ੍ਰਿਕਟ ਦੇ ਇਤਿਹਾਸ ਵਿੱਚ ਬਣੇ ਕੁਝ ਹੈਰਾਨੀਜਨਕ ਰਿਕਾਰਡ।
Most Runs: ਟੀ -20 ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਦੀ ਗੱਲ ਕਰੀਏ ਤਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਮਹੇਲਾ ਜੈਵਰਧਨੇ (Mahela Jayawardene) ਦੇ ਨਾਮ ਦਰਜ ਹੈ। ਉਨ੍ਹਾਂ ਨੇ 31 ਪਾਰੀਆਂ ਵਿੱਚ 39.07 ਦੀ ਔਸਤ ਨਾਲ 6 ਅਰਧ ਸੈਂਕੜੇ ਤੇ 1 ਸੈਂਕੜੇ ਨਾਲ 1,016 ਦੌੜਾਂ ਬਣਾਈਆਂ ਹਨ। ਹਾਲਾਂਕਿ, ਟੀ-20 ਵਿਸ਼ਵ ਕੱਪ ਵਿੱਚ ਚੋਟੀ ਦੇ 5 ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿੱਚ ਵਿਰਾਟ ਕੋਹਲੀ ਇਕੱਲੇ ਭਾਰਤੀ ਖਿਡਾਰੀ ਹਨ। ਉਨ੍ਹਾਂ 16 ਮੈਚਾਂ ਵਿੱਚ 86.33 ਦੀ ਪ੍ਰਭਾਵਸ਼ਾਲੀ ਔਸਤ ਨਾਲ 777 ਦੌੜਾਂ ਬਣਾਈਆਂ ਹਨ।
Highest Score: ਬ੍ਰੈਂਡਨ ਮੈਕੁਲਮ (Brendon McCullum) ਦਾ ਟੀ -20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਮੈਕੁਲਮ ਨੇ 2012 ਵਿੱਚ ਬੰਗਲਾਦੇਸ਼ ਵਿਰੁੱਧ 58 ਗੇਂਦਾਂ ਵਿੱਚ 123 ਦੌੜਾਂ ਬਣਾਈਆਂ ਸਨ। ਉਨ੍ਹਾਂ ਇਸ ਪਾਰੀ ਵਿੱਚ 11 ਚੌਕੇ ਤੇ 7 ਛੱਕੇ ਲਗਾਏ। ਇਹ ਮੈਚ ਨਿਊਜ਼ੀਲੈਂਡ ਨੇ ਇਹ ਮੈਚ 59 ਦੌੜਾਂ ਨਾਲ ਜਿੱਤਿਆ ਸੀ।
Most Century: ਵੈਸਟਇੰਡੀਜ਼ ਦੇ ਕ੍ਰਿਸ ਗੇਲ (Chris Gayle) ਦੇ ਟੀ -20 ਵਿਸ਼ਵ ਕੱਪ (T20 World Cup) ਵਿੱਚ ਸਭ ਤੋਂ ਵੱਧ ਸੈਂਕੜੇ ਹਨ। ਗੇਲ ਨੇ ਟੀ-20 ਵਿਸ਼ਵ ਕੱਪ ਵਿੱਚ ਦੋ ਸੈਂਕੜੇ ਲਗਾਏ ਹਨ ਜਦੋਂਕਿ 6 ਹੋਰ ਖਿਡਾਰੀਆਂ ਦਾ ਇੱਕ-ਇੱਕ ਸੈਂਕੜਾ ਹੈ।
Fastest Century- ਕ੍ਰਿਸ ਗੇਲ ਨੇ 2016 ਵਿੱਚ ਇੰਗਲੈਂਡ ਖਿਲਾਫ 48 ਗੇਂਦਾਂ ਵਿਚ ਸੈਂਕੜਾ ਬਣਾਇਆ ਸੀ।
Fastest Fifty- ਯੁਵਰਾਜ ਸਿੰਘ ਨੇ 2007 ਦੇ ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਖਿਲਾਫ ਇੱਕ ਓਵਰ ਵਿੱਚ 6 ਛੱਕੇ ਲਗਾਏ। ਇਸ ਨਾਲ ਉਸ ਨੇ ਸਿਰਫ 12 ਗੇਂਦਾਂ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਬਣਾਇਆ।
Highest Partnership - ਜੈਵਰਧਨੇ ਅਤੇ ਸੰਗਕਾਰਾ ਨੇ 2010 ਦੇ ਵਿਸ਼ਵ ਕੱਪ ਵਿੱਚ ਵੈਸਟਇੰਡੀਜ਼ ਦੇ ਖਿਲਾਫ ਦੂਜੀ ਵਿਕਟ ਲਈ 166 ਦੌੜਾਂ ਦੀ ਸਾਂਝੇਦਾਰੀ ਕੀਤੀ। ਟੀ-20 ਵਿਸ਼ਵ ਕੱਪ ਵਿੱਚ ਇਹ ਸਭ ਤੋਂ ਵੱਡੀ ਸਾਂਝੇਦਾਰੀ ਹੈ।
Most Fifties - ਮੈਥਿਊ ਹੇਡਨ ਤੇ ਵਿਰਾਟ ਕੋਹਲੀ ਨੇ ਇੱਕ ਸਿੰਗਲ ਵਿੱਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਏ ਹਨ।
Most Runs in a Tournament- ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਹੈ। ਉਨ੍ਹਾਂ 2014 ਟੀ -20 ਵਿਸ਼ਵ ਕੱਪ ਵਿੱਚ 6 ਪਾਰੀਆਂ ਵਿੱਚ 319 ਦੌੜਾਂ ਬਣਾਈਆਂ।
Most Sixes - ਕ੍ਰਿਸ ਗੇਲ ਨੇ ਟੀ-20 ਵਿਸ਼ਵ ਕੱਪ ਦੌਰਾਨ 60 ਛੱਕੇ ਲਗਾਏ ਹਨ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/