Champions Trophy 2025 Indian Cricket Team: ਚੈਂਪੀਅਨਜ਼ ਟਰਾਫੀ 2025 'ਤੇ ਤਲਵਾਰ ਲਟਕ ਰਹੀ ਹੈ। ਪਾਕਿਸਤਾਨ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਟੀਮ ਇੰਡੀਆ ਗੁਆਂਢੀ ਦੇਸ਼ ਦਾ ਦੌਰਾ ਕਰਨ ਲਈ ਤਿਆਰ ਨਹੀਂ ਜਾਪਦੀ। ਬੀਸੀਸੀਆਈ ਦੇ ਇੱਕ ਸੂਤਰ ਦੇ ਹਵਾਲੇ ਨਾਲ ਇੱਕ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਟੀਮ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਇਸ ਤੋਂ ਇਲਾਵਾ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਹਾਈਬ੍ਰਿਡ ਮਾਡਲ ਨੂੰ ਲੈ ਕੇ ਕੋਈ ਅਪਡੇਟ ਨਹੀਂ ਆਈ ਹੈ ਤਾਂ ਅਜਿਹੇ 'ਚ ਕੀ ਟੀਮ ਇੰਡੀਆ ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਸ ਲੈ ਸਕਦੀ ਹੈ ਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਟੂਰਨਾਮੈਂਟ ਕਿਵੇਂ ਹੋਵੇਗਾ? ਚਲੋ ਆਓ ਜਾਣੀਐ।

Continues below advertisement


ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਨੇ ਆਪਣੇ ਡਰਾਫਟ ਸ਼ੈਡਿਊਲ ਵਿੱਚ ਭਾਰਤ ਦੇ ਮੈਚਾਂ ਨੂੰ ਸਿਰਫ਼ ਲਾਹੌਰ ਵਿੱਚ ਰੱਖਿਆ ਹੈ, ਤਾਂ ਜੋ ਉਹ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰ ਸਕੇ। ਹਾਲਾਂਕਿ ਹੁਣ ਤੱਕ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਟੀਮ ਇੰਡੀਆ ਕਿਸੇ ਵੀ ਕੀਮਤ 'ਤੇ ਪਾਕਿਸਤਾਨ ਦਾ ਦੌਰਾ ਕਰਨ ਲਈ ਤਿਆਰ ਨਹੀਂ ਹੈ। ਹਾਲਾਂਕਿ ਬੀਸੀਸੀਆਈ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ।


ਕੀ ਟੀਮ ਇੰਡੀਆ ਟੂਰਨਾਮੈਂਟ ਤੋਂ ਹਟ ਸਕਦੀ ਹੈ?


ਹਾਲਾਂਕਿ, ਸ਼ਾਇਦ ਪਾਕਿਸਤਾਨ ਕ੍ਰਿਕਟ ਬੋਰਡ ਕੋਲ ਬੀਸੀਸੀਆਈ ਦੀ ਮੰਗ ਮੰਨਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੋਵੇਗਾ। ਹਾਲਾਂਕਿ, ਪੀਸੀਬੀ ਆਪਣੀ ਗੱਲ 'ਤੇ ਅਡੋਲ ਹੈ ਕਿ ਚੈਂਪੀਅਨਜ਼ ਟਰਾਫੀ ਦੇ ਸਾਰੇ ਮੈਚ ਪਾਕਿਸਤਾਨ ਦੁਆਰਾ ਕਰਵਾਏ ਜਾਣਗੇ ਤੇ ਕੋਈ ਹਾਈਬ੍ਰਿਡ ਮਾਡਲ ਨਹੀਂ ਵਰਤਿਆ ਜਾਵੇਗਾ। ਅਜਿਹੇ 'ਚ ਟੀਮ ਇੰਡੀਆ ਟੂਰਨਾਮੈਂਟ ਤੋਂ ਆਪਣਾ ਨਾਂਅ ਵਾਪਸ ਲੈ ਸਕਦੀ ਹੈ। ਜੇ ਭਾਰਤ ਆਪਣਾ ਨਾਂਅ ਵਾਪਸ ਲੈ ਲੈਂਦਾ ਹੈ ਤਾਂ ਟੂਰਨਾਮੈਂਟ ਕਿਵੇਂ ਹੋਵੇਗਾ?


ਉਹ 8 ਟੀਮਾਂ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਦੀਆਂ ਹਨ, ਜੋ ਪਿਛਲੇ ਵਨਡੇ ਵਿਸ਼ਵ ਕੱਪ ਦੀ ਅੰਕ ਸੂਚੀ ਵਿੱਚ 8ਵੇਂ ਨੰਬਰ 'ਤੇ ਰਹਿੰਦੀਆਂ ਹਨ। 2023 ਦੇ ਆਖਰੀ ਵਨਡੇ ਵਿਸ਼ਵ ਕੱਪ ਵਿੱਚ, ਬੰਗਲਾਦੇਸ਼ ਟੇਬਲ ਵਿੱਚ 8ਵੀਂ ਟੀਮ ਸੀ ਅਤੇ ਸ਼੍ਰੀਲੰਕਾ 9ਵੀਂ ਟੀਮ ਸੀ। ਹੁਣ ਜੇ ਟੀਮ ਇੰਡੀਆ ਆਪਣਾ ਨਾਮ ਵਾਪਸ ਲੈ ਲੈਂਦੀ ਹੈ ਤਾਂ ਟੂਰਨਾਮੈਂਟ ਵਿੱਚ ਸਿਰਫ਼ 7 ਟੀਮਾਂ ਹੀ ਰਹਿ ਜਾਣਗੀਆਂ ਪਰ ਟੂਰਨਾਮੈਂਟ 8 ਟੀਮਾਂ ਨਾਲ ਖੇਡਿਆ ਜਾਂਦਾ ਹੈ। ਇਸ ਸਥਿਤੀ 'ਚ 9ਵੇਂ ਨੰਬਰ ਦੀ ਟੀਮ ਸ਼੍ਰੀਲੰਕਾ ਟੂਰਨਾਮੈਂਟ ਖੇਡਣ ਲਈ ਕੁਆਲੀਫਾਈ ਕਰ ਲਵੇਗੀ।