India vs Australia: ਪਾਂਡਿਆ-ਜਡੇਜਾ ਨੇ ਕਰਵਾਈ ਮੈਚ 'ਚ ਵਾਪਸੀ, ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 303 ਦੌੜਾਂ ਦਾ ਟੀਚਾ
ਏਬੀਪੀ ਸਾਂਝਾ | 02 Dec 2020 12:57 PM (IST)
ਜੇਕਰ ਆਸਟਰੇਲੀਆ 3-0 ਨਾਲ ਜਿੱਤ ਦਰਜ ਕਰਦਾ ਹੈ, ਤਾਂ ਲਗਾਤਾਰ ਦੂਜੀ ਸੀਰੀਜ਼ 'ਚ ਭਾਰਤ ਦੀ ਸ਼ਰਮਨਾਕ ਹਾਰ ਹੋਏਗੀ ਕਿਉਂਕਿ ਇਸ ਸਾਲ ਦੇ ਸ਼ੁਰੂ ਵਿੱਚ ਨਿਊਜ਼ੀਲੈਂਡ ਨੇ ਭਾਰਤੀ ਟੀਮ ਨੂੰ ਹਰਾਇਆ ਸੀ।
ਕੈਨਬਰਾ: ਟੀਮ ਇੰਡੀਆ ਨੇ ਸੀਰੀਜ਼ ਦੇ ਆਖਰੀ ਮੈਚ ਵਿਚ ਆਸਟਰੇਲੀਆ ਖਿਲਾਫ ਜਿੱਤ ਲਈ 303 ਦੌੜਾਂ ਦਾ ਟੀਚਾ ਰੱਖਿਆ ਹੈ। ਭਾਰਤੀ ਟੀਮ ਨੇ ਹਾਰਦਿਕ ਪਾਂਡਿਆ (ਨਾਬਾਦ 92, 76 ਗੇਂਦਾਂ, 7 ਚੌਕੇ, ਇੱਕ ਛੱਕਾ) ਅਤੇ ਰਵਿੰਦਰ ਜਡੇਜਾ (ਨਾਬਾਦ 66, 50 ਗੇਂਦਾਂ, 5 ਚੌਕੇ, 3 ਛੱਕਿਆਂ) ਵਿਚਕਾਰ ਛੇਵੇਂ ਵਿਕਟ ਲਈ 150 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ 50 ਓਵਰਾਂ ਵਿਚ 5 ਵਿਕਟਾਂ 'ਤੇ 302 ਦੌੜਾਂ ਬਣਾਈਆਂ। ਭਾਰਤ ਨੇ 50 ਓਵਰਾਂ ਵਿੱਚ 302/5 ਦੌੜਾਂ ਬਣਾਈਆਂ। ਹਾਰਦਿਕ ਪਾਂਡਿਆ (92) ਅਤੇ ਰਵਿੰਦਰ ਜਡੇਜਾ (66) ਅਜੇਤੂ ਰਹੇ। ਕਪਤਾਨ ਵਿਰਾਟ ਕੋਹਲੀ (63 ਦੌੜਾਂ, 78 ਗੇਂਦਾਂ) ਨੂੰ ਜੋਸ਼ ਹੇਜ਼ਲਵੁੱਡ ਨੇ ਆਊਟ ਕੀਤਾ। 152 ਦੇ ਸਕੋਰ 'ਤੇ ਭਾਰਤ ਦਾ 5ਵਾਂ ਵਿਕਟ ਡਿੱਗਿਆ। ਇਸ ਦੇ ਨਾਲ ਹੀ ਕੋਹਲੀ ਨੇ ਆਪਣੇ ਵਨਡੇ ਕਰੀਅਰ ਦਾ 60 ਵਾਂ ਅਰਧ ਸੈਂਕੜਾ ਬਣਾਇਆ। ਟੀਮ ਇੰਡੀਆ ਨੇ ਤੀਜੇ ਵਨਡੇ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। Virat breaks Sachin Record: ਕੋਹਲੀ ਨੇ ਤੋੜਿਆ ਤੇਂਦੁਲਕਰ ਦਾ ਰਿਕਾਰਡ, ਵਨਡੇ 'ਚ ਸਭ ਤੋਂ ਤੇਜ਼ 12,000 ਦੌੜਾਂ ਬਣਾਈਆਂ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904