ਨਵੀਂ ਦਿੱਲੀ: ਆਸਟਰੇਲੀਆ (IND vs AUS) ਖਿਲਾਫ ਤੀਜੇ ਵਨਡੇ ਮੈਚ ਵਿੱਚ ਵਿਰਾਟ ਕੋਹਲੀ (Virat Kohli) ਨੇ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਤੀਜੇ ਵਨਡੇ ਵਿੱਚ 23ਵੀਂ ਦੌੜ ਬਣਦੇ ਸਾਰ ਹੀ ਵਨਡੇ ਦੇ ਇਤਿਹਾਸ ਵਿੱਚ 12,000 ਦੌੜਾਂ ਬਣਾਉਣ ਵਾਲਾ ਤੇਜ਼ ਬੱਲੇਬਾਜ਼ ਬਣ ਗਿਆ। ਦੱਸ ਦਈਏ ਕਿ ਵਿਰਾਟ ਕੋਹਲੀ ਨੇ ਸਭ ਤੋਂ ਤੇਜ਼ 12,000 ਦੌੜਾਂ ਪੂਰੀਆਂ ਕਰਨ ਦੇ ਮਾਮਲੇ 'ਚ ਵਿਸ਼ਵ ਦੇ ਸਭ ਤੋਂ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ।

ਵਿਰਾਟ ਕੋਹਲੀ ਨੇ ਸਿਰਫ 242 ਪਾਰੀਆਂ ਰਾਹੀਂ ਵਨਡੇ ਕ੍ਰਿਕਟ ਵਿੱਚ 12000 ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ ਵਨਡੇ ਕ੍ਰਿਕਟ ਵਿੱਚ ਸਭ ਤੋਂ ਤੇਜ਼ 12000 ਦੌੜਾਂ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਸੀ। ਸਚਿਨ ਤੇਂਦੁਲਕਰ ਨੇ ਵਨਡੇ ਕ੍ਰਿਕਟ ਵਿੱਚ 300 ਪਾਰੀਆਂ ਵਿੱਚ 12000 ਦੌੜਾਂ ਪੂਰੀਆਂ ਕੀਤੀਆਂ ਸੀ। ਵਿਰਾਟ ਕੋਹਲੀ ਸਚਿਨ ਤੇਂਦੁਲਕਰ ਨਾਲੋਂ 58 ਪਾਰੀ ਜਲਦੀ ਹੀ ਇਹ ਮੁਕਾਮ ਹਾਸਲ ਕਰ ਲਿਆ ਹੈ।

ਦੱਸ ਦਈਏ ਕਿ ਕੋਹਲੀ ਤੋਂ ਇਲਾਵਾ ਇਹ ਮੁਕਾਮ ਸਿਰਫ ਪੰਜ ਬੱਲੇਬਾਜ਼ਾਂ ਸਚਿਨ ਤੇਂਦੁਲਕਰ, ਜੈਯਸੂਰਿਆ, ਕੁਮਾਰ ਸੰਗਾਕਾਰਾ, ਰਿੱਕੀ ਪੌਂਟਿੰਗ ਤੇ ਮਹੇਲਾ ਜਯਵਰਧਨ ਕੋਲ ਹੀ ਹੈ।

ਵਿਰਾਟ ਕੋਹਲੀ ਦੇ ਨਾਂ ਹਨ ਇਹ ਰਿਕਾਰਡ:

ਵਿਰਾਟ ਕੋਹਲੀ ਇਸ ਸਮੇਂ ਦੁਨੀਆ ਦਾ ਨੰਬਰ ਇੱਕ ਬੱਲੇਬਾਜ਼ ਹੈ। ਵਿਰਾਟ ਕੋਹਲੀ ਨੇ ਇੱਕ ਰੋਜ਼ਾ ਕ੍ਰਿਕਟ ਵਿਚ ਸਭ ਤੋਂ ਤੇਜ਼ 8000 ਦੌੜਾਂ (175 ਪਾਰੀਆਂ ਵਿਚ), 9000 ਦੌੜਾਂ (194 ਪਾਰੀਆਂ ਵਿਚ), 10,000 ਦੌੜਾਂ (205 ਪਾਰੀਆਂ ਵਿਚ) ਤੇ 11000 ਦੌੜਾਂ (222 ਪਾਰੀਆਂ ਵਿੱਚ) ਦਾ ਰਿਕਾਰਡ ਬਣਾਇਆ ਹੈ।

ਸ਼ਾਨਦਾਰ ਕੋਹਲੀ ਦਾ ਵਨਡੇ ਕਰੀਅਰ

ਵਿਰਾਟ ਕੋਹਲੀ ਵਨਡੇ ਕ੍ਰਿਕਟ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ ਹਨ। ਵਿਰਾਟ ਕੋਹਲੀ ਨੇ ਹੁਣ ਤੱਕ 250 ਮੈਚਾਂ ਵਿੱਚ 59.29 ਦੀ ਔਸਤ ਨਾਲ 11977 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ ਵਿੱਚ 43 ਸੈਂਕੜੇ ਤੇ 59 ਅਰਧ ਸੈਂਕੜੇ ਲਗਾਏ ਹਨ। ਵਨਡੇ ਕ੍ਰਿਕਟ ਵਿੱਚ ਸਿਰਫ ਸਚਿਨ ਤੇਂਦੁਲਕਰ ਨੇ ਵਿਰਾਟ ਕੋਹਲੀ ਤੋਂ ਜ਼ਿਆਦਾ ਸੈਂਕੜੇ ਲਾਏ ਹਨ। ਸਚਿਨ ਦੇ ਨਾਂ 49 ਸੈਂਕੜੇ ਹਨ ਤੇ ਵਿਰਾਟ ਕੋਹਲੀ ਕੋਲ ਵੀ ਇਸ ਰਿਕਾਰਡ ਨੂੰ ਤੋੜਨ ਦਾ ਮੌਕਾ ਹੈ।

ਆਮ ਆਦਮੀ ਪਾਰਟੀ ਨੇ ਠੁਕਰਾਈ ਟਰੂਡੋ ਦੀ ਕਿਸਾਨ ਹਮਾਇਤ, ਮੋਦੀ ਸਰਕਾਰ ਨੂੰ ਕੀਤੀ ਇਹ ਅਪੀਲ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904