Emerging Asia Cup 2023 Final: ਭਾਰਤ-ਏ ਅਤੇ ਪਾਕਿਸਤਾਨ-ਏ ਵਿਚਾਲੇ ਕੋਲੰਬੋ 'ਚ ਐਮਰਜਿੰਗ ਟੀਮਾਂ ਏਸ਼ੀਆ ਕੱਪ 2023 ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ-ਏ ਨੇ ਭਾਰਤ-ਏ ਨੂੰ 353 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਲਈ ਤਾਇਬ ਤਾਹਿਰ ਨੇ ਸ਼ਾਨਦਾਰ ਸੈਂਕੜਾ ਲਗਾਇਆ। ਉਨ੍ਹਾਂ ਨੇ 108 ਦੌੜਾਂ ਦੀ ਪਾਰੀ ਖੇਡੀ।


ਸਾਹਿਬਜ਼ਾਦਾ ਫਰਹਾਨ ਨੇ 65 ਦੌੜਾਂ ਦੀ ਅਹਿਮ ਪਾਰੀ ਖੇਡੀ। ਭਾਰਤ-ਏ ਲਈ ਰਿਆਨ ਪਰਾਗ ਅਤੇ ਰਾਜਵਰਧਨ ਨੇ 2-2 ਵਿਕਟਾਂ ਲਈਆਂ। ਨਿਸ਼ਾਂਤ ਸਿੰਧੂ, ਮਾਨਵ ਸੁਥਾਰ ਅਤੇ ਹਰਸ਼ਿਤ ਰਾਣਾ ਨੂੰ ਵੀ ਇਕ-ਇਕ ਵਿਕਟ ਮਿਲੀ।


ਓਪਨਰ ਸੈਮ ਅਯੂਬ ਅਤੇ ਸਾਹਿਬਜ਼ਾਦਾ ਫਰਹਾਨ ਨੇ ਪਾਕਿਸਤਾਨ-ਏ ਨੂੰ ਚੰਗੀ ਸ਼ੁਰੂਆਤ ਦਿਵਾਈ। ਇਨ੍ਹਾਂ ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਰਹੀ। ਅਯੂਬ ਨੇ 51 ਗੇਂਦਾਂ ਦਾ ਸਾਹਮਣਾ ਕਰਦਿਆਂ 59 ਦੌੜਾਂ ਬਣਾਈਆਂ। ਉਨ੍ਹਾਂ ਨੇ 7 ਚੌਕੇ ਅਤੇ 2 ਛੱਕੇ ਲਗਾਏ। ਫਰਹਾਨ ਨੇ 62 ਗੇਂਦਾਂ ਵਿੱਚ 65 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਚੌਕੇ ਅਤੇ 4 ਛੱਕੇ ਲਗਾਏ। ਉਮਰ ਯੂਸਫ ਨੇ 35 ਦੌੜਾਂ ਦਾ ਯੋਗਦਾਨ ਦਿੱਤਾ। ਤਾਹਿਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਂਕੜਾ ਲਗਾਇਆ। ਉਨ੍ਹਾਂ ਨੇ 71 ਗੇਂਦਾਂ ਵਿੱਚ 108 ਦੌੜਾਂ ਬਣਾਈਆਂ। ਤਾਹਿਰ ਦੀ ਪਾਰੀ 'ਚ 12 ਚੌਕੇ ਅਤੇ 4 ਛੱਕੇ ਸ਼ਾਮਲ ਸਨ।


ਇਹ ਵੀ ਪੜ੍ਹੋ: Harmanpreet Kaur Fined: ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਲੱਗਾ 75 ਫੀਸਦੀ ਜੁਰਮਾਨਾ


ਕਾਸਿਮ ਅਕਰਮ ਕੁਝ ਖਾਸ ਨਹੀਂ ਕਰ ਸਕੇ। ਉਹ ਪਹਿਲੀ ਹੀ ਗੇਂਦ 'ਚ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਕਪਤਾਨ ਮੁਹੰਮਦ ਹੈਰਿਸ 6 ਗੇਂਦਾਂ 'ਚ 2 ਦੌੜਾਂ ਬਣਾ ਕੇ ਆਊਟ ਹੋ ਗਏ। ਮੁਬਾਸਿਰ ਖਾਨ ਨੇ 47 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 2 ਚੌਕੇ ਅਤੇ 2 ਛੱਕੇ ਸ਼ਾਮਲ ਸਨ।


ਮੇਹਰਨ ਮੁਮਤਾਜ਼ 10 ਗੇਂਦਾਂ ਵਿੱਚ 13 ਦੌੜਾਂ ਬਣਾ ਕੇ ਆਊਟ ਹੋ ਗਏ। ਮੁਹੰਮਦ ਵਸੀਮ ਜੂਨੀਅਰ 10 ਗੇਂਦਾਂ ਵਿੱਚ 17 ਦੌੜਾਂ ਬਣਾ ਕੇ ਅਜੇਤੂ ਰਹੇ। ਮੁਫਿਆਨ ਮੁਕੀਮ 4 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤਰ੍ਹਾਂ ਪਾਕਿਸਤਾਨ ਨੇ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 352 ਦੌੜਾਂ ਬਣਾਈਆਂ।


ਭਾਰਤ ਦੇ ਲਈ ਰਿਆਨ ਪਰਾਗ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 4 ਓਵਰਾਂ 'ਚ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਰਾਜਵਰਧਨ ਨੇ 6 ਓਵਰਾਂ 'ਚ 48 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਹਰਸ਼ਿਤ ਰਾਣਾ ਨੇ 6 ਓਵਰਾਂ ਵਿੱਚ 51 ਦੌੜਾਂ ਦੇ ਕੇ ਇੱਕ ਵਿਕਟ ਲਈ। ਮਾਨਵ ਸੁਥਾਰ ਨੇ 9 ਓਵਰਾਂ ਵਿੱਚ 68 ਦੌੜਾਂ ਦੇ ਕੇ ਇੱਕ ਵਿਕਟ ਲਈ। ਨਿਸ਼ਾਂਤ ਸਿੰਧੂ ਨੇ 8 ਓਵਰਾਂ ਵਿੱਚ 48 ਦੌੜਾਂ ਦੇ ਕੇ ਇੱਕ ਵਿਕਟ ਲਈ। ਯੁਵਰਾਜ ਸਿੰਘ ਡੋਡੀਆ ਨੇ 7 ਓਵਰਾਂ ਵਿੱਚ 56 ਦੌੜਾਂ ਦਿੱਤੀਆਂ ਅਤੇ ਮੇਡਨ ਓਵਰ ਲਿਆ। ਅਭਿਸ਼ੇਕ ਸ਼ਰਮਾ ਨੇ 9 ਓਵਰਾਂ 'ਚ 54 ਦੌੜਾਂ ਦਿੱਤੀਆਂ।


ਇਹ ਵੀ ਪੜ੍ਹੋ: IND vs WI: ਰੋਹਿਤ ਸ਼ਰਮਾ ਦੀ ਕਪਤਾਨੀ ਦਾ ਫੈਨ ਹੋਇਆ ਇਹ ਭਾਰਤੀ ਖਿਡਾਰੀ, ਦੱਸੀ ਇਹ ਖ਼ਾਸ ਗੱਲ