India vs West Indies 2nd Test: ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਦੂਜੇ ਟੈਸਟ ਮੈਚ 'ਚ ਵੈਸਟਇੰਡੀਜ਼ ਦੀ ਡੀਫੈਂਸਿਵ ਖੇਡ ਨੂੰ ਲੈ ਕੇ ਉਨ੍ਹਾਂ ਦੇ ਬੱਲੇਬਾਜ਼ਾਂ 'ਤੇ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿੱਚ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਆਓ ਜਾਣਦੇ ਹਾਂ ਉਨ੍ਹਾਂ ਨੇ ਕੀ ਕਿਹਾ।
ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਨੇ ਦੂਜੇ ਟੈਸਟ ਲਈ ਵਰਤੀ ਜਾ ਰਹੀ ਪਿੱਚ ਨੂੰ ਬੱਲੇਬਾਜ਼ੀ ਲਈ ਬਹੁਤ ਧੀਮੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਦੀ ਵੀ ਸ਼ਾਟ ਖੇਡਣ ਦੀ ਕੋਸ਼ਿਸ਼ ਨਾ ਕਰਨ ਦੀ ਆਲੋਚਨਾ ਕੀਤੀ ਹੈ।
ਵੈਸਟਇੰਡੀਜ਼ ਫਿਲਹਾਲ ਦੋ ਮੈਚਾਂ ਦੀ ਸੀਰੀਜ਼ 'ਚ 0-1 ਨਾਲ ਪਿੱਛੇ ਹੈ। ਉਨ੍ਹਾਂ ਨੇ ਦੂਜੇ ਟੈਸਟ ਵਿੱਚ ਭਾਰਤ ਦੀਆਂ 438 ਦੌੜਾਂ ਦੇ ਜਵਾਬ ਵਿੱਚ ਤੀਜੇ ਦਿਨ ਦੌੜਾਂ ਬਣਾਉਣ ਲਈ ਕੋਈ ਖਾਸ ਕੋਸ਼ਿਸ਼ ਨਹੀਂ ਕੀਤੀ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਕੈਰੇਬੀਅਨ ਟੀਮ ਨੇ ਪੰਜ ਵਿਕਟਾਂ 'ਤੇ 229 ਦੌੜਾਂ ਬਣਾ ਲਈਆਂ ਸਨ ਅਤੇ ਉਹ ਭਾਰਤ ਤੋਂ 209 ਦੌੜਾਂ ਪਿੱਛੇ ਹਨ।
ਮਹਾਮਬਰੇ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, "ਪਿਚ ਬਹੁਤ ਧੀਮੀ ਅਤੇ ਬੱਲੇਬਾਜ਼ੀ ਕਰਨ ਲਈ ਬਹੁਤ ਆਸਾਨ ਹੈ। ਦਿਨ ਦੀ ਖੇਡ ਖਤਮ ਹੋਣ ਤੱਕ ਇਸ 'ਚ ਥੋੜ੍ਹਾ ਟਰਨ ਆਉਣਾ ਸ਼ੁਰੂ ਹੋ ਗਿਆ ਸੀ। ਵੈਸਟਇੰਡੀਜ਼ ਨੇ ਬੱਲੇਬਾਜ਼ੀ 'ਚ ਕਾਫੀ ਡੀਫੈਂਸਿਵ ਰਵੱਈਆ ਅਪਣਾਇਆ। ਜਦੋਂ ਬੱਲੇਬਾਜ਼ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵਿਕਟ ਲੈਣ ਦਾ ਮੌਕਾ ਵੀ ਮਿਲਦਾ ਹੈ, ਪਰ ਉਨ੍ਹਾਂ ਨੇ ਅਜਿਹੀ ਕੋਸ਼ਿਸ਼ ਨਹੀਂ ਕੀਤੀ।"
ਇਹ ਵੀ ਪੜ੍ਹੋ: Yuzvendra Chahal: ਯੁਜਵੇਂਦਰ ਚਾਹਲ ਨੇ ਤੋੜੇ ਕਈ ਵੱਡੇ ਰਿਕਾਰਡ, ਟੀ-20I 'ਚ ਸਟਾਰ ਸਪਿਨਰ ਨੂੰ ਕੋਈ ਨਹੀਂ ਸਕਿਆ ਪਛਾੜ
ਉਨ੍ਹਾਂ ਨੇ ਅੱਗੇ ਕਿਹਾ, "ਸਾਡੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਜੋ ਵੀ ਮੌਕੇ ਮਿਲੇ, ਉਨ੍ਹਾਂ ਦਾ ਫਾਇਦਾ ਚੁੱਕਿਆ। ਪਿੱਚ ਜੀਵੰਤ ਹੋਣੀ ਚਾਹੀਦੀ ਹੈ। ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਲਈ ਸੰਤੁਲਨ ਹੋਣਾ ਚਾਹੀਦਾ ਹੈ। ਡੋਮਿਨਿਕਾ ਦੀ ਪਿੱਚ ਵਿੱਚ ਟਰਨ ਸੀ, ਪਰ ਅਸੀਂ ਹਾਲਾਤ ਦਾ ਚੰਗਾ ਇਸਤੇਮਾਲ ਕੀਤਾ। ਹਾਲਾਂਕਿ ਇਸ ਪਿੱਚ 'ਤੇ 20 ਵਿਕਟਾਂ ਲੈਣਾ ਮੁਸ਼ਕਲ ਹੋਵੇਗਾ।"
ਭਾਰਤੀ ਗੇਂਦਬਾਜ਼ੀ ਕੋਚ ਨੇ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਦੇ ਪ੍ਰਦਰਸ਼ਨ 'ਤੇ ਤਸੱਲੀ ਪ੍ਰਗਟਾਈ, ਜਿਨ੍ਹਾਂ ਨੇ ਕਿਰਕ ਮੈਕੇਂਜੀ ਦੇ ਰੂਪ 'ਚ ਆਪਣੀ ਪਹਿਲੀ ਵਿਕਟ ਲਈ।
ਮਹਾਮਬਰੇ ਨੇ ਕਿਹਾ, "ਪਹਿਲੇ ਸੈਸ਼ਨ 'ਚ ਪਹਿਲੀ ਗੇਂਦ ਲੈਣ ਤੋਂ ਬਾਅਦ ਉਨ੍ਹਾਂ ਨੇ ਜੋ ਪ੍ਰਗਤੀ ਦਿਖਾਈ, ਉਸ ਤੋਂ ਮੈਂ ਬਹੁਤ ਖੁਸ਼ ਹਾਂ। ਦੂਜੇ ਸੈਸ਼ਨ 'ਚ ਉਨ੍ਹਾਂ ਨੇ ਗੇਂਦ ਨੂੰ ਥੋੜਾ ਜਿਹਾ ਮੂਵ ਕੀਤਾ। ਇਹ ਬਹੁਤ ਵਧੀਆ ਕੋਸ਼ਿਸ਼ ਸੀ।"
ਇਹ ਵੀ ਪੜ੍ਹੋ: Harmanpreet Kaur Fined: ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਲੱਗਾ 75 ਫੀਸਦੀ ਜੁਰਮਾਨਾ