IND-A Vs PAK-A Live Streaming And Telecast: ਐਮਰਜਿੰਗ ਏਸ਼ੀਆ ਕੱਪ 2023 ਦਾ ਫਾਈਨਲ ਮੈਚ ਅੱਜ (23 ਜੁਲਾਈ) ਭਾਰਤ-ਏ ਅਤੇ ਪਾਕਿਸਤਾਨ-ਏ ਵਿਚਾਲੇ ਖੇਡਿਆ ਜਾਵੇਗਾ। ਭਾਰਤ-ਏ ਨੇ ਸੈਮੀਫਾਈਨਲ 'ਚ ਬੰਗਲਾਦੇਸ਼-ਏ ਨੂੰ ਹਰਾਇਆ, ਜਦਕਿ ਪਾਕਿਸਤਾਨ-ਏ ਨੇ ਸੈਮੀਫਾਈਨਲ 'ਚ ਸ਼੍ਰੀਲੰਕਾ-ਏ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਫਾਈਨਲ ਮੈਚ ਕੋਲੰਬੋ ਦੇ ਆਰ.ਕੇ. ਪ੍ਰੇਮਦਾਸਾ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਵਿਚਾਲੇ ਖੇਡੇ ਗਏ ਮੈਚ 'ਚ ਭਾਰਤ-ਏ ਨੇ ਜਿੱਤ ਆਪਣੇ ਨਾਂ ਕੀਤੀ ਸੀ। ਆਓ ਜਾਣਦੇ ਹਾਂ ਦੋਵਾਂ ਵਿਚਾਲੇ ਖੇਡੇ ਜਾਣ ਵਾਲੇ ਫਾਈਨਲ ਮੈਚ ਨੂੰ ਤੁਸੀਂ ਕਦੋਂ, ਕਿੱਥੇ ਅਤੇ ਕਿਵੇਂ ਲਾਈਵ ਦੇਖ ਸਕੋਗੇ।
ਮੈਚ ਕਦੋਂ ਅਤੇ ਕਿੱਥੇ ਖੇਡਿਆ ਜਾਵੇਗਾ?
ਭਾਰਤ-ਏ ਅਤੇ ਪਾਕਿਸਤਾਨ-ਏ ਵਿਚਕਾਰ ਖੇਡਿਆ ਜਾਣ ਵਾਲਾ ਮੈਚ ਅੱਜ (23 ਜੁਲਾਈ) ਭਾਰਤੀ ਸਮੇਂ ਅਨੁਸਾਰ ਦੁਪਹਿਰ 2:00 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ 1:30 ਵਜੇ ਹੋਵੇਗਾ। ਦੋਵਾਂ ਵਿਚਾਲੇ ਫਾਈਨਲ ਮੈਚ ਕੋਲੰਬੋ ਦੇ ਆਰ.ਕੇ. ਪ੍ਰੇਮਦਾਸ ਸਟੇਡੀਅਮ 'ਚ ਖੇਡਿਆ ਜਾਵੇਗਾ।
ਟੀਵੀ 'ਤੇ ਲਾਈਵ ਮੈਚ ਕਿਵੇਂ ਦੇਖਣਾ ?
ਭਾਰਤ-ਏ ਅਤੇ ਪਾਕਿਸਤਾਨ-ਏ ਵਿਚਾਲੇ ਖੇਡੇ ਜਾਣ ਵਾਲੇ ਮੈਚ ਦਾ ਸਿੱਧਾ ਪ੍ਰਸਾਰਣ ਸਟਾਰ ਸਪੋਰਟਸ ਨੈੱਟਵਰਕ ਰਾਹੀਂ ਟੀਵੀ 'ਤੇ ਕੀਤਾ ਜਾਵੇਗਾ।
ਲਾਈਵ ਸਟ੍ਰੀਮਿੰਗ ਕਿੱਥੇ ਹੋਵੇਗੀ?
ਭਾਰਤ-ਏ ਅਤੇ ਪਾਕਿਸਤਾਨ-ਏ ਮੈਚ ਦੀ ਲਾਈਵ ਸਟ੍ਰੀਮਿੰਗ ਫੈਨਕੋਡ ਐਪ ਰਾਹੀਂ ਕੀਤੀ ਜਾਵੇਗੀ।
ਭਾਰਤ-ਏ ਨੇ 8 ਵਿਕਟਾਂ ਨਾਲ ਦਰਜ ਕੀਤੀ ਸੀ ਜਿੱਤ
ਇਸ ਤੋਂ ਪਹਿਲਾਂ ਗਰੁੱਪ ਗੇੜ ਵਿੱਚ ਭਾਰਤ-ਏ ਅਤੇ ਪਾਕਿਸਤਾਨ-ਏ ਵਿਚਾਲੇ ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਭਾਰਤ ਲਈ ਸਲਾਮੀ ਬੱਲੇਬਾਜ਼ ਸਾਈ ਸੁਦਰਸ਼ਨ ਨੇ 206 ਦੌੜਾਂ ਦਾ ਪਿੱਛਾ ਕਰਦੇ ਹੋਏ ਅਜੇਤੂ 104 ਦੌੜਾਂ ਬਣਾਈਆਂ।
ਫਾਈਨਲ ਮੈਚ ਲਈ ਭਾਰਤ ਏ ਟੀਮ
ਸਾਈ ਸੁਦਰਸ਼ਨ, ਅਭਿਸ਼ੇਕ ਸ਼ਰਮਾ, ਨਿਕਿਨ ਜੋਸ, ਯਸ਼ ਢੁਲ (ਕਪਤਾਨ), ਨਿਸ਼ਾਂਤ ਸਿੰਧੂ, ਰਿਆਨ ਪਰਾਗ, ਧਰੁਵ ਜੁਰੇਲ (ਵਿਕਟ-ਕੀਪਰ), ਹਰਸ਼ਿਤ ਰਾਣਾ, ਮਾਨਵ ਸੁਥਾਰ, ਆਰ.ਐਸ. ਹੰਗਰਗੇਕਰ, ਯੁਵਰਾਜ ਸਿੰਘ ਡੋਡੀਆ, ਪ੍ਰਭਸਿਮਰਨ ਸਿੰਘ, ਆਕਾਸ਼ ਸਿੰਘ, ਨਿਤੀਸ਼ ਰੈਡੀ, ਪ੍ਰਦੋਸ਼ ਪਾਲ।
ਫਾਈਨਲ ਮੈਚ ਲਈ ਪਾਕਿਸਤਾਨ ਏ ਦੀ ਟੀਮ
ਸੈਮ ਅਯੂਬ, ਸਾਹਿਬਜ਼ਾਦਾ ਫਰਹਾਨ, ਓਮੈਰ ਯੂਸਫ, ਤਾਇਬ ਤਾਹਿਰ, ਕਾਸਿਮ ਅਕਰਮ, ਮੁਹੰਮਦ ਹੈਰਿਸ (ਕਪਤਾਨ ਅਤੇ ਵਿਕਟ-ਕੀਪਰ), ਮੁਬਾਸਿਰ ਖਾਨ, ਅਮਦ ਬੱਟ, ਮੁਹੰਮਦ ਵਸੀਮ ਜੂਨੀਅਰ, ਸੂਫੀਆਨ ਮੁਕੀਮ, ਅਰਸ਼ਦ ਇਕਬਾਲ, ਹਸੀਬੁੱਲਾ ਖਾਨ, ਮੇਹਰਾਨ ਮੁਮਤਾਜ਼, ਕਾਮਰਾਨ ਗੁਲਾਮ।
Read More: Yuzvendra Chahal Birthday: ਯੁਜਵੇਂਦਰ ਚਾਹਲ ਦਾ ਜਨਮਦਿਨ ਅੱਜ, ਧਨਸ਼੍ਰੀ ਵਰਮਾ ਨੇ ਕ੍ਰਿਕਟਰ ਦੀ ਲੁੱਕ ਤੇ ਕੀਤਾ ਇਹ ਕਮੈਂਟ