India vs Afghanistan T20 Series: ਟੀਮ ਇੰਡੀਆ 2024 ਦੇ ਆਪਣੇ ਪਹਿਲੇ ਟੀ-20 ਅਸਾਈਨਮੈਂਟ ਵਿੱਚ ਅਫਗਾਨਿਸਤਾਨ ਨਾਲ ਭਿੜਨ ਲਈ ਤਿਆਰ ਹੈ। ਦੱਸ ਦੇਈਏ ਕਿ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਇਸ ਸੀਰੀਜ਼ ਲਈ ਭਾਰਤ ਅਤੇ ਅਫਗਾਨਿਸਤਾਨ ਦੀਆਂ ਟੀਮਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਹੈ। ਇਸ ਵਿਚਾਲੇ ਅੱਜ ਭਾਰਤੀ ਕ੍ਰਿਕਟ ਟੀਮ ਚੰਡੀਗੜ੍ਹ ਪੁੱਜੇਗੀ। ਉਹ ਮੁਹਾਲੀ ਦੇ ਆਈਐਸ ਬਿੰਦਰਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਅਭਿਆਸ ਕਰੇਗੀ। ਦੱਸ ਦੇਈਏ ਕਿ ਇਸ ਸਬੰਧੀ ਪੂਰੀਆਂ ਤਿਆਰੀਆਂ ਕੀਤੀਆਂ ਜਾਣਗੀਆਂ। ਅਫਗਾਨਿਸਤਾਨ ਦੀ ਟੀਮ ਚੰਡੀਗੜ੍ਹ ਪਹੁੰਚ ਚੁੱਕੀ ਹੈ। ਉਹ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਲਲਿਤ ਹੋਟਲ ਵਿੱਚ ਰੁੱਕੀ ਹੋਈ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਅਫਗਾਨਿਸਤਾਨ ਦੀ ਟੀਮ ਪਿਛਲੇ ਦੋ ਦਿਨਾਂ ਤੋਂ ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਅਭਿਆਸ ਕਰ ਰਹੀ ਹੈ। ਉਹ ਦੋ ਦਿਨ ਪਹਿਲਾਂ ਹੀ ਚੰਡੀਗੜ੍ਹ ਆਈ ਸੀ। ਕੜਾਕੇ ਦੀ ਠੰਡ ਦੇ ਬਾਵਜੂਦ ਟੀਮ ਮੈਦਾਨ 'ਤੇ ਅਭਿਆਸ 'ਚ ਰੁੱਝੀ ਹੋਈ ਹੈ। ਅਫਗਾਨਿਸਤਾਨ ਦੀ ਟੀਮ ਇੱਥੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਦਾ ਅਭਿਆਸ ਕਰ ਰਹੀ ਹੈ। ਮੰਗਲਵਾਰ ਨੂੰ ਟੀਮ ਨੇ ਪਹਿਲਾਂ ਫਿਟਨੈਸ ਨਾਲ ਸਬੰਧਤ ਅਭਿਆਸ ਕੀਤਾ ਅਤੇ ਫਿਰ ਡੇਢ ਘੰਟੇ ਤੱਕ ਮੈਦਾਨ ਵਿੱਚ ਕੈਚਿੰਗ ਦਾ ਅਭਿਆਸ ਕੀਤਾ। ਅਫਗਾਨਿਸਤਾਨ ਟੀਮ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਵੀ ਗੇਂਦਬਾਜ਼ੀ ਦਾ ਅਭਿਆਸ ਕੀਤਾ।
ਜਾਣੋ ਕਦੋਂ ਸ਼ੁਰੂ ਹੋਏਗਾ ਮੁਕਾਬਲਾ
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20 ਮੈਚ 11 ਜਨਵਰੀ ਨੂੰ ਮੋਹਾਲੀ 'ਚ ਸ਼ਾਮ ਸੱਤ ਵਜੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਦੋਵੇਂ ਟੀਮਾਂ ਇੰਦੌਰ ਜਾਣਗੀਆਂ, ਜਿੱਥੇ ਦੂਜਾ ਟੀ-20 ਖੇਡਿਆ ਜਾਵੇਗਾ। ਸੀਰੀਜ਼ ਦਾ ਆਖਰੀ ਅਤੇ ਤੀਜਾ ਟੀ-20 ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ 'ਚ ਖੇਡਿਆ ਜਾਵੇਗਾ। ਸਾਰੇ ਮੈਚ ਸ਼ਾਮ 7 ਵਜੇ ਤੋਂ ਬਾਅਦ ਖੇਡੇ ਜਾਣਗੇ।
ਕ੍ਰਿਕਟ ਪ੍ਰੇਮੀਆਂ ਨੇ ਖਰੀਦੀਆਂ ਟਿਕਟਾਂ
ਪੀਸੀਏ ਸਟੇਡੀਅਮ ਵਿੱਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਮੈਚ ਲਈ ਸਟੂਡੈਂਟ ਬਲਾਕ ਅਤੇ ਚੇਅਰ ਬਲਾਕ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ। ਪੀਸੀਏ ਦੇ ਸਕੱਤਰ ਦਿਲਸ਼ੇਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਬਲਾਕ ਲਈ 100 ਰੁਪਏ ਅਤੇ ਚੇਅਰ ਬਲਾਕ ਲਈ 500 ਰੁਪਏ ਦੀਆਂ ਟਿਕਟਾਂ ਉਪਲਬਧ ਨਹੀਂ ਹਨ। ਹੁਣ ਵੀਆਈਪੀ ਬਲਾਕ, ਈਸਟ ਬਲਾਕ, ਨੌਰਥ ਬਲਾਕ ਅਤੇ ਬੈਸਟ ਬਲਾਕ ਲਈ ਕੁਝ ਹੀ ਟਿਕਟਾਂ ਬਚੀਆਂ ਹਨ।