India vs Australia 1st Test, Ravi Shastri On Nagpur Pitch: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਉਹ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਪਹਿਲੇ ਟੈਸਟ ਦੇ ਪਹਿਲੇ ਦਿਨ ਤੋਂ ਗੇਂਦ ਨੂੰ ਟਰਨ ਹੁੰਦਿਆ ਵੇਖਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੇਜ਼ਬਾਨਾਂ ਨੂੰ ਘਰੇਲੂ ਹਾਲਾਤ ਦਾ ਫਾਇਦਾ ਉਠਾਉਣ ਦੀ ਲੋੜ ਹੈ।


ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 9 ਫਰਵਰੀ ਤੋਂ ਨਾਗਪੁਰ 'ਚ ਖੇਡਿਆ ਜਾਣਾ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਬਾਰਡਰ-ਗਾਵਸਕਰ ਟਰਾਫੀ ਦੇ ਅਧਿਕਾਰਤ ਪ੍ਰਸਾਰਕ ਸਟਾਰ ਸਪੋਰਟਸ ਦੁਆਰਾ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਮੈਂ ਚਾਹੁੰਦਾ ਹਾਂ ਕਿ ਪਹਿਲੇ ਦਿਨ ਤੋਂ ਗੇਂਦਬਾਜ਼ਾਂ ਨੂੰ ਪਿੱਚ ਰਾਹੀਂ ਮਦਦ ਮਿਲੇ। ਜੇਕਰ ਤੁਸੀਂ ਟਾਸ ਹਾਰਦੇ ਹੋ ਤਾਂ ਅਜਿਹੀ ਹੀ ਹੋਵੇ।  ਤੁਸੀਂ ਗੇਂਦ ਨੂੰ ਥੋੜਾ ਟਰਨ ਹੁੰਦਾ ਹੋਇਆ ਵੇਖਣਾ ਚਾਹੁੰਦੇ ਹੋ, ਕਿਉਂਕਿ ਇਹ ਤੁਹਾਡੀ ਤਾਕਤ ਹੈ। ਇਸਦਾ ਫਾਇਦਾ ਚੁੱਕੋ।"


ਕਾਬਲੇਗੌਕ ਹੈ ਕਿ ਭਾਰਤ ਬਾਰਡਰ-ਗਾਵਸਕਰ ਟਰਾਫੀ ਦਾ ਮੌਜੂਦਾ ਧਾਰਕ ਹੈ, ਜਿਸ ਨੇ 2017, 2018-19 ਅਤੇ 2020-21 ਵਿੱਚ ਆਸਟਰੇਲੀਆ ਵਿਰੁੱਧ ਪਿਛਲੀਆਂ ਤਿੰਨ ਸੀਰੀਜ਼ ਜਿੱਤੀਆਂ ਸਨ। ਦੂਜੇ ਪਾਸੇ 2004 'ਚ ਆਸਟ੍ਰੇਲੀਆ ਨੇ ਭਾਰਤ ਨੂੰ ਆਖਰੀ ਵਾਰ ਆਪਣੀ ਧਰਤੀ 'ਤੇ ਟੈਸਟ ਸੀਰੀਜ਼ 'ਚ ਹਰਾਇਆ ਸੀ।


ਕੁਝ ਦਿਨ ਪਹਿਲਾਂ ਆਸਟਰੇਲੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਇਆਨ ਹੀਲੀ ਨੇ ਕਿਹਾ ਸੀ ਕਿ ਜੇਕਰ ਚਾਰ ਮੈਚਾਂ ਦੀ ਸੀਰੀਜ਼ ਲਈ ਪਿੱਚਾਂ 'ਅਨਉਚਿਤ' ਨਹੀਂ ਹਨ ਤਾਂ ਮਹਿਮਾਨ ਟੀਮ ਨੂੰ ਫਾਇਦਾ ਹੋਵੇਗਾ। ਪਰ ਉਨ੍ਹਾਂ ਦੇ ਹਮਵਤਨ ਅਤੇ ਸਾਬਕਾ ਕਪਤਾਨ ਇਆਨ ਚੈਪਲ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸਨ।


ਇਸ ਬਾਰੇ ਰਵੀ ਸ਼ਾਸਤਰੀ ਨੇ ਕਿਹਾ, "ਪਿਚਾਂ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਹੈ। ਮੇਰਾ ਮੰਨਣਾ ਹੈ ਕਿ ਕਿਊਰੇਟਰ ਤੋਂ ਇਲਾਵਾ ਕਿਸੇ ਹੋਰ ਨੂੰ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੀਦਾ ਕਿ ਕਿਹੜੀ ਪਿੱਚ ਬਣਦੀ ਹੈ। ਮੈਨੂੰ ਨਹੀਂ ਲੱਗਦਾ ਕਿ ਇਹ ਖਿਡਾਰੀਆਂ ਬਾਰੇ ਹੈ। ਮੈਨੇਜਰ, ਕੋਚ ਜਾਂ ਕਿਸੇ ਹੋਰ 'ਤੇ ਨਿਰਭਰ ਕਰਦਾ ਹੈ।"


ਇਹ ਪੁੱਛੇ ਜਾਣ 'ਤੇ ਕਿ ਕੀ ਭਾਰਤ-ਆਸਟ੍ਰੇਲੀਆ ਦੀ ਟੱਕਰ ਆਧੁਨਿਕ ਸਮੇਂ ਦੀ ਖੇਡ 'ਚ ਸਭ ਤੋਂ ਵੱਡੀ ਦੁਸ਼ਮਣੀ ਹੈ, ਸ਼ਾਸਤਰੀ ਨੇ ਕਿਹਾ ਕਿ ਹਾਂ। ਇਸ ਬਾਰੇ ਕੋਈ ਸਵਾਲ ਨਹੀਂ ਹੈ। ਇਹ ਮੈਦਾਨ 'ਤੇ ਸਿਰਫ ਕ੍ਰਿਕਟ ਨਹੀਂ ਹੈ। ਭਾਰਤ-ਆਸਟ੍ਰੇਲੀਆ ਸੀਰੀਜ਼ ਨੇ ਜਿਹੜੀ ਚਰਚਾ ਪੈਦਾ ਕੀਤੀ ਹੈ ਉਹ ਅਸਲ ਵਿੱਚ ਵਿਸ਼ਵ ਕ੍ਰਿਕਟ ਵਿੱਚ ਕਿਸੇ ਤੋਂ ਪਿੱਛੇ ਨਹੀਂ ਹੈ। ਭਾਰਤ ਉਨ੍ਹਾਂ ਟੀਮਾਂ ਵਿੱਚੋਂ ਇੱਕ ਹੈ ਜਿਸ ਨੇ ਅਸਲ ਵਿੱਚ ਆਸਟਰੇਲੀਆ ਦੇ ਖਿਲਾਫ ਮੁਕਾਬਲਾ ਕੀਤਾ ਹੈ। ਇਸ ਸੀਰੀਜ਼ ਨੂੰ ਦੇਖਣ ਦਾ ਹਰ ਕੋਈ ਹੋਰ ਇੰਤਜ਼ਾਰ ਕਰ ਰਿਹਾ ਹੈ।