IND vs AUS: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਅਤੇ ਆਖਰੀ ਟੈਸਟ ਮੈਚ 9 ਮਾਰਚ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਅਤੇ ਆਸਟ੍ਰੇਲੀਆ ਦੋਵਾਂ ਲਈ ਬਹੁਤ ਖਾਸ ਹੋਵੇਗਾ ਕਿਉਂਕਿ ਜੇਕਰ ਭਾਰਤ ਜਿੱਤਦਾ ਹੈ ਤਾਂ ਸੀਰੀਜ਼ 'ਤੇ ਵੀ ਕਬਜ਼ਾ ਕਰ ਲਵੇਗਾ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਾਣ ਦਾ ਮੌਕਾ ਵੀ ਮਿਲੇਗਾ। ਦੂਜੇ ਪਾਸੇ ਜੇਕਰ ਆਸਟਰੇਲੀਆ ਜਿੱਤਦਾ ਹੈ ਤਾਂ ਉਹ ਲਗਾਤਾਰ ਤੀਜੀ ਬਾਰਡਰ-ਗਾਵਸਕਰ ਟਰਾਫੀ ਗੁਆਉਣ ਤੋਂ ਬਚ ਜਾਵੇਗਾ। ਇਸ ਸਭ ਤੋਂ ਇਲਾਵਾ ਇਹ ਮੈਚ ਕ੍ਰਿਕਟ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਲਈ ਵੀ ਇਤਿਹਾਸਕ ਹੋਣ ਵਾਲਾ ਹੈ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੈਚ ਦਾ ਸਿੱਕਾ ਉਛਾਲ ਸਕਦੇ ਹਨ।


ਹਾਂ, ਤੁਸੀਂ ਬਿਲਕੁਲ ਸਹੀ ਪੜ੍ਹਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 9 ਮਾਰਚ ਤੋਂ ਸ਼ੁਰੂ ਹੋ ਰਹੇ ਭਾਰਤ-ਆਸਟ੍ਰੇਲੀਆ ਦੇ ਆਖਰੀ ਟੈਸਟ ਮੈਚ ਦਾ ਟਾਸ ਸਿੱਕਾ ਸ਼ਾਇਦ ਰੋਹਿਤ ਸ਼ਰਮਾ ਜਾਂ ਸਟੀਵ ਸਮਿਥ ਨਹੀਂ ਸਗੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਛਾਲ ਰਹੇ ਹਨ। ਹਾਲਾਂਕਿ ਅਜੇ ਤੱਕ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਕਈ ਮੀਡੀਆ ਰਿਪੋਰਟਾਂ 'ਚ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ।


ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਭਾਰਤ ਦੌਰੇ 'ਤੇ ਹਨ


ਦਰਅਸਲ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਇਸ ਸਮੇਂ ਭਾਰਤ ਦੌਰੇ 'ਤੇ ਹਨ। ਉਹ 8 ਤੋਂ 11 ਮਾਰਚ ਤੱਕ ਭਾਰਤ 'ਚ ਰਹਿਣਗੇ ਅਤੇ ਇਸ ਲਈ 9 ਮਾਰਚ ਨੂੰ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਭਾਰਤ-ਆਸਟ੍ਰੇਲੀਆ ਮੈਚ ਦੇਖਣ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਉਣ ਵਾਲੇ ਹਨ। ਅਜਿਹੇ 'ਚ ਕਈ ਮੀਡੀਆ ਰਿਪੋਰਟਾਂ ਰਾਹੀਂ ਖਬਰਾਂ ਆ ਰਹੀਆਂ ਸਨ ਕਿ ਪੀਐੱਮ ਮੋਦੀ ਕੁਮੈਂਟਰੀ ਬਾਕਸ 'ਚ ਨਜ਼ਰ ਆ ਸਕਦੇ ਹਨ ਅਤੇ ਹੁਣ ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਪੀਐਮ ਮੋਦੀ ਮੈਦਾਨ ਵਿੱਚ ਸਿੱਕਾ ਉਛਾਲ ਸਕਦੇ ਹਨ। ਹੁਣ ਦੇਖਣਾ ਹੋਵੇਗਾ ਕਿ ਪੀਐਮ ਮੋਦੀ ਸੱਚਮੁੱਚ ਵੀਰਵਾਰ ਨੂੰ ਅਜਿਹਾ ਕਰਦੇ ਹਨ ਜਾਂ ਨਹੀਂ।


ਇਹ ਵੀ ਪੜ੍ਹੋ: ਅਹਿਮਦਾਬਾਦ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨੇ ਰੱਜ ਕੇ ਖੇਡੀ ਹੋਲੀ, ਕੈਪਟਨ ਰੋਹਿਤ ਨੇ ਸਭ ਨੂੰ ਲਾਇਆ ਰੰਗ, ਦੇਖੋ ਵੀਡੀਓ


ਬਾਰਡਰ-ਗਾਵਸਕਰ ਟਰਾਫੀ ਦੀ ਗੱਲ ਕਰੀਏ ਤਾਂ ਭਾਰਤ ਇਸ ਸੀਰੀਜ਼ 'ਚ 2-1 ਨਾਲ ਅੱਗੇ ਹੈ। ਭਾਰਤ ਨੇ ਸੀਰੀਜ਼ ਦੇ ਪਹਿਲੇ ਅਤੇ ਦੂਜੇ ਮੈਚ ਵਿੱਚ ਜਿੱਤ ਦਰਜ ਕੀਤੀ ਸੀ ਪਰ ਆਸਟਰੇਲੀਆ ਨੇ ਤੀਜੇ ਮੈਚ ਵਿੱਚ ਜ਼ਬਰਦਸਤ ਵਾਪਸੀ ਕੀਤੀ। ਹੁਣ ਅਹਿਮਦਾਬਾਦ ਯਾਨੀ ਚੌਥੇ ਟੈਸਟ ਮੈਚ ਦੀ ਵਾਰੀ ਹੈ। ਜੇਕਰ ਭਾਰਤ ਨੇ ਆਪਣੇ ਦਮ 'ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਾਣਾ ਹੈ ਤਾਂ ਉਸ ਨੂੰ ਇਸ ਆਖਰੀ ਮੈਚ 'ਚ ਆਸਟ੍ਰੇਲੀਆ ਨੂੰ ਹਰਾ ਕੇ ਟੈਸਟ ਸੀਰੀਜ਼ ਜਿੱਤਣੀ ਹੋਵੇਗੀ।


ਇਸ ਦੇ ਨਾਲ ਹੀ ਇਸ ਸੀਰੀਜ਼ ਦੇ ਹੁਣ ਤੱਕ ਦੇ ਸਾਰੇ ਮੈਚ ਸਿਰਫ 3 ਦਿਨਾਂ ਦੇ ਅੰਦਰ ਹੀ ਖਤਮ ਹੋ ਗਏ ਹਨ। ਹੁਣ ਦੇਖਣਾ ਹੋਵੇਗਾ ਕਿ ਆਖਰੀ ਮੈਚ ਵੀ 3 ਦਿਨਾਂ ਦੇ ਅੰਦਰ ਖਤਮ ਹੁੰਦਾ ਹੈ ਜਾਂ ਫਿਰ ਪੰਜਵੇਂ ਦਿਨ ਤੱਕ ਦਰਸ਼ਕਾਂ ਨੂੰ ਇਸ ਮੈਚ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ।


ਇਹ ਵੀ ਪੜ੍ਹੋ: IND vs AUS, R Ashwin: ਅਸ਼ਵਿਨ ਆਖਰੀ ਟੈਸਟ 'ਚ ਰਚ ਸਕਦੇ ਨੇ ਇਤਿਹਾਸ, ਤੋੜ ਸਕਦੇ ਹਨ ਅਨਿਲ ਕੁੰਬਲੇ ਦਾ ਇਹ ਵੱਡਾ ਰਿਕਾਰਡ