IND vs AUS 2nd T20I: ਭਾਰਤ ਅਤੇ ਆਸਟਰੇਲੀਆ (IND vs AUS) ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਬਾਰਿਸ਼ ਨਾਲ ਖ਼ਰਾਬ ਹੋਣ ਦੀ ਸੰਭਾਵਨਾ ਹੈ। ਇਹ ਮੈਚ ਅੱਜ ਨਾਗਪੁਰ ਵਿੱਚ ਖੇਡਿਆ ਜਾਣਾ ਹੈ, ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅੱਜ ਵੀ ਮੈਚ ਦੌਰਾਨ ਬਾਰਿਸ਼ ਪੈਣ ਦੀ ਪੂਰੀ ਸੰਭਾਵਨਾ ਹੈ।


ਲਗਭਗ ਤਿੰਨ ਸਾਲ ਬਾਅਦ ਨਾਗਪੁਰ 'ਚ ਅੰਤਰਰਾਸ਼ਟਰੀ ਮੈਚ ਹੋਣ ਜਾ ਰਿਹਾ ਹੈ। 45 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ। ਦਰਸ਼ਕ ਇਸ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਹੁਣ ਬਾਰਿਸ਼ ਦਰਸ਼ਕਾਂ ਦਾ ਸਾਰਾ ਮੂਡ ਖਰਾਬ ਕਰ ਸਕਦਾ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਵੀ ਰੁਕ-ਰੁਕ ਕੇ ਬਾਰਿਸ਼ ਹੋਈ। ਇਸ ਕਾਰਨ ਦੋਵੇਂ ਟੀਮਾਂ ਅਭਿਆਸ ਵੀ ਨਹੀਂ ਕਰ ਸਕੀਆਂ।


ਅਜਿਹਾ ਨਾਗਪੁਰ 'ਚ ਟੀਮ ਇੰਡੀਆ ਦਾ ਰਿਕਾਰਡ


ਟੀਮ ਇੰਡੀਆ ਨੇ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਹੁਣ ਤੱਕ ਚਾਰ ਮੈਚ ਖੇਡੇ ਹਨ। ਇਨ੍ਹਾਂ ਵਿੱਚ ਉਹਨਾਂ ਨੇ ਦੋ ਮੈਚ ਜਿੱਤੇ ਹਨ ਅਤੇ ਦੋ ਹਾਰੇ ਹਨ। ਚੰਗੀ ਗੱਲ ਇਹ ਹੈ ਕਿ ਭਾਰਤ ਨੇ ਇੱਥੇ ਪਿਛਲੇ ਦੋਵੇਂ ਮੈਚ ਜਿੱਤੇ ਹਨ। ਨਾਗਪੁਰ ਦਾ ਮੈਦਾਨ ਗੇਂਦਬਾਜ਼ਾਂ ਨੂੰ ਚੰਗੀ ਮਦਦ ਦਿੰਦਾ ਹੈ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਦਾ ਔਸਤ ਸਕੋਰ ਸਿਰਫ਼ 151 ਰਿਹਾ। ਹੁਣ ਤੱਕ ਇਸ ਮੈਦਾਨ 'ਤੇ ਹੋਏ 12 ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਹੀ ਜ਼ਿਆਦਾ ਸਫਲਤਾ ਮਿਲੀ ਹੈ। ਇੱਥੇ 9 ਮੌਕਿਆਂ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜੇਤੂ ਰਹੀ ਹੈ।


ਭਾਰਤ ਲਈ 'ਕਰੋ ਜਾਂ ਮਰੋ' ਮੁਕਾਬਲਾ


ਆਸਟ੍ਰੇਲੀਆ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਹਾਰਨ ਤੋਂ ਬਾਅਦ ਇਹ ਮੈਚ ਟੀਮ ਇੰਡੀਆ ਲਈ 'ਕਰੋ ਜਾਂ ਮਰੋ' ਦਾ ਹੈ। ਇਹ ਮੈਚ ਹਾਰਨ 'ਤੇ ਟੀਮ ਇੰਡੀਆ ਇਹ ਸੀਰੀਜ਼ ਵੀ ਹਾਰ ਜਾਵੇਗੀ। ਅਜਿਹੇ 'ਚ ਟੀਮ ਇੰਡੀਆ ਕਿਸੇ ਵੀ ਕੀਮਤ 'ਤੇ ਇਹ ਮੈਚ ਜਿੱਤਣਾ ਚਾਹੇਗੀ।


ਇਹ ਵੀ ਪੜ੍ਹੋ 


ਅੰਮ੍ਰਿਤਸਰ 'ਚ ਸ਼ਰੇਆਮ ਗੁੰਡਾਗਰਦੀ , ਮਹਿਲਾ ਡਾਕਟਰ 'ਤੇ ਹਸਪਤਾਲ ਦੇ ਚੌਕੀਦਾਰ ਅਤੇ ਐਂਬੂਲੈਂਸ ਦੇ ਡਰਾਈਵਰ ਨੇ ਕੀਤਾ ਜਾਨਲੇਵਾ ਹਮਲਾ


IND vs AUS 2nd T20: ਭਾਰਤੀ ਟੀਮ ਲਈ ਅੱਜ ਆਰ-ਪਾਰ ਦੀ ਲੜਾਈ, ਸਟੇਡੀਅਮ ਦਾ ਹੈ ਵੱਖਰਾ ਰਿਕਾਰਡ


Mother Dairy: ਫਿਰ ਵਧਣਗੀਆਂ ਮਦਰ ਡੇਅਰੀ ਦੇ ਦੁੱਧ ਦੀਆਂ ਕੀਮਤਾਂ, ਗਾਹਕਾਂ ਨੂੰ ਲਗੇਗਾ ਝਟਕਾ, ਕੰਪਨੀ ਨੇ ਦਿੱਤੇ ਸੰਕੇਤ