IND vs AUS ODI Series: ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਚੰਗੀ ਸ਼ੁਰੂਆਤ ਦੇ ਬਾਵਜੂਦ ਵੀ ਭਾਰਤ ਆਸਟਰੇਲੀਆ ਖਿਲਾਫ ਵਿੱਚ ਮੈਚ ਹਾਸਲ ਨਹੀਂ ਕਰ ਸਕਿਆ। ਆਸਟਰੇਲੀਆ ਨੇ ਰਾਜਕੋਟ ਵਨਡੇ ਵਿੱਚ ਟੀਮ ਇੰਡੀਆ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਹਾਲਾਂਕਿ ਰੋਹਿਤ ਬ੍ਰਿਗੇਡ ਨੇ ਇਹ ਸੀਰੀਜ਼ 2-1 ਨਾਲ ਜਿੱਤ ਲਈ ਹੈ। ਰੋਹਿਤ ਨੇ ਛੱਕਿਆਂ ਦੀ ਮਦਦ ਨਾਲ 81 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ ਅਰਧ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਭਾਰਤੀ ਗੇਂਦਬਾਜ਼ਾਂ ਦੇ ਪਸੀਨਾ ਛੁਡਾ ਦਿੱਤੇ। ਆਸਟ੍ਰੇਲੀਆ ਨੇ 352 ਦੌੜਾਂ ਬਣਾਈਆਂ ਸਨ। ਉਨ੍ਹਾਂ ਦੇ ਲਈ ਮਿਸ਼ੇਲ ਮਾਰਸ਼ ਨੇ 96 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ।
ਟੀਮ ਇੰਡੀਆ ਨੇ ਵਿਸ਼ਵ ਕੱਪ 2023 ਤੋਂ ਠੀਕ ਪਹਿਲਾਂ ਸੀਰੀਜ਼ ਤਾਂ ਜਿੱਤ ਲਈ ਹੈ ਪਰ ਰਾਜਕੋਟ 'ਚ ਮਿਲੀ ਹਾਰ ਨੂੰ ਹਜ਼ਮ ਕਰਨਾ ਸੌਖਾ ਨਹੀਂ ਹੋਵੇਗਾ। ਇਸ ਮੈਚ 'ਚ ਭਾਰਤ ਦੇ ਮਿਡਿਲ ਆਰਡਰ ਦੀ ਕਮਜ਼ੋਰੀ ਫਿਰ ਸਾਹਮਣੇ ਆਈ ਹੈ। ਜੇਕਰ ਅਸੀਂ ਰੋਹਿਤ, ਕੋਹਲੀ ਅਤੇ ਅਈਅਰ ਦੀ ਪਾਰੀ ਨੂੰ ਛੱਡ ਦੇਈਏ ਤਾਂ ਕੋਈ ਵੀ ਬੱਲੇਬਾਜ਼ ਸੰਤੋਸ਼ਜਨਕ ਪ੍ਰਦਰਸ਼ਨ ਨਹੀਂ ਕਰ ਸਕਿਆ। ਕੇਐਲ ਰਾਹੁਲ 26 ਦੌੜਾਂ ਬਣਾ ਕੇ ਆਊਟ ਹੋ ਗਏ। ਸੂਰਿਆਕੁਮਾਰ ਯਾਦਵ 8 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਰਵਿੰਦਰ ਜਡੇਜਾ ਸਿਰਫ਼ 35 ਦੌੜਾਂ ਹੀ ਬਣਾ ਸਕੇ। ਵਾਸ਼ਿੰਗਟਨ ਸੁੰਦਰ ਨੂੰ ਓਪਨਿੰਗ ਦਾ ਮੌਕਾ ਮਿਲਿਆ ਸੀ। ਉਹ ਸਿਰਫ਼ 18 ਦੌੜਾਂ ਬਣਾ ਕੇ ਆਊਟ ਹੋ ਗਏ।
ਇਹ ਵੀ ਪੜ੍ਹੋ: World Cup 2023: ਰੋਹਿਤ ਸ਼ਰਮਾ ਦੀ ਕਪਤਾਨੀ ਖਾਸ ਕਿਉਂ ? ਸ਼ੁਭਮਨ ਗਿੱਲ ਨੇ ਖੁਲਾਸਾ ਕਰ ਖੋਲ੍ਹਿਆ ਰਾਜ਼
ਰੋਹਿਤ ਸ਼ਰਮਾ ਨੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦਿਵਾਈ। ਉਨ੍ਹਾਂ ਨੇ 57 ਗੇਂਦਾਂ ਦਾ ਸਾਹਮਣਾ ਕਰਦਿਆਂ ਹੋਇਆਂ 81 ਦੌੜਾਂ ਬਣਾਈਆਂ। ਰੋਹਿਤ ਦੀ ਇਸ ਪਾਰੀ 'ਚ 5 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਉਨ੍ਹਾਂ ਨੇ ਕੋਹਲੀ ਨਾਲ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਕੋਹਲੀ ਨੇ 61 ਗੇਂਦਾਂ ਵਿੱਚ 56 ਦੌੜਾਂ ਬਣਾਈਆਂ। ਕੋਹਲੀ ਨੇ 5 ਚੌਕੇ ਅਤੇ 1 ਛੱਕਾ ਲਗਾਇਆ। ਸ਼੍ਰੇਅਸ ਅਈਅਰ ਨੇ 43 ਗੇਂਦਾਂ ਵਿੱਚ 48 ਦੌੜਾਂ ਬਣਾਈਆਂ। ਉਨ੍ਹਾਂ ਨੇ 2 ਛੱਕੇ ਅਤੇ 1 ਚੌਕਾ ਲਗਾਇਆ। ਸੂਰਿਆ 8 ਦੌੜਾਂ ਬਣਾ ਕੇ ਆਊਟ ਹੋ ਗਏ। ਕੁਲਦੀਪ 2 ਦੌੜਾਂ ਬਣਾ ਕੇ ਆਊਟ ਹੋਏ ਅਤੇ ਬੁਮਰਾਹ 5 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤਰ੍ਹਾਂ ਭਾਰਤੀ ਟੀਮ 49.4 ਓਵਰਾਂ 'ਚ 286 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ।
ਆਸਟ੍ਰੇਲੀਆ ਲਈ ਗਲੇਨ ਮੈਕਸਵੈੱਲ ਨੇ ਗੇਂਦਬਾਜ਼ੀ 'ਚ ਕਮਾਲ ਕੀਤਾ। ਮੈਕਸਵੈੱਲ ਨੇ 10 ਓਵਰਾਂ 'ਚ 40 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਹੇਜ਼ਲਵੁੱਡ ਨੇ 8 ਓਵਰਾਂ 'ਚ 42 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਸਟਾਰਕ, ਕਮਿੰਸ, ਗ੍ਰੀਨ ਅਤੇ ਸੰਘਾ ਨੇ ਇੱਕ-ਇੱਕ ਵਿਕਟ ਲਈ।
ਇਹ ਵੀ ਪੜ੍ਹੋ: Virat Kohli Viral: ਆਸਟ੍ਰੇਲੀਆਈ ਖਿਡਾਰੀਆਂ ਸਾਹਮਣੇ ਡਾਂਸ ਕਰਦੇ ਨਜ਼ਰ ਆਏ ਵਿਰਾਟ ਕੋਹਲੀ, ਵੀਡੀਓ ਵੇਖ ਨਹੀਂ ਰੋਕ ਸਕੋਗੇ ਹਾਸਾ