Team India Squad: ਆਸਟ੍ਰੇਲੀਆ ਖਿਲਾਫ 22 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਵਿਰਾਟ ਕੋਹਲੀ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ ਪਹਿਲੇ ਦੋ ਮੈਚਾਂ ਲਈ ਆਰਾਮ ਦਿੱਤਾ ਗਿਆ ਹੈ। ਟੀਮ ਦੀ ਕਮਾਨ ਕੇਐਲ ਰਾਹੁਲ ਦੇ ਹੱਥਾਂ ਵਿੱਚ ਹੋਵੇਗੀ। ਆਰ ਅਸ਼ਵਿਨ ਦੀ ਟੀਮ 'ਚ ਵਾਪਸੀ ਹੋਈ ਹੈ। ਹਾਲਾਂਕਿ ਤੀਜੇ ਵਨਡੇ ਲਈ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਟੀਮ ਵਿੱਚ ਵਾਪਸੀ ਕਰਨਗੇ।


ਪਹਿਲੇ ਦੋ ਵਨਡੇ ਲਈ ਟੀਮ: ਕੇਐੱਲ ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ (ਉਪ-ਕਪਤਾਨ), ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਤਿਲਕ ਵਰਮਾ, ਪ੍ਰਸਿਧ ਕ੍ਰਿਸ਼ਣਾ , ਆਰ ਅਸ਼ਵਿਨ, ਵਾਸ਼ਿੰਗਟਨ ਸੁੰਦਰ।


ਵਿਸ਼ਵ ਕੱਪ ਵਰਗੇ ਵੱਡੇ ਈਵੈਂਟ ਨੂੰ ਦੇਖਦਿਆਂ ਹੋਇਆਂ ਬੀਸੀਸੀਆਈ ਨੇ ਪਹਿਲੇ ਦੋ ਵਨਡੇ ਮੈਚਾਂ ਵਿੱਚ 2 ਸੀਨੀਅਰ ਖਿਡਾਰੀਆਂ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਵਿਸ਼ਵ ਕੱਪ ਲਈ ਟੀਮ ਇੰਡੀਆ 'ਚ ਬਦਲਾਅ ਹੋ ਸਕਦਾ ਹੈ। ਅਕਸ਼ਰ ਪਟੇਲ ਨੂੰ ਸੱਟ ਲੱਗਣ ਕਰਕੇ ਚੋਣਕਾਰਾਂ ਨੂੰ ਉਨ੍ਹਾਂ ਦੀ ਰਿਪਲੇਸਮੈਂਟ 'ਤੇ ਵਿਚਾਰ ਕਰਨਾ ਪੈ ਰਿਹਾ ਹੈ।


ਇਹ ਵੀ ਪੜ੍ਹੋ: World Cup 2023: ਵਿਰਾਟ ਕੋਹਲੀ ਨੇ ਫੈਨਜ਼ ਨਾਲ ਕੀਤਾ ਵਾਅਦਾ, ਜਾਣੋ ਕਿਵੇਂ ਵਿਸ਼ਵ ਕੱਪ ਜਿੱਤ ਪੂਰਾ ਕਰਨਗੇ ਸੁਪਨਾ


ਆਰ ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਨੂੰ ਵਿਕਲਪ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਲਈ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਤਿੰਨੋਂ ਵਨਡੇ ਮੈਚਾਂ ਲਈ ਟੀਮ ਵਿੱਚ ਰੱਖਿਆ ਗਿਆ ਹੈ। ਸੰਭਵ ਹੈ ਕਿ ਅਸ਼ਵਿਨ ਅਤੇ ਸੁੰਦਰ ਵਿੱਚੋਂ ਕਿਸੇ ਇੱਕ ਨੂੰ ਵਿਸ਼ਵ ਕੱਪ ਦੀ ਟਿਕਟ ਮਿਲ ਸਕਦੀ ਹੈ।


ਇਸ ਤੋਂ ਇਲਾਵਾ ਚੋਣਕਾਰਾਂ ਨੇ ਰੁਤੁਰਾਜ ਗਾਇਕਵਾੜ ਨੂੰ ਪਹਿਲੇ ਦੋ ਵਨਡੇ ਲਈ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਤਿਲਕ ਵਰਮਾ ਅਤੇ ਪ੍ਰਸਿਧ ਕ੍ਰਿਸ਼ਣਾ ਵੀ ਪਹਿਲੇ ਦੋ ਵਨਡੇ ਲਈ ਟੀਮ ਦਾ ਹਿੱਸਾ ਹਨ। ਪਰ ਇਹ ਤਿੰਨੇ ਖਿਡਾਰੀ ਤੀਜੇ ਵਨਡੇ ਵਿੱਚ ਟੀਮ ਦੇ ਨਾਲ ਨਹੀਂ ਹੋਣਗੇ। ਹਾਲਾਂਕਿ ਸੰਜੂ ਸੈਮਸਨ ਨੂੰ ਕਿਸੇ ਵੀ ਮੈਚ ਲਈ ਨਹੀਂ ਚੁਣਿਆ ਗਿਆ ਹੈ। ਇਸ ਤੋਂ ਸਾਫ਼ ਹੈ ਕਿ ਸੰਜੂ ਸੈਮਸਨ ਲਈ ਟੀਮ ਇੰਡੀਆ ਦੇ ਦਰਵਾਜ਼ੇ ਬੰਦ ਹਨ।


ਭਾਰਤ ਆਸਟ੍ਰੇਲੀਆ ਖਿਲਾਫ ਤਿੰਨ ਵਨਡੇ ਮੈਚ ਖੇਡੇਗਾ। ਪਹਿਲਾ ਵਨਡੇ 22 ਸਤੰਬਰ ਨੂੰ ਖੇਡਿਆ ਜਾਵੇਗਾ ਜਦਕਿ ਦੂਜਾ ਵਨਡੇ 24 ਸਤੰਬਰ ਨੂੰ ਹੋਵੇਗਾ। ਸੀਰੀਜ਼ ਦਾ ਤੀਜਾ ਅਤੇ ਆਖਰੀ ਵਨਡੇ ਮੈਚ 27 ਸਤੰਬਰ ਨੂੰ ਖੇਡਿਆ ਜਾਣਾ ਹੈ।






ਤੀਜੇ ਵਨਡੇ ਲਈ ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਹਾਰਦਿਕ ਪੰਡਯਾ (ਉਪ-ਕਪਤਾਨ), ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਆਰ ਅਸ਼ਵਿਨ, ਵਾਸ਼ਿੰਗਟਨ ਸੁੰਦਰ।


ਇਹ ਵੀ ਪੜ੍ਹੋ: ICC ODI Ranking: ਏਸ਼ੀਆ ਕੱਪ 'ਚ ਜਿੱਤ ਤੋਂ ਬਾਅਦ ਭਾਰਤ ਨੂੰ ਲੱਗਿਆ ਵੱਡਾ ਝਟਕਾ, ਵਨਡੇ 'ਚ ਨੰਬਰ 1 ਬਣਿਆ ਪਾਕਿਸਤਾਨ