Virat Kohli On World Cup 2023: ਵਿਰਾਟ ਕੋਹਲੀ ਨੇ ਕਿਹਾ ਏਸ਼ੀਆ ਕੱਪ 2023 'ਚ ਭਾਰਤ ਦੀ ਜਿੱਤ ਤੋਂ ਬਾਅਦ ਕਿਹਾ ਕਿ ਉਹ ਵਿਸ਼ਵ ਕੱਪ 'ਚ ਪ੍ਰਸ਼ੰਸਕਾਂ ਦੇ ਸੁਪਨੇ ਨੂੰ ਪੂਰਾ ਕਰਨ ਲਈ ਤਿਆਰ ਹਨ। ਭਾਰਤੀ ਟੀਮ ਨੇ ਐਤਵਾਰ (17 ਸਤੰਬਰ) ਨੂੰ ਏਸ਼ੀਆ ਕੱਪ ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ 8ਵਾਂ ਖਿਤਾਬ ਜਿੱਤਿਆ। ਭਾਰਤ ਦੇ ਏਸ਼ੀਆ ਚੈਂਪੀਅਨ ਬਣਦੇ ਹੀ ਪ੍ਰਸ਼ੰਸਕਾਂ ਨੇ ਇਸ ਸਾਲ ਘਰੇਲੂ ਧਰਤੀ 'ਤੇ ਖੇਡੇ ਜਾਣ ਵਾਲੇ ਵਨਡੇ ਵਿਸ਼ਵ ਕੱਪ 2023 ਨੂੰ ਲੈ ਉਮੀਦਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।


5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਨੂੰ ਲੈ ਕੇ ਵਿਰਾਟ ਕੋਹਲੀ ਨੇ 'ਸਟਾਰ ਸਪੋਰਟਸ' 'ਤੇ ਗੱਲਬਾਤ ਕੀਤੀ। ਕੋਹਲੀ ਨੇ ਕਿਹਾ, "ਪ੍ਰਸ਼ੰਸਕਾਂ ਦੇ ਲਈ ਵਿਸ਼ਵ ਕੱਪ ਜਿੱਤਣ ਦੇ ਸੁਪਨੇ ਲਈ ਅਸੀ ਸਭ ਕੁਝ ਦੇਣ ਲਈ ਤਿਆਰ ਹਾਂ।" ਵਿਸ਼ਵ ਕੱਪ ਤੋਂ ਪਹਿਲਾਂ ਕੋਹਲੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਏਸ਼ੀਆ ਕੱਪ 'ਚ ਵੀ ਕੋਹਲੀ ਦਾ ਬੱਲਾ ਚੰਗੀ ਫਾਰਮ 'ਚ ਨਜ਼ਰ ਆਇਆ। ਉਸ ਨੇ ਪਾਕਿਸਤਾਨ ਦੇ ਖਿਲਾਫ ਇੱਕ ਮਹੱਤਵਪੂਰਨ ਮੈਚ ਵਿੱਚ ਸੈਂਕੜਾ ਲਗਾਇਆ ਸੀ।


ਇਸ ਤੋਂ ਇਲਾਵਾ ਕੋਹਲੀ ਨੇ 2011 ਦੇ ਵਿਸ਼ਵ ਕੱਪ ਬਾਰੇ ਵੀ ਗੱਲ ਕੀਤੀ। ਕੋਹਲੀ ਨੇ ਕਿਹਾ ਕਿ ਇਸ ਵਾਰ ਉਹ ਪ੍ਰਸ਼ੰਸਕਾਂ ਲਈ ਨਵੀਆਂ ਯਾਦਾਂ ਬਣਾਉਣਾ ਚਾਹੁੰਦੇ ਹਨ। ਉਸਨੇ ਕਿਹਾ, "ਪਿਛਲੇ ਵਿਸ਼ਵ ਕੱਪ ਦੀ ਜਿੱਤ ਦੀਆਂ ਯਾਦਾਂ ਖਾਸ ਤੌਰ 'ਤੇ ਆਇਕੋਨਿਕ 2011 ਵਿਸ਼ਵ ਕੱਪ ਦੀ ਸ਼ਾਨਦਾਰ ਜਿੱਤ ਦੀਆਂ ਯਾਦਾਂ ਸਾਡੇ ਦਿਲਾਂ ਵਿੱਚ ਡੂੰਘੀਆਂ ਹਨ ਅਤੇ ਅਸੀਂ ਪ੍ਰਸ਼ੰਸਕਾਂ ਲਈ ਨਵੀਆਂ ਯਾਦਾਂ ਬਣਾਉਣਾ ਚਾਹੁੰਦੇ ਹਾਂ।"


ਇਸਦੇ ਨਾਲ ਹੀ ਵਿਸ਼ਵ ਕੱਪ ਤੋਂ ਪਹਿਲਾਂ ਕੋਹਲੀ ਨੇ ਮੋਟੀਵੈਸ਼ਨ ਦੀ ਗੱਲ ਵੀ ਕੀਤੀ। ਕੋਹਲੀ ਦਾ ਮੰਨਣਾ ਹੈ ਕਿ ਲੱਖਾਂ ਪ੍ਰਸ਼ੰਸਕ ਤੁਹਾਡੇ ਪਿੱਛੇ ਖੜ੍ਹੇ ਹਨ, ਇਸ ਤੋਂ ਵੱਡੀ ਕੋਈ ਪ੍ਰੇਰਣਾ ਨਹੀਂ ਹੋ ਸਕਦੀ। ਉਸਨੇ ਕਿਹਾ, "ਇੱਕ ਕ੍ਰਿਕਟਰ ਦੇ ਰੂਪ ਵਿੱਚ, ਇਹ ਜਾਣਨ ਤੋਂ ਵੱਧ ਪ੍ਰੇਰਣਾਦਾਇਕ ਹੋਰ ਕੁਝ ਨਹੀਂ ਹੈ ਕਿ ਲੱਖਾਂ ਪ੍ਰਸ਼ੰਸਕ ਤੁਹਾਡੇ ਪਿੱਛੇ ਖੜੇ ਹਨ, ਤੁਹਾਡੀ ਸਫਲਤਾ ਲਈ ਖੁਸ਼ ਹਨ।"


ਵਿਸ਼ਵ ਕੱਪ ਵਿੱਚ 8 ਅਕਤੂਬਰ ਨੂੰ ਪਹਿਲਾ ਮੈਂਚ ਖੇਡੇਗਾ ਭਾਰਤ


ਜ਼ਿਕਰਯੋਗ ਹੈ ਕਿ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਵਨਡੇ ਵਿਸ਼ਵ ਕੱਪ 'ਚ ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖਿਲਾਫ ਖੇਡੇਗੀ। ਇਸ ਤੋਂ ਬਾਅਦ ਟੀਮ ਇੰਡੀਆ 11 ਅਕਤੂਬਰ ਨੂੰ ਦੂਜੇ ਮੈਚ ਲਈ ਅਫਗਾਨਿਸਤਾਨ ਨਾਲ ਭਿੜੇਗੀ। ਫਿਰ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜ਼ਬਰਦਸਤ ਮੈਚ ਖੇਡਿਆ ਜਾਵੇਗਾ।