Indian Team Playing 11 Against AUS: ਭਾਰਤੀ ਟੀਮ ਟੀ-20 ਵਿਸ਼ਵ ਕੱਪ 2024 ਵਿੱਚ ਸੁਪਰ-8 ਦਾ ਆਖਰੀ ਮੈਚ ਅੱਜ (24 ਜੂਨ) ਨੂੰ ਆਸਟ੍ਰੇਲੀਆ ਖਿਲਾਫ ਖੇਡੇਗੀ। ਇਸ ਤੋਂ ਪਹਿਲਾਂ ਟੀਮ ਇੰਡੀਆ ਸੁਪਰ-8 ਦੇ ਦੋਵੇਂ ਮੈਚ ਜਿੱਤ ਚੁੱਕੀ ਹੈ। ਅਜਿਹੇ 'ਚ ਕੀ ਆਸਟ੍ਰੇਲੀਆ ਖਿਲਾਫ ਭਾਰਤ ਦੀ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਹੋਵੇਗਾ? ਆਓ ਜਾਣਦੇ ਹਾਂ ਕਿ ਕਿਸ ਪਲੇਇੰਗ ਇਲੈਵਨ ਨਾਲ ਰੋਹਿਤ ਸ਼ਰਮਾ ਆਸਟ੍ਰੇਲੀਆ ਖਿਲਾਫ ਉਤਰਣਾ ਚਾਹੁਣਗੇ।


ਕੀ ਸੰਜੂ ਸੈਮਸਨ ਨੂੰ ਮਿਲੇਗਾ ਮੌਕਾ?
ਮੱਧ ਕ੍ਰਮ ਵਿੱਚ ਸੰਜੂ ਸੈਮਸਨ ਨੂੰ ਖਿਡਾਉਣ ਦੀ ਜ਼ੋਰਦਾਰ ਚਰਚਾ ਹੈ। ਕਈ ਦਿੱਗਜ ਤੇ ਕ੍ਰਿਕਟ ਮਾਹਿਰਾਂ ਦਾ ਮੰਨਣਾ ਹੈ ਕਿ ਸ਼ਿਵਮ ਦੁਬੇ ਦੀ ਜਗ੍ਹਾ ਸੰਜੂ ਨੂੰ ਮੱਧਕ੍ਰਮ 'ਚ ਖਿਡਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਦੂਬੇ ਚੰਗੀ ਫਾਰਮ 'ਚ ਨਜ਼ਰ ਆ ਰਹੇ ਹਨ। ਬੰਗਲਾਦੇਸ਼ ਖਿਲਾਫ ਮੈਚ 'ਚ ਸ਼ਿਵਮ ਨੇ ਚੰਗੀ ਪਾਰੀ ਖੇਡੀ ਤੇ 34 ਦੌੜਾਂ ਬਣਾਈਆਂ। ਅਜਿਹੇ 'ਚ ਰੋਹਿਤ ਸ਼ਰਮਾ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਕਰ ਸਕਦੇ ਤੇ ਸੰਜੂ ਸੈਮਸਨ ਨੂੰ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡਣ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।


ਸੁਪਰ-8 ਦੇ ਪਹਿਲੇ ਮੈਚ 'ਚ ਹੋਇਆ ਸੀ ਬਦਲਾਅ 
ਸੁਪਰ-8 'ਚ ਬੰਗਲਾਦੇਸ਼ ਖਿਲਾਫ ਖੇਡੇ ਗਏ ਪਹਿਲੇ ਮੈਚ 'ਚ ਰੋਹਿਤ ਸ਼ਰਮਾ ਨੇ ਪਲੇਇੰਗ ਇਲੈਵਨ 'ਚ ਬਦਲਾਅ ਕੀਤਾ ਸੀ। ਮੁਹੰਮਦ ਸਿਰਾਜ ਦੀ ਥਾਂ ਕੁਲਦੀਪ ਯਾਦਵ ਨੂੰ ਟੀਮ ਦਾ ਹਿੱਸਾ ਬਣਾਇਆ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਅਫਗਾਨਿਸਤਾਨ ਖਿਲਾਫ ਖੇਡੇ ਗਏ ਦੂਜੇ ਮੈਚ 'ਚ ਭਾਰਤ ਦੀ ਪਲੇਇੰਗ ਇਲੈਵਨ 'ਚ ਕੋਈ ਬਦਲਾਅ ਨਹੀਂ ਹੋਇਆ। ਅਜਿਹੇ 'ਚ ਟੀਮ ਇੰਡੀਆ ਅੱਜ ਬਿਨਾਂ ਕਿਸੇ ਬਦਲਾਅ ਦੇ ਆਸਟ੍ਰੇਲੀਆ ਦਾ ਸਾਹਮਣਾ ਕਰ ਸਕਦੀ ਹੈ।


ਭਾਰਤ ਨੇ ਨਿਊਯਾਰਕ 'ਚ ਗਰੁੱਪ ਪੜਾਅ ਦੇ ਮੈਚ ਖੇਡੇ ਸੀ ਜਿੱਥੇ ਤੇਜ਼ ਗੇਂਦਬਾਜ਼ਾਂ ਨੂੰ ਕਾਫੀ ਮਦਦ ਮਿਲੀ ਸੀ। ਇਸ ਕਾਰਨ ਰੋਹਿਤ ਸ਼ਰਮਾ ਨੇ ਪਲੇਇੰਗ ਇਲੈਵਨ 'ਚ ਤਿੰਨ ਮੁੱਖ ਤੇਜ਼ ਗੇਂਦਬਾਜ਼ਾਂ ਨੂੰ ਸ਼ਾਮਲ ਕੀਤਾ ਸੀ ਪਰ ਸੁਪਰ-8 ਮੈਚ ਵੈਸਟਇੰਡੀਜ਼ 'ਚ ਖੇਡੇ ਜਾ ਰਹੇ ਹਨ, ਜਿੱਥੇ ਸਪਿਨਰਾਂ ਨੂੰ ਕਾਫੀ ਮਦਦ ਮਿਲ ਰਹੀ ਹੈ। ਅਜਿਹੇ 'ਚ ਰੋਹਿਤ ਸ਼ਰਮਾ ਨੇ ਤਿੰਨ ਸਪਿਨਰਾਂ ਦੀ ਚੋਣ ਕੀਤੀ ਹੈ।


ਆਸਟ੍ਰੇਲੀਆ ਖਿਲਾਫ ਭਾਰਤ ਦੀ ਸੰਭਾਵੀ ਪਲੇਇੰਗ ਇਲੈਵਨ
ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ।