IND vs BAN: ਆਈਪੀਐਲ 2024 ਵਿੱਚ ਸਨਰਾਈਜ਼ਰਸ ਹੈਦਰਾਬਾਦ ਲਈ ਧਮਾਕੇਦਾਰ ਬੱਲੇਬਾਜ਼ੀ ਦਾ ਇਨਾਮ ਅਭਿਸ਼ੇਕ ਸ਼ਰਮਾ ਨੂੰ ਜ਼ਿੰਬਾਬਵੇ ਦੌਰੇ 'ਤੇ ਟੀਮ ਇੰਡੀਆ ਵਿੱਚ ਚੋਣ ਦੇ ਨਾਲ ਮਿਲਿਆ ਸੀ। ਖੱਬੇ ਹੱਥ ਦੇ ਇਸ ਨੌਜਵਾਨ ਬੱਲੇਬਾਜ਼ ਨੇ 47 ਗੇਂਦਾਂ 'ਚ ਸੈਂਕੜਾ ਜੜ ਕੇ ਹਰ ਪਾਸੇ ਵਾਹੋ-ਵਾਹੀ ਖੱਟੀ। ਹੁਣ ਬੰਗਲਾਦੇਸ਼ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਉਹ ਨਾਟਕੀ ਢੰਗ ਨਾਲ ਰਨ ਆਊਟ ਹੋ ਗਿਆ ਅਤੇ ਉਸ ਦੇ ਮੈਂਟਰ ਯੁਵਰਾਜ ਸਿੰਘ ਨੇ ਉਸ ਨੂੰ ਬੁਰੀ ਤਰ੍ਹਾਂ ਝਿੜਕਿਆ।


ਰਨ ਆਊਟ ਹੋ ਗਏ ਸੀ ਅਭਿਸ਼ੇਕ ਸ਼ਰਮਾ 


ਬੰਗਲਾਦੇਸ਼ ਦੇ ਖਿਲਾਫ 128 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਪਾਰੀ ਦੀ ਸ਼ੁਰੂਆਤ ਕੀਤੀ ਸੀ। 24 ਸਾਲਾ ਅਭਿਸ਼ੇਕ ਸ਼ਰਮਾ ਸੱਤ ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਆਪਣੇ ਸਾਥੀ ਸੰਜੂ ਨਾਲ ਗਲਤਫਹਿਮੀ ਕਾਰਨ ਰਨ ਆਊਟ ਹੋ ਗਏ ਸੀ। ਅਭਿਸ਼ੇਕ ਸ਼ਰਮਾ ਦੇ ਮੈਂਟਰ ਮੰਨੇ ਜਾਂਦੇ ਯੁਵਰਾਜ ਸਿੰਘ ਨੇ ਉਨ੍ਹਾਂ ਦੇ ਰਨ ਆਊਟ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


Read More: Sports Breaking: ਸ਼ੋਏਬ ਮਲਿਕ ਦੀ ਪਤਨੀ ਸਨਾ ਜਾਵੇਦ ਦੇ ਸਾਬਕਾ ਪਤੀ ਉਮੈਰ ਨੇ ਸਾਨੀਆ ਮਿਰਜ਼ਾ ਨਾਲ ਕੀਤਾ ਵਿਆਹ? ਜਾਣੋ ਦਾਅਵਿਆਂ ਦੀ ਸੱਚਾਈ



ਪ੍ਰਸ਼ੰਸਕ ਦੀ ਟਿੱਪਣੀ 'ਤੇ ਯੁਵੀ ਦਾ ਜਵਾਬ


ਦਰਅਸਲ, ਗਵਾਲੀਅਰ ਟੀ-20 ਤੋਂ ਬਾਅਦ ਅਭਿਸ਼ੇਕ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਪੋਸਟ ਕੀਤੀ। ਇਸ ਫੋਟੋ 'ਤੇ ਇੱਕ ਪ੍ਰਸ਼ੰਸਕ ਨੇ ਕਮੈਂਟ ਕੀਤਾ ਕਿ 'ਲਗਦਾ ਹੈ ਇੱਕ ਵੱਡੀ ਪਾਰੀ ਆਉਣ ਵਾਲੀ ਹੈ।' ਇਸ ਟਿੱਪਣੀ ਤੇ ਜਵਾਬ ਦਿੰਦੇ ਹੋਏ ਯੁਵਰਾਜ ਸਿੰਘ ਨੇ ਲਿਖਿਆ, 'ਇਹ ਉਦੋਂ ਹੀ ਹੋਵੇਗਾ ਜਦੋਂ ਅਸੀਂ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਾਂਗੇ।' ਇਸ ਤਰ੍ਹਾਂ ਯੁਵੀ ਨੇ ਅਭਿਸ਼ੇਕ ਸ਼ਰਮਾ ਦਾ ਮਜ਼ਾਕ ਉਡਾਇਆ।




ਭਾਰਤ ਨੇ ਆਸਾਨੀ ਨਾਲ ਜਿੱਤ ਲਿਆ ਪਹਿਲਾ ਟੀ-20 


ਹਾਲਾਂਕਿ ਅਭਿਸ਼ੇਕ ਸ਼ਰਮਾ ਦੇ ਰਨ ਆਊਟ ਹੋਣ ਤੇ ਟੀਮ ਇੰਡੀਆ 'ਤੇ ਕੋਈ ਪ੍ਰਭਾਵ ਨਹੀਂ ਪਿਆ, ਜਿਸ ਨੇ ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪਾਂਡਿਆ ਦੀਆਂ ਧਮਾਕੇਦਾਰ ਪਾਰੀਆਂ ਦੇ ਦਮ 'ਤੇ 12 ਓਵਰਾਂ ਦੇ ਅੰਦਰ ਹੀ ਟੀਚਾ ਹਾਸਲ ਕਰ ਲਿਆ। ਇੱਥੇ ਦੱਸਣਾ ਜ਼ਰੂਰੀ ਹੈ ਕਿ ਦੋ ਵਾਰ ਦੇ ਵਿਸ਼ਵ ਕੱਪ ਜੇਤੂ ਯੁਵਰਾਜ ਸਿੰਘ ਆਪਣੀ ਨਿਗਰਾਨੀ ਹੇਠ ਅਭਿਸ਼ੇਕ ਨੂੰ ਤਿਆਰ ਕਰ ਰਹੇ ਹਨ। ਯੁਵੀ ਵਾਂਗ ਅਭਿਸ਼ੇਕ ਵੀ ਪੰਜਾਬ ਲਈ ਘਰੇਲੂ ਕ੍ਰਿਕਟ ਖੇਡਦਾ ਹੈ।