Sana Javed Ex husband Umair Jaswal Marriage: ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਸ਼ੋਏਬ ਮਲਿਕ ਨੇ ਜਨਵਰੀ 2024 ਵਿੱਚ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕੀਤਾ ਸੀ। ਇਸ ਵਿਆਹ ਨਾਲ ਸ਼ੋਏਬ ਅਤੇ ਸਾਬਕਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੱਖ ਹੋ ਗਏ। ਸ਼ੋਏਬ ਦਾ ਇਹ ਤੀਜਾ ਅਤੇ ਸਨਾ ਜਾਵੇਦ ਦਾ ਦੂਜਾ ਵਿਆਹ ਸੀ। ਸ਼ੋਏਬ ਮਲਿਕ ਨਾਲ ਵਿਆਹ ਕਰਨ ਤੋਂ ਪਹਿਲਾਂ ਸਨਾ ਜਾਵੇਦ ਨੇ ਪਾਕਿਸਤਾਨੀ ਗਾਇਕ ਉਮੈਰ ਜਸਵਾਲ ਨਾਲ ਵਿਆਹ ਕੀਤਾ ਸੀ। ਹਾਲਾਂਕਿ ਸਨਾ ਅਤੇ ਉਮੈਰ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ ਅਤੇ ਵੱਖ ਹੋ ਗਏ।


ਹੁਣ ਸਨਾ ਦੇ ਸਾਬਕਾ ਪਤੀ ਉਮੈਰ ਨੇ ਦੂਜਾ ਵਿਆਹ ਕਰ ਲਿਆ ਹੈ। ਉਸ ਨੇ ਆਪਣੇ ਵਿਆਹ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਉਮੈਰ ਦੇ ਵਿਆਹ ਨੂੰ ਦੇਖਦੇ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਸ ਨੇ ਸਾਬਕਾ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨਾਲ ਵਿਆਹ ਕਰ ਲਿਆ ਹੈ। ਤਾਂ ਆਓ ਜਾਣਦੇ ਹਾਂ ਇਸ ਦਾਅਵੇ ਵਿੱਚ ਕਿੰਨੀ ਸੱਚਾਈ ਹੈ।


Read More: Punjabi Singer Accident: ਮਸ਼ਹੂਰ ਪੰਜਾਬੀ ਗਾਇਕ ਦੀ ਗੱਡੀ ਦੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ, 2 ਦੀ ਮੌਤ 4 ਗੰਭੀਰ ਜ਼ਖਮੀ



ਦੱਸ ਦੇਈਏ ਕਿ ਸਾਨੀਆ ਮਿਰਜ਼ਾ ਨਾਲ ਉਨ੍ਹਾਂ ਦੇ ਵਿਆਹ ਦੇ ਦਾਅਵੇ ਵਿੱਚ ਕੋਈ ਸੱਚਾਈ ਨਹੀਂ ਹੈ। ਉਮੈਰ ਨੇ ਹੁਣੇ ਹੀ ਇੰਸਟਾਗ੍ਰਾਮ 'ਤੇ ਆਪਣੀ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਉਹ ਸ਼ੇਰਵਾਨੀ ਪਹਿਨੇ ਲਾੜੇ ਦੇ ਗੈਟਅੱਪ 'ਚ ਨਜ਼ਰ ਆ ਰਹੇ ਹਨ। ਉਮੈਰ ਨੇ ਆਪਣੀ ਨਵੀਂ ਪਤਨੀ ਦੀ ਪਛਾਣ ਛੁਪਾਈ ਰੱਖੀ। ਹਾਲਾਂਕਿ ਉਨ੍ਹਾਂ ਦਾ ਵਿਆਹ ਕਿਸ ਨਾਲ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਉਨ੍ਹਾਂ ਫੋਟੋ 'ਤੇ ਅਰਬੀ 'ਚ ਕੈਪਸ਼ਨ ਲਿਖਿਆ ਹੈ। ਇਸ ਸੁਰਖੀ ਦਾ ਅਰਥ ਹੈ, "ਤੁਹਾਡਾ ਖੁਦਾ ਤੁਹਾਨੂੰ ਦਏਗਾ ਅਤੇ ਤੁਹਾਨੂੰ ਸੰਤੁਸ਼ਟ ਕਰ ਦਏਗਾ।"


ਸਨਾ ਅਤੇ ਉਮੈਰ ਦਾ ਤਿੰਨ ਸਾਲ 'ਚ ਹੋਇਆ ਸੀ ਤਲਾਕ 


ਜ਼ਿਕਰਯੋਗ ਹੈ ਕਿ ਉਮੈਰ ਜਸਵਾਲ ਅਤੇ ਸਨਾ ਜਾਵੇਦ ਦਾ ਵਿਆਹ 2020 'ਚ ਹੋਇਆ ਸੀ। ਫਿਰ ਕਰੀਬ ਤਿੰਨ ਸਾਲ ਬਾਅਦ ਦੋਹਾਂ ਦਾ ਤਲਾਕ ਹੋ ਗਿਆ ਅਤੇ ਵੱਖ ਹੋ ਗਏ। ਖਬਰਾਂ ਦੀ ਮੰਨੀਏ ਤਾਂ ਸਨਾ ਅਤੇ ਉਮੈਰ ਦਾ ਵਿਆਹ ਲਵ ਮੈਰਿਜ ਦੇ ਤਹਿਤ ਹੋਇਆ ਸੀ। ਹੁਣ ਤਲਾਕ ਤੋਂ ਬਾਅਦ ਦੋਹਾਂ ਨੇ ਦੂਜਾ ਵਿਆਹ ਕਰ ਲਿਆ ਹੈ।