T20 WC 2022: T20 ਵਿਸ਼ਵ ਕੱਪ 2022 'ਚ ਟੀਮ ਇੰਡੀਆ ਦਾ ਅਗਲਾ ਮੁਕਾਬਲਾ ਬੰਗਲਾਦੇਸ਼ ਨਾਲ ਹੈ। ਇਹ ਮੈਚ ਬੁੱਧਵਾਰ ਨੂੰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ 11 ਮੈਚ ਹੋ ਚੁੱਕੇ ਹਨ, ਜਿਨ੍ਹਾਂ 'ਚ ਟੀਮ ਇੰਡੀਆ ਨੇ 10 ਮੈਚ ਜਿੱਤੇ ਹਨ। ਬੰਗਲਾਦੇਸ਼ ਦੀ ਟੀਮ ਨੂੰ ਸਿਰਫ਼ ਇੱਕ ਮੈਚ 'ਚ ਜਿੱਤ ਨਸੀਬ ਹੋਈ ਹੈ। ਇਨ੍ਹਾਂ 11 ਮੈਚਾਂ ਦੇ 10 ਖ਼ਾਸ ਅੰਕੜੇ ਕੀ ਹਨ? ਜਾਣੋ...



  1. ਸਭ ਤੋਂ ਵੱਧ ਸਕੋਰ : ਟੀਮ ਇੰਡੀਆ ਨੇ 6 ਜੂਨ 2009 ਨੂੰ ਬੰਗਲਾਦੇਸ਼ ਦੇ ਖ਼ਿਲਾਫ਼ 5 ਵਿਕਟਾਂ ਦੇ ਨੁਕਸਾਨ 'ਤੇ 180 ਦੌੜਾਂ ਬਣਾਈਆਂ ਸਨ।

  2. ਸਭ ਤੋਂ ਘੱਟ ਸਕੋਰ : 24 ਫਰਵਰੀ 2016 ਨੂੰ ਮੀਰਪੁਰ 'ਚ ਹੋਏ ਟੀ-20 ਮੈਚ ਵਿੱਚ ਬੰਗਲਾਦੇਸ਼ ਦੀ ਪੂਰੀ ਟੀਮ 121 ਦੌੜਾਂ ਹੀ ਬਣਾ ਸਕੀ ਸੀ।

  3. ਸਭ ਤੋਂ ਵੱਡੀ ਜਿੱਤ : ਟੀਮ ਇੰਡੀਆ ਨੇ ਫਰਵਰੀ 2016 'ਚ ਮੀਰਪੁਰ ਟੀ-20 'ਚ ਬੰਗਲਾ ਟੀਮ ਨੂੰ 45 ਦੌੜਾਂ ਨਾਲ ਹਰਾਇਆ ਸੀ। ਦੌੜਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡੀ ਜਿੱਤ ਹੈ। ਇਸ ਦੇ ਨਾਲ ਹੀ ਮਾਰਚ 2014 'ਚ ਭਾਰਤ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਵਿਕਟਾਂ ਦੇ ਲਿਹਾਜ਼ ਨਾਲ ਵੀ ਇਹ ਸਭ ਤੋਂ ਵੱਡੀ ਜਿੱਤ ਸੀ।

  4. ਸਭ ਤੋਂ ਵੱਧ ਦੌੜਾਂ : ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਵਿਰੁੱਧ ਟੀ-20 'ਚ 452 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੀ ਬੱਲੇਬਾਜ਼ੀ ਔਸਤ 41.09 ਅਤੇ ਸਟ੍ਰਾਈਕ ਰੇਟ 144.40 ਹੈ।

  5. ਸਰਬੋਤਮ ਪਾਰੀ : ਰੋਹਿਤ ਸ਼ਰਮਾ ਨੇ ਮਾਰਚ 2018 'ਚ ਕੋਲੰਬੋ ਵਿੱਚ ਹੋਏ ਟੀ-20 ਮੈਚ ਵਿੱਚ 61 ਗੇਂਦਾਂ ਵਿੱਚ 89 ਦੌੜਾਂ ਬਣਾਈਆਂ ਸਨ।

  6. ਸਭ ਤੋਂ ਵੱਧ 50+ ਦੌੜਾਂ ਦੀ ਪਾਰੀ : ਇਹ ਰਿਕਾਰਡ ਵੀ ਰੋਹਿਤ ਸ਼ਰਮਾ ਦੇ ਨਾਮ ਦਰਜ ਹੈ। ਹਿਟਮੈਨ ਨੇ ਬੰਗਲਾਦੇਸ਼ ਖ਼ਿਲਾਫ਼ ਟੀ-20 'ਚ 5 ਵਾਰ 50+ ਦੌੜਾਂ ਬਣਾਈਆਂ ਹਨ।

  7. ਸਭ ਤੋਂ ਵੱਧ ਛੱਕੇ : ਰੋਹਿਤ ਸ਼ਰਮਾ ਨੇ ਬੰਗਲਾਦੇਸ਼ ਦੇ ਖ਼ਿਲਾਫ਼ ਟੀ-20 ਕ੍ਰਿਕਟ 'ਚ 21 ਛੱਕੇ ਲਗਾਏ ਹਨ।

  8. ਸਭ ਤੋਂ ਵੱਧ ਵਿਕਟਾਂ : ਯੁਜਵੇਂਦਰ ਚਾਹਲ ਨੇ ਭਾਰਤ-ਬੰਗਲਾਦੇਸ਼ ਮੈਚਾਂ 'ਚ 9 ਵਿਕਟਾਂ ਲਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਗੇਂਦਬਾਜ਼ੀ ਔਸਤ 17 ਅਤੇ ਇਕਾਨਮੀ ਰੇਟ 6.37 ਰਹੀ ਹੈ।

  9. ਸਰਵੋਤਮ ਗੇਂਦਬਾਜ਼ੀ : ਦੀਪਕ ਚਾਹਰ ਨੇ ਨਵੰਬਰ 2019 ਵਿੱਚ ਨਾਗਪੁਰ ਟੀ-20 'ਚ 7 ਦੌੜਾਂ ਦੇ ਕੇ 6 ਵਿਕਟਾਂ ਲਈਆਂ ਸਨ।

  10. ਵਿਕਟ ਦੇ ਪਿੱਛੇ ਸਭ ਤੋਂ ਵੱਧ ਸ਼ਿਕਾਰ : ਐਮਐਸ ਧੋਨੀ ਨੇ 5 ਮੈਚਾਂ 'ਚ 7 ਸ਼ਿਕਾਰ ਲਏ। ਉਨ੍ਹਾਂ ਨੇ 3 ਕੈਚ ਅਤੇ 4 ਸਟੰਪਿੰਗ ਕੀਤੇ।