ਅਹਿਮਦਾਬਾਦ: ਭਾਰਤ ਦੇ ਕਪਤਾਨ ਵਿਰਾਟ ਕੋਹਲੀ (Virat Kohli) ਨੇ ਇੱਕ ਹੋਰ ਖਾਸ ਰਿਕਾਰਡ ਬਣਾਇਆ ਹੈ। ਵਿਰਾਟ ਕੋਹਲੀ ਨੇ ਦੂਜੇ T-20 ਵਿਚ 49 ਗੇਂਦਾਂ ਵਿਚ 73 ਦੌੜਾਂ ਬਣਾਈਆਂ। ਉਸਨੇ ਆਪਣੀ ਪਾਰੀ ਵਿੱਚ 5 ਚੌਕੇ ਅਤੇ 3 ਛੱਕੇ ਲਗਾਏ। ਕੋਹਲੀ ਮੈਚ 'ਚ ਅੰਤ ਤੱਕ ਜੰਮਿਆ ਰਿਹਾ ਅਤੇ ਭਾਰਤ ਨੂੰ ਜਿੱਤਾਉਣ ਮਗਰੋਂ ਹੀ ਪੈਵੇਲੀਅਨ ਪਰਤਿਆ।
ਇਸ ਦੇ ਨਾਲ ਹੀ ਕੋਹਲੀ ਨੇ ਟੀ 20 ਇੰਟਰਨੈਸ਼ਨਲ ਵਿੱਚ ਆਪਣੀਆਂ 3000 ਦੌੜਾਂ ਪੂਰੀਆਂ ਕੀਤੀਆਂ ਹਨ। ਵਿਸ਼ਵ ਕ੍ਰਿਕਟ ਵਿਚ ਕੋਹਲੀ ਟੀ-20 ਇੰਟਰਨੈਸ਼ਨਲ ਮੈਚ ਵਿਚ 3000 ਦੌੜਾਂ ਦੇ ਅੰਕੜੇ ਨੂੰ ਛੂਹਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ।
ਉਧਰ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ 12000 ਦੌੜਾਂ ਬਣਾਉਣ ਵਾਲਾ ਤੀਜਾ ਕਪਤਾਨ ਬਣ ਗਿਆ ਹੈ। ਹੁਣ ਸਿਰਫ ਰਿਕੀ ਪੋਂਟਿੰਗ ਅਤੇ ਗ੍ਰੇਮ ਸਮਿਥ ਉਨ੍ਹਾਂ ਤੋਂ ਅੱਗੇ ਹਨ। ਕੋਹਲੀ ਨੂੰ ਬਤੌਰ ਕਪਤਾਨ 12000 ਦੌੜਾਂ ਬਣਾਉਣ ਲਈ ਸਿਰਫ 17 ਦੌੜਾਂ ਦੀ ਜ਼ਰੂਰਤ ਸੀ। ਅਜਿਹੀ ਸਥਿਤੀ ਵਿੱਚ ਦੂਜੇ ਟੀ -20 ਵਿੱਚ ਜਿਵੇਂ ਹੀ ਵਿਰਾਟ ਨੇ 17 ਦੌੜਾਂ ਦਾ ਅੰਕੜਾ ਪਾਰ ਕੀਤਾ, ਉਹ ਇਸ ਸੂਚੀ ਵਿੱਚ ਸ਼ਾਮਲ ਹੋ ਗਿਆ।
ਇਸ ਸਮੇਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਰਿੱਕੀ ਪੋਂਟਿੰਗ ਦਾ ਹੈ। ਪੌਂਟਿੰਗ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਪਤਾਨ ਵਜੋਂ 15440 ਦੌੜਾਂ ਬਣਾਈਆਂ ਹਨ, ਜਦਕਿ ਗ੍ਰੇਮ ਸਮਿੱਥ ਨੇ ਕਪਤਾਨ ਵਜੋਂ 14878 ਦੌੜਾਂ ਬਣਾਈਆਂ ਹਨ।
ਦੱਸ ਦੇਈਏ ਕਿ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕਪਤਾਨ ਵਜੋਂ ਸਭ ਤੋਂ ਤੇਜ਼ 12000 ਦੌੜਾਂ ਬਣਾਉਣ ਦਾ ਕਮਾਲ ਕੀਤਾ ਹੈ। ਵਿਰਾਟ ਨੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਿਰਫ 226 ਪਾਰੀਆਂ ਵਿਚ ਇਹ ਖਾਸ ਥਾਂ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਪੋਂਟਿੰਗ ਨੇ 282 ਪਾਰੀਆਂ ਵਿਚ ਇਹ ਰਿਕਾਰਡ ਬਣਾਇਆ ਹੈ। ਸਾਬਕਾ ਦੱਖਣੀ ਅਫਰੀਕਾ ਦੇ ਕਪਤਾਨ ਗ੍ਰੇਮ ਸਮਿੱਥ ਨੇ ਕਪਤਾਨ ਵਜੋਂ ਅੰਤਰ ਰਾਸ਼ਟਰੀ ਕ੍ਰਿਕਟ ਵਿੱਚ 294 ਪਾਰੀਆਂ ਵਿੱਚ 12 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ।
ਇਹ ਵੀ ਪੜ੍ਹੋ: Weight loss: ਫਲੈਟ ਟਮੀ ਚਾਹੁੰਦੇ ਹੋ ਤਾਂ ਇਨ੍ਹਾਂ ਸਬਜ਼ੀਆਂ ਨੂੰ ਆਪਣੀ ਡਾਈਟ 'ਚ ਕਰੋ ਸ਼ਾਮਿਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin