ਨੌਟਿੰਘਮ ਦੇ ਟ੍ਰੇਂਟ ਬ੍ਰਿਜ 'ਚ ਲਗਾਤਾਰ ਬਾਰਸ਼ ਕਾਰਨ ਪਹਿਲਾ ਟੈਸਟ ਡ੍ਰਾਅ ਹੋ ਗਿਆ ਹੈ। ਪੰਜਵੇਂ ਦਿਨ ਭਾਰਤ ਨੂੰ ਜਿੱਤ ਲਈ 157 ਰਨ ਬਣਾਉਣੇ ਸਨ ਤੇ ਉਸ ਦੇ 9 ਵਿਕੇਟ ਬਾਕੀ ਸਨ। ਭਾਰਤ ਨੇ ਇੰਗਲੈਂਡ ਨੂੰ ਉਸ ਦੀ ਪਹਿਲੀ ਪਾਰੀ 'ਚ 183 ਦੌੜਾਂ 'ਤੇ ਢੇਰ ਕਰ ਦਿੱਤਾ ਸੀ।

Continues below advertisement


ਇਸ ਤੋਂ ਬਾਅਦ ਭਾਰਤ ਨੇ ਆਪਣੀ ਪਹਿਲੀ ਪਾਰੀ 'ਚ 278 ਰਨ ਬਣਾ ਕੇ 95 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਉੱਥੇ ਹੀ ਦੂਜੀ ਪਾਰੀ 'ਚ ਇੰਗਲੈਂਡ ਨੇ 3030 ਦੌੜਾਂ ਬਣਾ ਕੇ ਭਾਰਤ ਸਾਹਮਣੇ 209 ਦੌੜਾਂ ਦਾ ਟੀਚਾ ਰੱਖਿਆ ਸੀ। ਇਸ ਤੋਂ ਬਾਅਦ ਭਾਰਤ ਨੇ ਚੌਥੇ ਦਿਨ ਦਾ ਖੇਡ ਖਤਮ ਹੋਣ ਤਕ ਇਕ ਵਿਕੇਟ 'ਤੇ 52 ਦੌੜਾਂ ਬਣਾ ਲਈਆਂ ਸੀ। ਉੱਥੇ ਹੀ ਪੰਜਵੇਂ ਦਿਨ ਇਕ ਵੀ ਗੇਂਦ ਦਾ ਖੇਡ ਨਹੀਂ ਹੋ ਸਕਿਆ।