India vs New Zealand 1st Test: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੈਂਗਲੁਰੂ 'ਚ ਖੇਡੇ ਜਾਣ ਵਾਲੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਰੱਦ ਕਰ ਦਿੱਤੀ ਗਈ ਹੈ। ਬੈਂਗਲੁਰੂ 'ਚ ਭਾਰੀ ਮੀਂਹ ਪਿਆ ਹੈ। ਇਸ ਕਾਰਨ ਮੈਚ ਸ਼ੁਰੂ ਨਹੀਂ ਹੋ ਸਕਿਆ। ਇੱਥੋਂ ਤੱਕ ਕਿ ਟਾਸ ਵੀ ਨਹੀਂ ਹੋ ਸਕਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਹੁਣ ਟਾਸ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਹੋਵੇਗਾ। ਬੀਸੀਸੀਆਈ ਨੇ ਟਾਸ ਅਤੇ ਮੈਚ ਦਾ ਸਮਾਂ ਵੀ ਦੱਸ ਦਿੱਤਾ ਹੈ।


ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੁੱਧਵਾਰ ਸਵੇਰੇ 9.30 ਵਜੇ ਟੈਸਟ ਮੈਚ ਸ਼ੁਰੂ ਹੋਣਾ ਸੀ। ਇਸ ਲਈ ਸਵੇਰੇ 9 ਵਜੇ ਟਾਸ ਹੋਣਾ ਸੀ। ਪਰ ਇੱਥੇ ਬਹੁਤ ਬਾਰਿਸ਼ ਹੋਈ ਹੈ। ਇਸ ਕਾਰਨ ਟਾਸ ਵੀ ਨਹੀਂ ਹੋ ਸਕਿਆ। ਬੈਂਗਲੁਰੂ 'ਚ ਵੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਹੁਣ ਬੀਸੀਸੀਆਈ ਨੇ ਮੈਚ ਅਤੇ ਟਾਸ ਦਾ ਨਵਾਂ ਟਾਈਮ ਦੱਸਿਆ ਹੈ। ਇਸ ਮੈਚ ਲਈ ਟਾਸ ਵੀਰਵਾਰ ਸਵੇਰੇ 8.45 ਵਜੇ ਹੋਵੇਗਾ। ਇਸਦੇ ਨਾਲ ਮੈਚ 9.15 ਵਜੇ ਸ਼ੁਰੂ ਹੋਵੇਗਾ। ਮੈਚ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਨਾਲ ਧੋਤਾ ਗਿਆ।


Read More: Sania Mirza: ਸਾਨੀਆ ਮਿਰਜ਼ਾ ਦੀ ਜ਼ਿੰਦਗੀ 'ਚ ਕਿਸ ਸ਼ਖਸ਼ ਦੀ ਹੋਈ ਐਂਟਰੀ ? ਵੀਡੀਓ ਸ਼ੇਅਰ ਕਰ ਬੋਲੀ- 'ਤੂੰ ਹੈ ਤੋ ਦਿਲ ਧੜਕਤਾ ਹੈ…'



ਦੂਜੇ ਦਿਨ ਵੀ ਬਦਲੇਗਾ ਸੈਸ਼ਨ ਦਾ ਸਮਾਂ-


ਬੈਂਗਲੁਰੂ ਟੈਸਟ ਦੇ ਦੂਜੇ ਦਿਨ ਸੈਸ਼ਨ ਦਾ ਸਮਾਂ ਵੀ ਬਦਲ ਜਾਵੇਗਾ। ਦਿਨ ਦਾ ਪਹਿਲਾ ਸੈਸ਼ਨ ਸਵੇਰੇ 9.15 ਤੋਂ 11.30 ਵਜੇ ਤੱਕ ਹੋਵੇਗਾ। ਦੂਜਾ ਸੈਸ਼ਨ ਦੁਪਹਿਰ 12.10 ਤੋਂ 02.25 ਵਜੇ ਤੱਕ ਹੋਵੇਗਾ। ਜਦਕਿ ਤੀਜਾ ਸੈਸ਼ਨ ਦੁਪਹਿਰ 02.45 ਵਜੇ ਤੋਂ 04.45 ਵਜੇ ਤੱਕ ਹੋਵੇਗਾ।


ਟੀਮ ਇੰਡੀਆ ਦੇ ਖਿਡਾਰੀਆਂ ਨੇ ਇਨਡੋਰ ਅਭਿਆਸ ਕੀਤਾ 


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵਿਰਾਟ ਕੋਹਲੀ ਅਤੇ ਯਸ਼ਸਵੀ ਜੈਸਵਾਲ ਸਮੇਤ ਕਈ ਖਿਡਾਰੀਆਂ ਨੇ ਮੈਚ ਦੇ ਪਹਿਲੇ ਦਿਨ ਇਨਡੋਰ ਅਭਿਆਸ ਕੀਤਾ। ਮੀਂਹ ਕਾਰਨ ਜ਼ਮੀਨ ਬਹੁਤ ਗਿੱਲੀ ਸੀ। ਇਸ ਕਾਰਨ ਖਿਡਾਰੀਆਂ ਨੇ ਇਨਡੋਰ ਅਭਿਆਸ ਕੀਤਾ। ਕੋਹਲੀ ਅਤੇ ਯਸ਼ਸਵੀ ਨੂੰ ਵੀ ਮੈਦਾਨ ਤੋਂ ਕਿੱਟ ਬੈਗ ਲੈ ਕੇ ਜਾਂਦੇ ਦੇਖਿਆ ਗਿਆ। ਪਲੇਇੰਗ ਇਲੈਵਨ 'ਚ ਯਸ਼ਸਵੀ ਅਤੇ ਕੋਹਲੀ ਦੀ ਜਗ੍ਹਾ ਲਗਭਗ ਤੈਅ ਹੈ। ਯਸ਼ਸਵੀ ਨੂੰ ਰੋਹਿਤ ਸ਼ਰਮਾ ਨਾਲ ਓਪਨਿੰਗ ਕਰਨ ਦਾ ਮੌਕਾ ਮਿਲ ਸਕਦਾ ਹੈ।