Women's T20 World Cup 2024: ਮਹਿਲਾ ਟੀ-20 ਵਿਸ਼ਵ ਕੱਪ 2024 'ਚ ਭਾਰਤੀ ਟੀਮ ਦਾ ਸਫਰ ਸੈਮੀਫਾਈਨਲ ਤੋਂ ਪਹਿਲਾਂ ਹੀ ਖਤਮ ਹੋ ਗਿਆ। ਇਸਦਾ ਨਾ ਸਿਰਫ ਕ੍ਰਿਕਟ ਪ੍ਰੇਮੀਆਂ ਬਲਕਿ ਕ੍ਰਿਕਟ ਜਗਤ ਦੇ ਦਿੱਗਜ ਖਿਡਾਰੀਆਂ ਨੂੰ ਵੀ ਝਟਕਾ ਲੱਗਾ ਹੈ। ਦਰਅਸਲ, ਗਰੁੱਪ ਗੇੜ 'ਚ ਟੀਮ ਇੰਡੀਆ ਨੂੰ ਪਹਿਲਾਂ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਆਖਰੀ ਮੈਚ 'ਚ ਆਸਟ੍ਰੇਲੀਆ ਨੇ ਜਿੱਤ ਦਰਜ ਕਰਕੇ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦਾ ਸੁਪਨਾ ਤੋੜ ਦਿੱਤਾ। ਯੂਏਈ 'ਚ ਚੱਲ ਰਹੇ ਟੀ-20 ਵਿਸ਼ਵ ਕੱਪ 'ਚ ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ ਸਾਬਕਾ ਮਹਿਲਾ ਸਟਾਰ ਖਿਡਾਰੀ ਮਿਤਾਲੀ ਰਾਜ ਨੇ ਵੱਡਾ ਬਿਆਨ ਦਿੱਤਾ ਹੈ।


ਮਿਤਾਲੀ ਰਾਜ ਨੇ ਦਿੱਤਾ ਵੱਡਾ ਬਿਆਨ
 
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਹੁਣ ਟੀਮ 'ਚ ਕੁਝ ਬਦਲਾਅ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਆਪਣੀ ਪੁਰਾਣੀ ਸਾਥੀ ਹਰਮਨਪ੍ਰੀਤ ਕੌਰ ਨੂੰ ਕਪਤਾਨੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਮਿਤਾਲੀ ਦਾ ਇਹ ਬਿਆਨ ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਇਆ ਹੈ। ਵਿਸ਼ਵ ਕੱਪ ਤੋਂ ਪਹਿਲਾਂ ਹਰਮਨਪ੍ਰੀਤ ਦੀ ਅਗਵਾਈ ਵਾਲੀ ਟੀਮ ਟਰਾਫੀ ਜਿੱਤਣ ਦੀ ਮਜ਼ਬੂਤ ​​ਦਾਅਵੇਦਾਰ ਮੰਨੀ ਜਾ ਰਹੀ ਸੀ।


Read MOre: IND vs PAK: ਟੀਮ ਇੰਡੀਆ-ਪਾਕਿਸਤਾਨ 19 ਅਕਤੂਬਰ ਨੂੰ ਹੋਏਗਾ ਆਹਮੋ-ਸਾਹਮਣੇ, ਤਿਲਕ ਵਰਮਾ ਦੀ ਕਪਤਾਨੀ 'ਚ ਖੇਡਣਗੇ ਇਹ ਖਿਡਾਰੀ



ਮਿਤਾਲੀ ਨੇ ਹਰਮਪ੍ਰੀਤ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ 


ਪੀਟੀਆਈ ਨਾਲ ਇੱਕ ਇੰਟਰਵਿਊ ਵਿੱਚ, ਸਾਬਕਾ ਮਹਾਨ ਮਿਤਾਲੀ ਰਾਜ ਨੇ ਚੱਲ ਰਹੇ 2024 ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਟੀਮ ਦੇ ਪ੍ਰਦਰਸ਼ਨ 'ਤੇ ਨਿਰਾਸ਼ਾ ਪ੍ਰਗਟ ਕੀਤੀ ਅਤੇ ਵੱਡੇ ਬਦਲਾਅ ਦੀ ਮੰਗ ਕੀਤੀ। ਵਿਸ਼ਲੇਸ਼ਣ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੱਲੇਬਾਜ਼ੀ ਵਿਭਾਗ ਵਿੱਚ ਵਿਕਾਸ ਅਤੇ ਭੂਮਿਕਾ ਦੀ ਸਪੱਸ਼ਟਤਾ ਦੀ ਘਾਟ ਹੈ। ਮਿਤਾਲੀ ਨੇ ਕਿਹਾ ਕਿ ਸਾਡੇ ਕੋਲ ਸਹੀ ਬੈਂਚ ਸਟ੍ਰੈਂਥ ਨਹੀਂ ਸੀ ਅਤੇ ਅਸੀਂ ਬਹੁਤ ਖਰਾਬ ਫੀਲਡਿੰਗ ਵੀ ਕੀਤੀ।


ਮਿਤਾਲੀ ਰਾਜ ਨੇ ਅੱਗੇ ਕਿਹਾ ਕਿ ਟੀਮ ਲੰਬੇ ਸਮੇਂ ਤੋਂ ਉਸੇ ਤਰਜ਼ 'ਤੇ ਕੰਮ ਕਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਆਸਟ੍ਰੇਲੀਆ ਵਰਗੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਲਗਾਤਾਰ ਅਸਫਲਤਾਵਾਂ ਹਨ। ਇਸ ਤਜਰਬੇਕਾਰ ਖਿਡਾਰਨ ਨੇ ਕਪਤਾਨ ਹਰਮਨਪ੍ਰੀਤ ਕੌਰ ਦੀ ਫਿਟਨੈੱਸ ਅਤੇ ਊਰਜਾ 'ਤੇ ਸਵਾਲ ਉਠਾਉਂਦੇ ਹੋਏ ਉਸ ਨੂੰ ਕਪਤਾਨੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਨਵੀਂ ਕਪਤਾਨ ਵਜੋਂ ਇਕ ਖਿਡਾਰੀ ਦੇ ਨਾਂ ਦਾ ਸੁਝਾਅ ਵੀ ਦਿੱਤਾ।


ਜੇਮਿਮਾ ਰੌਡ੍ਰਿਗੇਜ਼ ਲੈਣਗੇ ਹਰਮਨਪ੍ਰੀਤ ਦੀ ਥਾਂ ?


ਤੁਹਾਨੂੰ ਦੱਸ ਦੇਈਏ ਕਿ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਹੈ ਅਤੇ ਉਪ ਕਪਤਾਨ ਦੀ ਜ਼ਿੰਮੇਵਾਰੀ ਸਮ੍ਰਿਤੀ ਮੰਧਾਨਾ ਕੋਲ ਹੈ। ਟੀ-20 ਵਿਸ਼ਵ ਕੱਪ 2024 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਮਿਤਾਲੀ ਰਾਜ ਨੇ ਕਿਹਾ ਕਿ ਜੇਕਰ ਚੋਣਕਰਤਾ ਬਦਲਾਅ ਕਰਨ ਦਾ ਫੈਸਲਾ ਕਰਦੇ ਹਨ ਤਾਂ ਮੈਂ ਕਿਸੇ ਨੌਜਵਾਨ ਖਿਡਾਰੀ ਨੂੰ ਕਪਤਾਨ ਬਣਾਉਣ ਦੀ ਸਲਾਹ ਦੇਵਾਂਗੀ। ਮੇਰੇ ਹਿਸਾਬ ਨਾਲ ਜੇਮੀਮਾ ਰੌਡ੍ਰਿਗੇਜ਼ ਉਹ ਖਿਡਾਰਨ ਹੈ ਜੋ ਹਰਮਨਪ੍ਰੀਤ ਕੌਰ ਦੀ ਥਾਂ ਲੈ ਸਕਦੀ ਹੈ। ਸਾਬਕਾ ਭਾਰਤੀ ਮਹਿਲਾ ਖਿਡਾਰਨ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਬਦਲਾਅ ਕਰਨਾ ਹੈ ਤਾਂ ਹੁਣ ਇਸ ਦਾ ਸਹੀ ਸਮਾਂ ਹੈ। ਜੇਕਰ ਤੁਸੀਂ ਹੋਰ ਦੇਰੀ ਕਰਦੇ ਹੋ ਤਾਂ ਸਾਡੇ ਕੋਲ ਇੱਕ ਹੋਰ ਵਿਸ਼ਵ ਕੱਪ ਹੋਵੇਗਾ।
 
ਮਿਤਾਲੀ ਰਾਜ ਨੇ ਕਿਹਾ ਕਿ ਸਮ੍ਰਿਤੀ ਮੰਧਾਨਾ ਲੰਬੇ ਸਮੇਂ ਤੋਂ ਭਾਰਤ ਦੀ ਉਪ-ਕਪਤਾਨ ਰਹੀ ਹੈ, ਪਰ ਜੇਮਿਮਾ ਅਜੇ 24 ਸਾਲ ਦੀ ਹੈ ਅਤੇ ਉਹ ਮੈਦਾਨ 'ਤੇ ਕਾਫੀ ਊਰਜਾਵਾਨ ਦਿਖਾਈ ਦਿੰਦੀ ਹੈ। ਉਹ ਸਾਰੇ ਖਿਡਾਰੀਆਂ ਨਾਲ ਗੱਲ ਕਰਦੀ ਰਹਿੰਦੀ ਹੈ। ਇਸ ਟੂਰਨਾਮੈਂਟ ਵਿੱਚ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ।