IND vs PAK: ਐਮਰਜਿੰਗ ਟੀਮ ਏਸ਼ੀਆ ਕੱਪ 2024 ਦੀ ਸ਼ੁਰੂਆਤ 18 ਅਕਤੂਬਰ ਤੋਂ ਹੋਏਗੀ। ਏਸ਼ੀਅਨ ਕ੍ਰਿਕਟ ਕੌਂਸਲ ਨੇ ਇਸ ਵਾਰ ਟੂਰਨਾਮੈਂਟ ਓਮਾਨ ਵਿੱਚ ਕਰਵਾਉਣ ਦਾ ਫੈਸਲਾ ਕੀਤਾ ਹੈ। ਕ੍ਰਿਕਟ ਪ੍ਰੇਮੀਆਂ ਨੂੰ ਵੀ ਇਸ ਮੁਕਾਬਲੇ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਆਖਿਰ ਇਸ ਮੈਚ ਵਿੱਚ ਕਿਸ-ਕਿਸ ਖਿਡਾਰੀ ਨੂੰ ਜਗ੍ਹਾ ਮਿਲੇਗੀ ਇਸ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਪੜ੍ਹੋ ਪੂਰੀ ਖਬਰ...


ਦੱਸ ਦੇਈਏ ਕਿ ਬੋਰਡ ਨੇ ਇਸ ਟੂਰਨਾਮੈਂਟ ਲਈ ਭਾਰਤ ਏ ਟੀਮ ਦਾ ਵੀ ਐਲਾਨ ਕਰ ਦਿੱਤਾ ਹੈ। ਇਸ ਏਸ਼ੀਆ ਕੱਪ ਲਈ ਟੀਮ 'ਚ ਤਿਲਕ ਵਰਮਾ ਨੂੰ ਨਿਯੁਕਤ ਕੀਤਾ ਗਿਆ ਹੈ ਜਦਕਿ ਅਭਿਸ਼ੇਕ ਸ਼ਰਮਾ ਇਸ ਵਾਰ ਟੀਮ ਦੇ ਉਪ ਕਪਤਾਨ ਦੀ ਭੂਮਿਕਾ 'ਚ ਹੋਣਗੇ। ਭਾਰਤ ਆਪਣੀ ਮੁਹਿੰਮ 19 ਅਕਤੂਬਰ ਤੋਂ ਸ਼ੁਰੂ ਕਰੇਗਾ। ਜਿੱਥੇ ਉਨ੍ਹਾਂ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਟੀਮ ਨਾਲ ਹੋਵੇਗਾ।



ਜਲਦ IND vs PAK ਵਿਚਾਲੇ ਟਕਰਾਅ ਦੇਖਣ ਨੂੰ ਮਿਲੇਗਾ


ਭਾਰਤੀ ਟੀਮ ਐਮਰਜਿੰਗ ਟੀਮਾਂ ਏਸ਼ੀਆ ਕੱਪ 2024 ਵਿੱਚ ਆਪਣਾ ਪਹਿਲਾ ਮੈਚ ਪਾਕਿਸਤਾਨ ਖ਼ਿਲਾਫ਼ ਖੇਡੇਗੀ। ਇਹ ਪੂਰੇ ਟੂਰਨਾਮੈਂਟ ਦਾ ਸਭ ਤੋਂ ਵੱਡਾ ਮੈਚ ਹੋਵੇਗਾ। ਇਹ ਮੈਚ ਓਮਾਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤੀ ਟੀਮ 21 ਅਕਤੂਬਰ ਨੂੰ ਯੂਏਈ ਖ਼ਿਲਾਫ਼ ਦੂਜਾ ਮੈਚ ਖੇਡੇਗੀ। ਜਦਕਿ ਲੀਗ ਪੜਾਅ ਦਾ ਆਖਰੀ ਮੈਚ ਟੀਮ ਇੰਡੀਆ ਨੂੰ ਮੇਜ਼ਬਾਨ ਦੇਸ਼ ਓਮਾਨ ਨਾਲ ਖੇਡਣਾ ਹੈ। ਇਹ ਸਾਰੇ ਮੈਚ ਓਮਾਨ ਕ੍ਰਿਕਟ ਅਕੈਡਮੀ 'ਚ ਖੇਡੇ ਜਾਣਗੇ। ਇਸ ਟੂਰਨਾਮੈਂਟ ਦੇ ਦੋਵੇਂ ਸੈਮੀਫਾਈਨਲ ਮੈਚ 25 ਅਕਤੂਬਰ ਨੂੰ ਖੇਡੇ ਜਾਣਗੇ। ਜਦੋਂ ਕਿ ਫਾਈਨਲ ਮੈਚ ਲਈ 27 ਅਕਤੂਬਰ ਦਾ ਦਿਨ ਚੁਣਿਆ ਗਿਆ ਹੈ।


ਨੌਜਵਾਨ ਖਿਡਾਰੀ ਮੈਦਾਨ 'ਚ ਦਿਖਾਉਣਗੇ ਜਲਵਾ 


ਇਸ ਵਾਰ ਇਸ ਵੱਡੇ ਟੂਰਨਾਮੈਂਟ 'ਚ ਕਈ ਨੌਜਵਾਨ ਖਿਡਾਰੀਆਂ ਦਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ। ਐਮਰਜਿੰਗ ਏਸ਼ੀਆ ਕੱਪ 2024 ਲਈ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਆਈਪੀਐਲ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਤਿਲਕ ਵਰਮਾ ਅਤੇ ਅਭਿਸ਼ੇਕ ਸ਼ਰਮਾ ਦੋਵੇਂ ਆਈ.ਪੀ.ਐੱਲ. ਦੇ ਆਧਾਰ 'ਤੇ ਟੀਮ ਇੰਡੀਆ 'ਚ ਦਾਖਲ ਹੋਏ ਹਨ। ਉਥੇ ਹੀ ਆਯੂਸ਼ ਬਡੋਨੀ ਨੇ ਪਿਛਲੀਆਂ ਟੀ-20 ਲੀਗ 'ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸਨੇ ਦਿੱਲੀ ਪ੍ਰੀਮੀਅਰ ਲੀਗ 2024 (DPL 2024) ਵਿੱਚ ਕਈ ਧਮਾਕੇਦਾਰ ਪਾਰੀਆਂ ਖੇਡੀਆਂ।


ਇੱਥੇ ਐਮਰਜਿੰਗ ਏਸ਼ੀਆ ਕੱਪ ਲਈ ਭਾਰਤੀ ਟੀਮ ਦੇਖੋ


ਤਿਲਕ ਵਰਮਾ (ਕਪਤਾਨ), ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਆਯੂਸ਼ ਬਡੋਨੀ, ਨਿਸ਼ਾਂਤ ਸਿੰਧੂ, ਰਮਨਦੀਪ ਸਿੰਘ, ਅਨੁਜ ਰਾਵਤ, ਨੇਹਲ ਵਢੇਰਾ, ਅੰਸ਼ੁਲ ਕੰਬੋਜ, ਰਿਤਿਕ ਸ਼ੌਕੀਨ, ਵੈਭਵ ਅਰੋੜਾ, ਰਸੀਖ ਸਲਾਮ, ਸਾਈ ਕਿਸ਼ੋਰ, ਰਾਹੁਲ ਚਾਹਰ, ਆਕਿਬ ਖਾਨ।