India vs New Zealand: T20 ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਅੱਜ ਭਾਰਤ ਅਤੇ ਨਿਊਜ਼ੀਲੈਂਡ (IND vs NZ) ਵਿਚਕਾਰ ਖੇਡਿਆ ਜਾਵੇਗਾ। ਤਿੰਨ ਮੈਚਾਂ ਦੀ ਇਸ ਟੀ-20 ਸੀਰੀਜ਼ 'ਚ ਟੀਮ ਇੰਡੀਆ ਫਿਲਹਾਲ 1-0 ਨਾਲ ਅੱਗੇ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਮੀਂਹ ਨਾਲ ਧੋਣ ਤੋਂ ਬਾਅਦ ਟੀਮ ਇੰਡੀਆ ਨੇ ਦੂਜੇ ਮੈਚ 'ਚ ਇਕਤਰਫਾ ਜਿੱਤ ਦਰਜ ਕੀਤੀ ਸੀ।
ਹਾਰਦਿਕ ਪੰਡਯਾ ਦੀ ਕਪਤਾਨੀ 'ਚ ਟੀਮ ਇੰਡੀਆ ਦੂਜੇ ਟੀ-20 ਮੈਚ 'ਚ ਸ਼ਾਨਦਾਰ ਨਜ਼ਰ ਆਈ ਸੀ। ਬੱਲੇਬਾਜ਼ੀ 'ਚ ਸੂਰਿਆਕੁਮਾਰ ਯਾਦਵ ਨੇ ਦੌੜਾਂ ਦੀ ਬਰਸਾਤ ਕੀਤੀ, ਜਦਕਿ ਗੇਂਦਬਾਜ਼ੀ 'ਚ ਪੂਰੀ ਯੂਨਿਟ ਨੇ ਸ਼ਾਨਦਾਰ ਖੇਡ ਦਿਖਾਈ। ਅੱਜ ਨੇਪੀਅਰ 'ਚ ਹੋਣ ਵਾਲੇ ਫਾਈਨਲ ਮੈਚ 'ਚ ਵੀ ਟੀਮ ਇੰਡੀਆ ਦਾ ਹੀ ਪਲੜਾ ਭਾਰੀ ਨਜ਼ਰ ਆ ਰਿਹਾ ਹੈ।
ਹੈੱਡ ਟੂ ਹੈੱਡ ਰਿਕਾਰਡ : ਦੋਵੇਂ ਟੀਮਾਂ ਹੁਣ ਤੱਕ 21 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇੱਥੇ ਨਿਊਜ਼ੀਲੈਂਡ ਨੇ 9 ਮੈਚ ਜਿੱਤੇ ਹਨ ਅਤੇ ਟੀਮ ਇੰਡੀਆ ਨੇ 10 ਮੈਚ ਜਿੱਤੇ ਹਨ। 2 ਮੈਚ ਬਰਾਬਰ ਰਹੇ ਹਨ। ਮਤਲਬ ਟੀ-20 ਕ੍ਰਿਕਟ 'ਚ ਦੋਵਾਂ ਟੀਮਾਂ ਵਿਚਾਲੇ ਬਰਾਬਰੀ ਦਾ ਮੁਕਾਬਲਾ ਰਿਹਾ ਹੈ।
ਪਿੱਚ ਰਿਪੋਰਟ : ਨੇਪੀਅਰ ਦੇ ਮੇਕਲਿਨ ਪਾਰਿਕ ਦੀ ਵਿਕਟ ਬੱਲੇਬਾਜ਼ੀ ਲਈ ਪੂਰੀ ਤਰ੍ਹਾਂ ਮਦਦਗਾਰ ਰਹੀ ਹੈ। ਇੱਥੇ ਹੁਣ ਤੱਕ 4 ਕੰਪਲੀਟ ਮੈਚ ਹੋਏ ਹਨ। ਇਨ੍ਹਾਂ 'ਚ ਚਾਰ ਵਾਰ 170+ ਦੌੜਾਂ ਬਣਾਈਆਂ ਹਨ। ਇੱਥੇ ਸਭ ਤੋਂ ਵੱਧ ਸਕੋਰ 241 ਦੌੜਾਂ ਹਨ। ਅਜਿਹੇ 'ਚ ਅੱਜ ਦੇ ਮੈਚ 'ਚ ਵੀ ਦੌੜਾਂ ਦੀ ਬਾਰਿਸ਼ ਹੋ ਸਕਦੀ ਹੈ। ਉਂਜ ਅੱਜ ਦੇ ਮੈਚ 'ਚ ਮੀਂਹ ਦਾ ਸਾਇਆ ਮੰਡਰਾਅ ਰਿਹਾ ਹੈ। ਨੇਪੀਅਰ 'ਚ ਅੱਜ ਬੱਦਲ ਛਾਏ ਰਹਿਣਗੇ।
ਟੀਮ ਇੰਡੀਆ ਸੰਭਾਵਿਤ ਪਲੇਇੰਗ-11 : ਈਸ਼ਾਨ ਕਿਸ਼ਨ, ਰਿਸ਼ਭ ਪੰਤ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ, ਹਾਰਦਿਕ ਪੰਡਯਾ, ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।
ਨਿਊਜ਼ੀਲੈਂਡ ਸੰਭਾਵਿਤ ਪਲੇਇੰਗ 11: ਫਿਨ ਐਲਨ, ਡੇਵਨ ਕੌਨਵੇ, ਕੇਨ ਵਿਲੀਅਮਸਨ, ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਟਿਮ ਸਾਊਦੀ, ਈਸ਼ ਸੋਢੀ, ਐਡਮ ਮਿਲਨੇ, ਲਾਕੀ ਫਰਗੂਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।