Napier Weather Report: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਅਤੇ ਫੈਸਲਾਕੁੰਨ ਟੀ-20 ਮੈਚ ਅੱਜ ਨੇਪੀਅਰ 'ਚ ਖੇਡਿਆ ਜਾਣਾ ਹੈ। ਮੀਂਹ ਨੇ ਸੀਰੀਜ਼ ਦੇ ਪਹਿਲੇ 2 ਮੈਚਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਹੁਣ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਤੀਜੇ ਮੈਚ 'ਚ ਮੌਸਮ ਕਿਹੋ ਜਿਹਾ ਰਹੇਗਾ? ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਦਕਿ ਦੂਜੇ ਮੈਚ 'ਚ ਵੀ ਮੀਂਹ ਨੇ ਕੁਝ ਸਮੇਂ ਲਈ ਖੇਡ ਰੋਕ ਦਿੱਤੀ ਸੀ। ਆਓ ਜਾਣਦੇ ਹਾਂ ਨੇਪੀਅਰ ਦਾ ਮੌਸਮ ਕਿਹੋ ਜਿਹਾ ਹੈ ਅਤੇ ਪੂਰੇ ਮੈਚ ਦੌਰਾਨ ਕਿਹੋ ਜਿਹਾ ਰਹੇਗਾ?


ਨੇਪੀਅਰ 'ਚ ਮੌਸਮ ਵਧੀਆ ਰਹਿਣ ਵਾਲਾ ਹੈ


ਨੇਪੀਅਰ 'ਚ ਇਸ ਸਮੇਂ ਧੁੱਪ ਹੈ ਅਤੇ ਮੌਸਮ ਵਧੀਆ ਰਹਿਣ ਵਾਲਾ ਹੈ। ਸ਼ਾਮ ਤੱਕ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਕੋਈ ਉਮੀਦ ਨਹੀਂ ਹੈ। ਸੀਰੀਜ਼ ਦਾ ਫ਼ੈਸਲਾ ਕਰਨ ਲਈ ਵੀ ਇਸੇ ਤਰ੍ਹਾਂ ਦੇ ਮੌਸਮ ਦੀ ਜ਼ਰੂਰਤ ਹੈ ਅਤੇ ਜੇਕਰ ਮੌਸਮ ਅਜਿਹਾ ਹੀ ਰਿਹਾ ਤਾਂ ਫੈਨਜ਼ ਨੂੰ ਸ਼ਾਨਦਾਰ ਮੈਚ ਦੇਖਣ ਦਾ ਮੌਕਾ ਮਿਲੇਗਾ। ਨੇਪੀਅਰ 'ਚ ਵੀ ਤਾਪਮਾਨ ਬਾਕੀ 2 ਮੈਦਾਨਾਂ ਨਾਲੋਂ ਵੱਧ ਰਹਿਣ ਵਾਲਾ ਹੈ।


ਕੀ ਸੰਜੂ ਸੈਮਸਨ ਨੂੰ ਮਿਲੇਗਾ ਮੌਕਾ?


ਭਾਰਤ ਨੇ ਦੂਜੇ ਟੀ-20 ਮੈਚ 'ਚ ਸੰਜੂ ਸੈਮਸਨ ਨੂੰ ਮੌਕਾ ਨਹੀਂ ਦਿੱਤਾ ਅਤੇ ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਤਿੱਖੀਆਂ ਪ੍ਰਤੀਕਿਰਿਆਵਾਂ ਆਈਆਂ। ਸੰਜੂ ਨੂੰ ਇਸ ਸੀਰੀਜ਼ ਦੇ ਹਰ ਮੈਚ 'ਚ ਮੌਕਾ ਮਿਲਣ ਦੀ ਉਮੀਦ ਸੀ ਪਰ ਪਹਿਲੇ ਮੈਚ 'ਚ ਮੀਂਹ ਪਿਆ ਅਤੇ ਦੂਜੇ 'ਚ ਉਸ ਨੂੰ ਮੌਕਾ ਨਹੀਂ ਮਿਲਿਆ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਆਖਰੀ ਮੈਚ 'ਚ ਰਿਸ਼ਭ ਪੰਤ ਨੂੰ ਬਾਹਰ ਕੀਤਾ ਜਾ ਸਕਦਾ ਹੈ ਅਤੇ ਸੰਜੂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਮਰਾਨ ਮਲਿਕ ਨੂੰ ਵੀ ਮੌਕਾ ਦਿੱਤਾ ਜਾ ਸਕਦਾ ਹੈ।


ਮਲਿਕ ਨੂੰ ਕਈ ਦਿੱਗਜਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਉਸ ਨੂੰ ਤਜ਼ਰਬਾ ਹਾਸਲ ਕਰਨ ਦੀ ਲੋੜ ਹੈ। ਉਮਰਾਨ ਨੂੰ ਅਨੁਭਵੀ ਗੇਂਦਬਾਜ਼ ਭੁਵਨੇਸ਼ਨਰ ਕੁਮਾਰ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਟੀਮ 'ਚ ਕਿਸੇ ਹੋਰ ਬਦਲਾਅ ਦੀ ਉਮੀਦ ਨਹੀਂ ਹੈ। ਨਿਊਜ਼ੀਲੈਂਡ ਨੂੰ ਮਜਬੂਰੀ 'ਚ ਬਦਲਾਅ ਕਰਨਾ ਹੋਵੇਗਾ, ਕਿਉਂਕਿ ਉਨ੍ਹਾਂ ਦੇ ਕਪਤਾਨ ਕੇਨ ਵਿਲੀਅਮਸਨ ਤੀਜੇ ਮੈਚ ਤੋਂ ਬਾਹਰ ਹੋ ਗਏ ਹਨ।