Champions Trophy 2025 Final IND vs NZ: ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਐਤਵਾਰ ਨੂੰ ਦੁਬਈ ਵਿੱਚ ਹੋਵੇਗਾ। ਭਾਰਤ ਨੇ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ ਹਰਾਇਆ ਸੀ। ਜਦੋਂ ਕਿ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਜੇਕਰ ਫਾਈਨਲ ਵਿੱਚ ਮੀਂਹ ਪੈ ਗਿਆ ਤਾਂ ਮੈਚ ਦਾ ਮਜ਼ਾ ਖਰਾਬ ਹੋ ਸਕਦਾ ਹੈ। ਤਾਂ ਉੱਥੇ ਹੀ ਇਸ ਨੂੰ ਲੈਕੇ ICC ਨੇ ਪਹਿਲਾਂ ਹੀ ਨਿਯਮ ਬਣਾ ਦਿੱਤਾ ਹੈ।
ਜੇਕਰ ਫਾਈਨਲ ਮੈਚ ਦੌਰਾਨ ਮੀਂਹ ਪੈਂਦਾ ਹੈ ਤਾਂ ਓਵਰਾਂ ਦੀ ਗਿਣਤੀ ਘਟਾ ਕੇ ਮੈਚ ਖੇਡਿਆ ਜਾ ਸਕਦਾ ਹੈ। ICC ਦੇ ਨਿਯਮਾਂ ਅਨੁਸਾਰ ਫਾਈਨਲ ਮੈਚ ਵਿੱਚ ਘੱਟੋ-ਘੱਟ 20 ਓਵਰ ਖੇਡਣੇ ਜ਼ਰੂਰੀ ਹਨ। ਹਰੇਕ ਟੀਮ ਨੂੰ 20-20 ਓਵਰ ਦਿੱਤੇ ਜਾਣਗੇ। ਮੀਂਹ ਨਾਲ ਪ੍ਰਭਾਵਿਤ ਫਾਈਨਲ ਵਿੱਚ ਓਵਰਾਂ ਦੀ ਗਿਣਤੀ ਵਿੱਚ ਕਮੀ ਨਿਰਧਾਰਤ ਸਮੇਂ ਤੋਂ ਬਾਅਦ ਸ਼ੁਰੂ ਹੁੰਦੀ ਹੈ। ਜੇਕਰ ਇਹ ਮੈਚ ਐਤਵਾਰ 9 ਮਾਰਚ ਨੂੰ ਮੀਂਹ ਕਰਕੇ ਨਹੀਂ ਖੇਡਿਆ ਜਾਂਦਾ ਤਾਂ ਇਹ ਰਿਜ਼ਰਵ ਡੇਅ 'ਤੇ ਹੋਵੇਗਾ। 10 ਮਾਰਚ ਨੂੰ ਫਾਈਨਲ ਦਾ ਰਿਜ਼ਰਵ ਡੇਅ ਹੈ।
ਕਿਸ ਸਥਿਤੀ ਵਿੱਚ ਕਰਵਾਇਆ ਜਾ ਸਕਦਾ ਸੁਪਰ ਓਵਰ?
ਜੇਕਰ ਚੈਂਪੀਅਨਜ਼ ਟਰਾਫੀ ਦਾ ਆਖਰੀ ਮੈਚ ਡਰਾਅ ਜਾਂ ਟਾਈ ਹੁੰਦਾ ਹੈ ਤਾਂ ਜੇਤੂ ਦਾ ਫੈਸਲਾ ਸੁਪਰ ਓਵਰ ਦੁਆਰਾ ਕੀਤਾ ਜਾਵੇਗਾ। ਸੁਪਰ ਓਵਰ ਦੇ ਨਿਯਮਾਂ ਅਨੁਸਾਰ, ਦੋਵਾਂ ਟੀਮਾਂ ਨੂੰ ਇੱਕ-ਇੱਕ ਓਵਰ ਖੇਡਣ ਦਾ ਮੌਕਾ ਮਿਲਦਾ ਹੈ।
ਟੀਮ ਇੰਡੀਆ ਨੇ ਗਰੁੱਪ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾਇਆ -
ਭਾਰਤ ਨੇ ਆਪਣੇ ਸਾਰੇ ਗਰੁੱਪ ਮੈਚ ਜਿੱਤੇ ਸਨ। ਉਸ ਨੇ ਪਹਿਲਾਂ ਬੰਗਲਾਦੇਸ਼ ਨੂੰ ਹਰਾਇਆ ਅਤੇ ਫਿਰ ਪਾਕਿਸਤਾਨ ਨੂੰ। ਟੀਮ ਇੰਡੀਆ ਨੇ ਗਰੁੱਪ ਮੈਚ ਵਿੱਚ ਵੀ ਨਿਊਜ਼ੀਲੈਂਡ ਨੂੰ ਹਰਾਇਆ ਸੀ। ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤ ਲਈ 250 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ਵਿੱਚ, ਨਿਊਜ਼ੀਲੈਂਡ ਦੀ ਟੀਮ 205 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਭਾਰਤ ਲਈ ਵਰੁਣ ਚੱਕਰਵਰਤੀ ਨੇ ਘਾਤਕ ਗੇਂਦਬਾਜ਼ੀ ਕੀਤੀ। ਉਸ ਨੇ 5 ਵਿਕਟਾਂ ਲਈਆਂ। ਹੁਣ ਦੋਵੇਂ ਟੀਮਾਂ ਫਾਈਨਲ ਵਿੱਚ ਇੱਕ ਵਾਰ ਫਿਰ ਟਕਰਾਉਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।