Champions Trophy 2025 Final IND vs NZ:  ਚੈਂਪੀਅਨਜ਼ ਟ੍ਰਾਫੀ 2025 ਦਾ ਫਾਈਨਲ ਮੈਚ ਐਤਵਾਰ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਇਸ ਮੁਕਾਬਲੇ ਲਈ ਤਿਆਰ ਹਨ। ਟੀਮ ਇੰਡੀਆ ਨੇ ਇਸ ਵਾਰ ਹਾਲੇ ਤਕ ਇੱਕ ਵੀ ਮੈਚ ਨਹੀਂ ਹਾਰਿਆ ਹੈ। ਉਸਨੇ ਗਰੁੱਪ ਮੈਚ ਵਿੱਚ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਸੀ। ਹੁਣ ਉਹ ਫਾਈਨਲ ਵਿੱਚ ਭਾਰੀ ਉਤਰੇਗੀ। ਜੇਕਰ ਭਾਰਤ ਦੀ ਪਲੇਇੰਗ ਇਲੈਵਨ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਬਦਲਾਅ ਦੀ ਸੰਭਾਵਨਾ ਬਹੁਤ ਘੱਟ ਹੈ। ਦੂਜੇ ਪਾਸੇ, ਨਿਊਜ਼ੀਲੈਂਡ ਦੇ ਖ਼ਤਰਨਾਕ ਖਿਡਾਰੀ ਮੈਟ ਹੈਨਰੀ ਨੂੰ ਬਾਹਰ ਬੈਠਣਾ ਪੈ ਸਕਦਾ ਹੈ।

ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਵਿਰੁੱਧ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਦੀ ਤਰਫੋਂ ਰਚਿਨ ਰਵਿੰਦ੍ਰਾ ਅਤੇ ਕੇਨ ਵਿਲਿਆਮਸਨ ਨੇ ਸ਼ਤਕ ਲਗਾਇਆ ਸੀ। ਇਹ ਦੋਵੇਂ ਖਿਡਾਰੀ ਲਗਭਗ ਪਲੇਇੰਗ ਇਲੈਵਨ ਵਿੱਚ ਜਗ੍ਹਾ ਬਣਾਉਣਗੇ। ਵਿਲ ਯੰਗ ਵੀ ਮੈਦਾਨ 'ਚ ਉਤਰ ਸਕਦੇ ਹਨ। ਡੈਰਿਲ ਮਿਸ਼ਲ ਅਤੇ ਲਾਥਮ ਨੂੰ ਵੀ ਫਾਈਨਲ ਵਿੱਚ ਖੇਡਣ ਦਾ ਮੌਕਾ ਮਿਲ ਸਕਦਾ ਹੈ।

ਹੈਨਰੀ ਨੇ ਵਧਾਈ ਨਿਊਜ਼ੀਲੈਂਡ ਦੀ ਚਿੰਤਾ -

ਟੀਮ ਦੇ ਸ਼ਾਨਦਾਰ ਖਿਡਾਰੀ ਮੈਟ ਹੈਨਰੀ ਸੈਮੀਫਾਈਨਲ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਦੇ ਮੋਢੇ ਵਿੱਚ ਚੋਟ ਲੱਗੀ ਸੀ। ਹੈਨਰੀ ਹੁਣ ਫਾਈਨਲ ਮੈਚ ਤੋਂ ਬਾਹਰ ਹੋ ਸਕਦੇ ਹਨ। ਹਾਲਾਂਕਿ, ਇਸ ਬਾਰੇ ਹਾਲੇ ਤਕ ਕੋਈ ਅਧਿਕਾਰਿਕ ਅੱਪਡੇਟ ਨਹੀਂ ਆਈ। ਜੇਕਰ ਹੈਨਰੀ ਬਾਹਰ ਹੋਏ ਤਾਂ ਉਨ੍ਹਾਂ ਦੀ ਜਗ੍ਹਾ ਨਾਥਨ ਸਮਿਥ ਨੂੰ ਮੌਕਾ ਮਿਲ ਸਕਦਾ ਹੈ।

ਇੰਝ ਹੋ ਸਕਦੀ ਹੈ ਭਾਰਤ ਦੀ ਪਲੇਇੰਗ ਇਲੈਵਨ -

ਭਾਰਤੀ ਟੀਮ ਸੰਭਾਵਿਤ ਤੌਰ 'ਤੇ ਕੋਈ ਬਦਲਾਅ ਨਹੀਂ ਕਰੇਗੀ। ਰੋਹਿਤ ਸ਼ਰਮਾ ਦੇ ਨਾਲ ਸ਼ੁਭਮਨ ਗਿੱਲ ਓਪਨਿੰਗ ਕਰ ਸਕਦੇ ਹਨ। ਵਿਰਾਟ ਕੋਹਲੀ ਨੰਬਰ ਤਿੰਨ ਤੇ ਸ਼੍ਰੇਅਸ  ਅਈਅਰ ਨੰਬਰ ਚਾਰ 'ਤੇ ਖੇਡਣਗੇ। ਕੇਐਲ ਰਾਹੁਲ, ਹਾਰਦਿਕ ਪਾਂਡਿਆ ਅਤੇ ਅਕਸ਼ਰ ਪਟੇਲ ਦੀ ਜਗ੍ਹਾ ਵੀ ਪਲੇਇੰਗ ਇਲੈਵਨ 'ਚ ਤੈਅ ਮੰਨੀ ਜਾ ਰਹੀ ਹੈ। ਮੁਹੰਮਦ ਸ਼ਾਮੀ, ਵਰੁਣ ਚਕ੍ਰਵਰਤੀ ਅਤੇ ਕੁਲਦੀਪ ਯਾਦਵ ਗੇਂਦਬਾਜ਼ੀ ਵਿੱਚ ਕਮਾਲ ਕਰ ਸਕਦੇ ਹਨ। ਰਵਿੰਦਰ ਜਡੇਜਾ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਚੈਂਪਿਅਨਜ਼ ਟ੍ਰਾਫੀ 2025 ਦੇ ਫਾਈਨਲ ਮੈਚ ਲਈ ਭਾਰਤ-ਨਿਊਜ਼ੀਲੈਂਡ ਦੀ ਸੰਭਾਵਿਤ ਪਲੇਇੰਗ ਇਲੈਵਨ -

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਾਮੀ ਅਤੇ ਵਰੁਣ ਚਕ੍ਰਵਰਤੀ।

ਨਿਊਜ਼ੀਲੈਂਡ: ਵਿਲ ਯੰਗ, ਰਚਿਨ ਰਵਿੰਦ੍ਰਾ, ਕੇਨ ਵਿਲਿਆਮਸਨ, ਟੌਮ ਲਾਥਮ (ਵਿਕਟਕੀਪਰ), ਡੈਰਿਲ ਮਿਸ਼ਲ, ਗਲੇਨ ਫਿਲਿਪਸ, ਮਾਇਕਲ ਬ੍ਰੇਸਵੈਲ, ਮਿਚੇਲ ਸੈਂਟਨਰ (ਕਪਤਾਨ), ਕਾਇਲ ਜੈਮੀਸਨ, ਵਿਲੀਅਮ ਓਰੌਰਕੇ, ਮੈਟ ਹੈਨਰੀ/ਨਾਥਨ ਸਮਿਥ।