ਨਵੀਂ ਦਿੱਲੀ : ਟੀਮ ਇੰਡੀਆ ਦੇ ਮਿਡਲ ਆਰਡਰ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਆਪਣੇ ਕਰੀਅਰ ਤੋਂ ਪਹਿਲਾਂ ਹੀ ਟੈਸਟ ਮੈਚ 'ਚ ਇਤਿਹਾਸ ਰਚ ਦਿੱਤਾ ਹੈ। ਅਈਅਰ ਨੇ ਨਿਊਜ਼ੀਲੈਂਡ ਖਿਲਾਫ ਕਾਨਪੁਰ ਟੈਸਟ ਦੇ ਦੂਜੇ ਦਿਨ ਸੈਂਕੜਾ ਲਾ ਕੇ ਰੋਹਿਤ ਸ਼ਰਮਾ, ਸਿਖਰ ਧਵਨ, ਲਾਲ ਅਮਰਨਾਥ ਵਰਗੇ ਦਿੱਗਜ਼ ਬੱਲੇਬਾਜ਼ਾਂ ਦੀ ਲਿਸਟ 'ਚ ਸ਼ਾਮਲ ਕਰ ਲਿਆ ਹੈ। ਡੈਬਿਊ ਟੈਸਟ 'ਚ ਭਾਰਤ ਵੱਲੋਂ ਸੈਂਚੁਰੀ ਲਾਉਣ ਵਾਲੇ ਅਈਅਰ 16ਵੇਂ ਬੱਲੇਬਾਜ਼ ਬਣ ਗਏ ਹਨ। ਭਾਰਤ ਵੱਲੋਂ ਸਭ ਤੋਂ ਪਹਿਲਾਂ ਇਹ ਕਾਰਨਾਮਾ ਲਾਲਾ ਅਮਰਨਾਥ ਨੇ ਕੀਤਾ ਸੀ ਜਿਨ੍ਹਾਂ ਨੇ 1933 ‘ਚ ਇੰਗਲੈਂਡ ਖਿਲਾਫ਼ ਮੁੰਬਈ 'ਚ ਖੇਡੇ ਗਏ ਟੈਸਟ ਮੈਚ '118 ਦੋੜਾਂ ਦੀ ਪਾਰੀ ਖੇਡੀ ਸੀ।


ਦੀਪਕ ਸ਼ੋਧਨ (110), ਏਜੀ ਕ੍ਰਿਪਾਲ ਸਿੰਘ (ਨਾਟਆਊਟ 100), ਅੱਬਾਸ ਅਲੀ ਬੇਗ (112), ਹਨੁਮੰਤ ਸਿੰਘ (105), ਸੁਰਿੰਦਰ ਅਮਰਨਾਥ (124) ਕਈ ਹੋਰ ਕ੍ਰਿਕਟਰ ਪਹਿਲਾਂ ਅਜਿਹਾ ਕਰ ਚੁੱਕੇ ਹਨ।


ਨਿਊਜੀਲੈਂਡ ਖਿਲਾਫ ਡੈਬਿਊ ਟੈਸਟ 'ਚ ਸੈਂਚੁਰੀ ਲਾਉਣ ਵਾਲੇ ਸ਼੍ਰੇਅਸ ਅਈਅਰ ਮਹਿਜ ਤੀਜੇ ਭਾਰਤੀ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਇਹ ਕਾਰਨਾਮਾ ਏਜੀ ਕ੍ਰਿਪਾਲ ਸਿੰਘ ਤੇ ਸੁਰਿੰਦਰ ਅਮਰਨਾਥ ਹੀ ਕਰ ਪਾਏ ਹਨ। ਅਈਅਰ ਨੇ 157 ਗੇਂਦਾਂ 'ਤੇ 12 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ ਇਹ ਦੌੜਾਂ ਬਣਾਈਆਂ ਹਨ। ਜ਼ਿਕਰਯੋਗ ਹੈ ਕਿ ਕਪਤਾਨ ਵਿਰਾਟ ਕੋਹਲੀ ਇਸ ਮੈਚ 'ਚ ਨਹੀਂ ਖੇਡ ਰਹੇ ਹਨ ਤੇ ਉਨ੍ਹਾਂ ਦੀ ਜਗ੍ਹਾ ਅਈਅਰ ਨੂੰ ਟੀਮ 'ਚ ਜਗ੍ਹਾ ਮਿਲੀ। ਅਈਅਰ ਨੇ ਇਹ ਮੌਕਾ ਆਪਣੇ ਹੱਥ ਤਂ ਜਾਣ ਨਹੀਂ ਦਿੱਤਾ ਹੈ।


ਇਹ ਵੀ ਪੜ੍ਹੋ: Stock Markets Crash : ਕੋਰੋਨਾ ਦੇ ਨਵੇਂ ਵੇਰੀਐਂਟ ਨਾਲ ਸਹਿਮਿਆ ਬਾਜ਼ਾਰ, ਨਿਵੇਸ਼ਕਾਂ ਦਾ ਕਰੋੜਾਂ ਸੁਆਹ


 


Stock Markets Crash : ਕੋਰੋਨਾ ਦੇ ਨਵੇਂ ਵੇਰੀਐਂਟ ਨਾਲ ਸਹਿਮਿਆ ਬਾਜ਼ਾਰ, ਨਿਵੇਸ਼ਕਾਂ ਦਾ ਕਰੋੜਾਂ ਸੁਆਹ


ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904