World Cup 2023: ਰਮੀਜ਼ ਰਾਜਾ ਨੂੰ ਪੀਸੀਬੀ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਨਜ਼ਮ ਸੇਠੀ ਨੂੰ ਪਾਕਿਸਤਾਨ ਦੇ ਕ੍ਰਿਕਟ ਮਾਮਲਿਆਂ ਦੀ ਜਾਂਚ ਕਰਨ ਵਾਲੀ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਹੈ। ਇਹ 14 ਮੈਂਬਰੀ ਕਮੇਟੀ ਅਗਲੇ ਚਾਰ ਮਹੀਨਿਆਂ ਤੱਕ ਪੀਸੀਬੀ ਦਾ ਕੰਮ ਦੇਖੇਗੀ। ਬੀਤੇ ਦਿਨੀਂ (ਸੋਮਵਾਰ 26 ਦਸੰਬਰ) ਨਜ਼ਮ ਸੇਠੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਭਾਰਤ-ਪਾਕਿ ਕ੍ਰਿਕਟ ਸਬੰਧਾਂ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ।


ਜਦੋਂ ਨਜ਼ਮ ਸੇਠੀ ਨੂੰ ਪੁੱਛਿਆ ਗਿਆ ਕਿ ਕੀ ਪਾਕਿਸਤਾਨ ਅਗਲੇ ਸਾਲ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ ਦਾ ਬਾਈਕਾਟ ਕਰੇਗਾ? ਇਸ 'ਤੇ ਸੇਠੀ ਨੇ ਕਿਹਾ, "ਜੇ ਸਰਕਾਰ ਕਹਿੰਦੀ ਹੈ ਕਿ ਭਾਰਤ ਨਾ ਜਾਓ ਤਾਂ ਅਸੀਂ ਨਹੀਂ ਜਾਵਾਂਗੇ। ਜਿੱਥੋਂ ਤੱਕ ਭਾਰਤ-ਪਾਕਿਸਤਾਨ ਦੇ ਕ੍ਰਿਕਟ ਸਬੰਧਾਂ ਦਾ ਸਵਾਲ ਹੈ, ਇਹ ਸਪੱਸ਼ਟ ਹੈ ਕਿ ਆਪਸ 'ਚ ਕ੍ਰਿਕਟ ਖੇਡਣਾ ਹੈ ਜਾਂ ਨਹੀਂ, ਦੌਰਾ ਕਰਨਾ ਹੈ ਜਾਂ ਨਹੀਂ, ਇਹ ਸਭ ਕੁਝ ਸਰਕਾਰ ਦੇ ਪੱਧਰ 'ਤੇ ਹੀ ਤੈਅ ਹੋਵੇਗਾ।"


ਏਸ਼ੀਆ ਕੱਪ ਅਗਲੇ ਸਾਲ ਪਾਕਿਸਤਾਨ 'ਚ ਹੋਣਾ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਭਾਰਤੀ ਟੀਮ ਇਸ ਏਸ਼ੀਆ ਕੱਪ ਲਈ ਪਾਕਿਸਤਾਨ ਦੇ ਦੌਰੇ 'ਤੇ ਨਹੀਂ ਜਾਵੇਗੀ। ਜੈ ਸ਼ਾਹ ਦੇ ਇਸ ਬਿਆਨ 'ਤੇ ਪੀਸੀਬੀ ਦੇ ਸਾਬਕਾ ਚੇਅਰਮੈਨ ਰਮੀਜ਼ ਰਾਜਾ ਨੇ ਵੀ ਭਾਰਤ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਦਾ ਬਾਈਕਾਟ ਕਰਨ ਦੀ ਗੱਲ ਕਹੀ ਸੀ। ਉਦੋਂ ਤੋਂ ਹੀ ਭਾਰਤ-ਪਾਕਿ ਕ੍ਰਿਕਟ ਸਬੰਧਾਂ ਨੂੰ ਲੈ ਕੇ ਬਿਆਨਬਾਜ਼ੀ ਹੁੰਦੀ ਰਹੀ ਹੈ।


ਪਾਕਿਸਤਾਨ ਕ੍ਰਿਕਟ ਦੀ ਕਮਾਨ ਸੰਭਾਲ ਰਹੇ ਹਨ ਨਜ਼ਮ ਸੇਠੀ


ਪਾਕਿਸਤਾਨ ਕ੍ਰਿਕਟ 'ਚ ਪਿਛਲੇ ਹਫ਼ਤੇ ਵੱਡੀ ਫੇਰਬਦਲ ਹੋਈ ਹੈ। ਪੀਸੀਬੀ ਦੇ ਚੇਅਰਮੈਨ ਰਮੀਜ਼ ਰਾਜਾ ਸਮੇਤ ਸਮੁੱਚੀ ਕਮੇਟੀ ਅਤੇ ਚੋਣ ਕਮੇਟੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਨਜ਼ਮ ਸੇਠੀ ਨੂੰ ਪਾਕਿਸਤਾਨ ਦੇ ਕ੍ਰਿਕਟ ਮਾਮਲਿਆਂ ਨੂੰ ਦੇਖਣ ਲਈ ਨਵੀਂ ਗਠਿਤ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਹੈ। ਹਾਲ ਹੀ 'ਚ ਪਾਕਿਸਤਾਨ ਦੀ ਅੰਤਰਿਮ ਚੋਣ ਕਮੇਟੀ ਵੀ ਬਣਾਈ ਗਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।