T20 World Cup 2024 IND vs PAK: ਵਿਰਾਟ ਕੋਹਲੀ ਦਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਮਜ਼ਬੂਤ ਰਿਕਾਰਡ ਹੈ। ਉਸ ਨੇ ਦੁਨੀਆ ਦੀਆਂ ਕਈ ਵੱਡੀਆਂ ਟੀਮਾਂ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸੂਚੀ ਵਿੱਚ ਪਾਕਿਸਤਾਨ ਦਾ ਨਾਮ ਵੀ ਸ਼ਾਮਲ ਹੈ। ਕੋਹਲੀ ਨੇ ਪਾਕਿਸਤਾਨ ਖਿਲਾਫ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ। ਉਸ ਨੇ ਟੀ-20 ਵਿਸ਼ਵ ਕੱਪ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕੋਹਲੀ ਹੁਣ ਨਿਊਯਾਰਕ 'ਚ ਪਾਕਿਸਤਾਨ ਖਿਲਾਫ ਮੈਦਾਨ 'ਚ ਉਤਰਨਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ 2024 ਦਾ ਮੈਚ ਐਤਵਾਰ ਸ਼ਾਮ ਨੂੰ ਖੇਡਿਆ ਜਾਵੇਗਾ।
ਕੋਹਲੀ ਨੇ ਪਾਕਿਸਤਾਨ ਖਿਲਾਫ ਹੁਣ ਤੱਕ 10 ਟੀ-20 ਮੈਚ ਖੇਡੇ ਹਨ। ਉਸ ਨੇ ਇਸ ਦੌਰਾਨ 488 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਪਾਕਿਸਤਾਨ ਖਿਲਾਫ 5 ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ 82 ਦੌੜਾਂ ਉਸ ਦਾ ਸਰਵੋਤਮ ਸਕੋਰ ਰਿਹਾ। ਕੋਹਲੀ ਨੇ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਖ਼ਿਲਾਫ਼ ਪੰਜ ਪਾਰੀਆਂ ਖੇਡੀਆਂ ਹਨ। ਇਸ ਦੌਰਾਨ 308 ਦੌੜਾਂ ਬਣਾਈਆਂ ਹਨ। ਕੋਹਲੀ ਟੀ-20 ਵਿਸ਼ਵ ਕੱਪ 'ਚ ਤਿੰਨ ਵਾਰ 'ਮੈਨ ਆਫ ਦਾ ਮੈਚ' ਬਣ ਚੁੱਕੇ ਹਨ।
ਮੈਲਬੌਰਨ 'ਚ ਜਦੋਂ ਕੋਹਲੀ ਨੇ ਖੇਡੀ ਯਾਦਗਾਰ ਪਾਰੀ
ਕੋਹਲੀ ਨੇ ਮੈਲਬੌਰਨ 'ਚ ਪਾਕਿਸਤਾਨ ਖਿਲਾਫ ਯਾਦਗਾਰ ਪਾਰੀ ਖੇਡੀ ਸੀ। ਦਰਅਸਲ, ਮੈਲਬੋਰਨ ਵਿੱਚ ਟੀ-20 ਵਿਸ਼ਵ ਕੱਪ 2022 ਦਾ ਇੱਕ ਮੈਚ ਖੇਡਿਆ ਗਿਆ ਸੀ। ਇਹ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 159 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਟੀਮ ਇੰਡੀਆ ਲਈ ਕੇਐਲ ਰਾਹੁਲ ਅਤੇ ਰੋਹਿਤ ਸ਼ਰਮਾ ਓਪਨਿੰਗ ਕਰਨ ਆਏ। ਰੋਹਿਤ 4 ਦੌੜਾਂ ਬਣਾ ਕੇ ਆਊਟ ਹੋ ਗਏ। ਰਾਹੁਲ ਵੀ 4 ਦੌੜਾਂ ਬਣਾ ਕੇ ਆਊਟ ਹੋ ਗਏ ਪਰ ਕੋਹਲੀ ਨੇ ਅੰਤ ਤੱਕ ਬੜ੍ਹਤ ਬਣਾਈ ਰੱਖੀ। ਉਸ ਨੇ 53 ਗੇਂਦਾਂ ਵਿੱਚ ਨਾਬਾਦ 82 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 6 ਚੌਕੇ ਅਤੇ 4 ਛੱਕੇ ਲਗਾਏ। ਭਾਰਤੀ ਟੀਮ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ।
ਜੇਕਰ ਪਾਕਿਸਤਾਨ ਦੇ ਖਿਲਾਫ ਕੋਹਲੀ ਦੇ ਓਵਰ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਕੁਲ 26 ਮੈਚ ਖੇਡੇ ਹਨ। ਇਸ ਦੌਰਾਨ 1166 ਦੌੜਾਂ ਬਣਾਈਆਂ ਹਨ। ਕੋਹਲੀ ਨੇ 3 ਸੈਂਕੜੇ ਅਤੇ 7 ਅਰਧ ਸੈਂਕੜੇ ਲਗਾਏ ਹਨ। ਪਾਕਿਸਤਾਨ ਖ਼ਿਲਾਫ਼ ਉਸ ਦਾ ਸਰਵੋਤਮ ਸਕੋਰ 183 ਦੌੜਾਂ ਰਿਹਾ ਹੈ।
ਇਹ ਵੀ ਪੜ੍ਹੋ-T20 World Cup ਵਿਚਾਲੇ ਟੀਮ ਇੰਡੀਆ ਨੂੰ ਲਗਾਤਾਰ ਤੀਜਾ ਝਟਕਾ, ਹੁਣ ਇਹ ਸਟਾਰ ਖਿਡਾਰੀ ਹੋਇਆ ਜ਼ਖਮੀ