IND vs SA 3rd ODI Today: ਪਹਿਲੇ 2 ਮੈਚਾਂ 'ਚ ਹਾਰ ਤੋਂ ਬਾਅਦ ਹੁਣ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਭਾਰਤੀ ਟੀਮ ਅੱਜ ਦੱਖਣੀ ਅਫ਼ਰੀਕਾ ਖ਼ਿਲਾਫ਼ ਤੀਜੇ ਤੇ ਆਖ਼ਰੀ ਵਨਡੇ 'ਚ ਕੁਝ ਬਦਲਾਅ ਕਰਕੇ ਮੈਦਾਨ 'ਚ ਉੱਤਰ ਸਕਦੀ ਹੈ। ਪਹਿਲੇ 2 ਮੈਚਾਂ 'ਚ ਭਾਰਤੀ ਟੀਮ ਦੀ ਰਣਨੀਤੀ ਪੂਰੀ ਤਰ੍ਹਾਂ ਅਸਫਲ ਰਹੀ ਸੀ। ਬੱਲੇਬਾਜ਼ ਮੱਧ ਓਵਰਾਂ 'ਚ ਵੱਡੀ ਸਾਂਝੇਦਾਰੀ ਕਰਨ ਵਿੱਚ ਅਸਫਲ ਰਹੇ ਸਨ, ਜਦਕਿ ਜਸਪ੍ਰੀਤ ਬੁਮਰਾਹ ਨੂੰ ਛੱਡ ਕੇ ਬਾਕੀ ਭਾਰਤੀ ਗੇਂਦਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਦੀ ਗੇਂਦਬਾਜ਼ੀ ਕਲੱਬ ਪੱਧਰ ਦੀ ਦਿਖਾਈ ਦਿੱਤੀ। ਇਨ੍ਹਾਂ ਦੋਵਾਂ ਮੈਚਾਂ 'ਚ ਭਾਰਤੀ ਗੇਂਦਬਾਜ਼ ਸਿਰਫ਼ 7 ਵਿਕਟਾਂ ਹੀ ਲੈ ਸਕੇ। ਉਨ੍ਹਾਂ ਨੇ ਪਹਿਲੇ ਮੈਚ 'ਚ 4 ਤੇ ਦੂਜੇ ਮੈਚ 'ਚ 3 ਵਿਕਟਾਂ ਲਈਆਂ।



ਭਾਰਤੀ ਗੇਂਦਬਾਜ਼ ਨਹੀਂ ਪੇਸ਼ ਕਰ ਸਕੇ ਚੁਣੌਤੀ
ਰਵੀਚੰਦਰਨ ਅਸ਼ਵਿਨ ਤੇ ਖਾਸ ਤੌਰ 'ਤੇ ਭੁਵਨੇਸ਼ਵਰ ਕੁਮਾਰ ਵਰਗੇ ਤਜ਼ਰਬੇਕਾਰ ਗੇਂਦਬਾਜ਼ ਰਾਸੀ ਵੈਨ ਡੇਰ ਡੁਸੈਨ, ਜਾਨੇਮਨ ਮਲਾਨ ਅਤੇ ਕੁਇੰਟਨ ਡੀ ਕਾਕ ਵਰਗੇ ਦੱਖਣੀ ਅਫ਼ਰੀਕੀ ਬੱਲੇਬਾਜ਼ਾਂ ਨੂੰ ਚੁਣੌਤੀ ਨਹੀਂ ਦੇ ਸਕੇ। ਪਹਿਲੇ 2 ਮੈਚਾਂ ਦੀ ਅਸਫ਼ਲਤਾ ਤੋਂ ਬਾਅਦ ਸਾਰੀਆਂ ਰਣਨੀਤਕ ਚਾਲਾਂ ਚੱਲਣ ਲਈ ਬੇਤਾਬ ਮੁੱਖ ਕੋਚ ਰਾਹੁਲ ਦ੍ਰਾਵਿੜ ਅਗਲੇ ਮੈਚ 'ਚ ਜਯੰਤ ਯਾਦਵ ਤੇ ਦੀਪਕ ਚਾਹਰ ਨੂੰ ਟੀਮ 'ਚ ਸ਼ਾਮਲ ਕਰ ਸਕਦੇ ਹਨ।

ਪਹਿਲੇ 2 ਮੈਚ ਬੋਲੈਂਡ ਪਾਰਕ 'ਚ ਖੇਡੇ ਗਏ, ਜਿੱਥੇ ਘੱਟ ਰਫ਼ਤਾਰ ਤੇ ਉਛਾਲ ਹੈ ਅਤੇ ਇੱਥੋਂ ਤੱਕ ਕਿ ਕਪਤਾਨ ਕੇਐਲ ਰਾਹੁਲ ਨੇ ਮੰਨਿਆ ਕਿ ਇੱਥੇ ਹਾਲਾਤ ਘਰ ਵਰਗੇ ਹਨ। ਇਸ ਦੇ ਬਾਵਜੂਦ ਭਾਰਤੀ ਖਿਡਾਰੀਆਂ ਦੀ ਨਾਕਾਮੀ ਚਿੰਤਾ ਦਾ ਵਿਸ਼ਾ ਹੈ। ਹਾਲਾਂਕਿ ਨਿਊਲੈਂਡਸ ਦੀ ਪਿੱਚ 'ਤੇ ਤੇਜ਼ ਰਫ਼ਤਾਰ ਅਤੇ ਉਛਾਲ ਦੀ ਸੰਭਾਵਨਾ ਹੈ। ਭਾਰਤ 0-3 ਨਾਲ ਸੀਰੀਜ਼ ਗੁਆਉਣ ਤੋਂ ਬਚਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੇਗਾ।

ਪਹਿਲੇ ਦੋ ਮੈਚਾਂ 'ਚ ਕਪਤਾਨੀ ਤੋਂ ਇਲਾਵਾ ਰਾਹੁਲ ਨੇ ਬੱਲੇਬਾਜ਼ੀ 'ਚ ਵੀ ਨਿਰਾਸ਼ ਕੀਤਾ

ਕਪਤਾਨ ਰਾਹੁਲ ਲਈ ਪਹਿਲੇ ਟੈਸਟ 'ਚ ਸੈਂਕੜੇ ਨੂੰ ਛੱਡ ਕੇ ਇਹ ਦੌਰਾ ਹੁਣ ਤੱਕ ਯਾਦਗਾਰ ਨਹੀਂ ਰਿਹਾ। ਉਨ੍ਹਾਂ ਨੂੰ ਭਵਿੱਖ ਦਾ ਕਪਤਾਨ ਮੰਨਿਆ ਜਾ ਸਕਦਾ ਹੈ, ਪਰ ਹੁਣ ਤੱਕ ਉਹ ਆਪਣੇ ਲੀਡਰਸ਼ਿਪ ਹੁਨਰ ਨਾਲ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਹਨ। ਪਹਿਲੇ 2 ਮੈਚਾਂ 'ਚ ਕਪਤਾਨੀ ਤੋਂ ਇਲਾਵਾ ਰਾਹੁਲ ਨੇ ਬੱਲੇਬਾਜ਼ੀ 'ਚ ਵੀ ਨਿਰਾਸ਼ ਕੀਤਾ। ਉਹ ਸਟ੍ਰਾਈਕ ਨੂੰ ਰੋਟੇਟ ਕਰਨ 'ਚ ਅਸਫਲ ਰਹੇ, ਜਿਸ ਨੂੰ ਵਨਡੇ 'ਚ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਨਾਲ ਬਾਅਦ ਦੇ ਬੱਲੇਬਾਜ਼ਾਂ 'ਤੇ ਵੀ ਦਬਾਅ ਵਧਿਆ।

ਰੋਹਿਤ ਸ਼ਰਮਾ ਦੀ ਵਾਪਸੀ ਨਾਲ ਰਾਹੁਲ ਨੂੰ ਸਿਖਰਲੇ ਕ੍ਰਮ 'ਚ ਆਪਣੀ ਜਗ੍ਹਾ ਗੁਆਉਣੀ ਪੈ ਸਕਦੀ ਹੈ, ਕਿਉਂਕਿ ਸ਼ਿਖਰ ਧਵਨ ਨੇ ਵਾਪਸੀ ਲਈ ਚੰਗੀ ਫ਼ਾਰਮ ਦਿਖਾਈ ਹੈ। ਵਿਰਾਟ ਕੋਹਲੀ ਨੇ ਪਹਿਲੇ ਮੈਚ 'ਚ 51 ਦੌੜਾਂ ਬਣਾਈਆਂ ਸਨ, ਪਰ ਉਨ੍ਹਾਂ ਨੂੰ ਵਨਡੇ ਟੀਮ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਅਤੇ ਮੈਦਾਨ 'ਤੇ ਉਨ੍ਹਾਂ ਦੀ ਊਰਜਾ ਦਿਖਾਈ ਨਹੀਂ ਦੇ ਰਹੀ ਸੀ। ਇਸ ਤੋਂ ਇਲਾਵਾ ਅਈਅਰ ਸ਼੍ਰੇਅਸ ਤੇ ਵੈਂਕਟੇਸ਼ ਦੋਨੋਂ ਹੀ ਹੁਣ ਤੱਕ ਪ੍ਰਭਾਵਿਤ ਨਹੀਂ ਕਰ ਸਕੇ ਹਨ, ਜੋ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ।


ਇਹ ਵੀ ਪੜ੍ਹੋ :Punjab Election 2022: ਕਾਂਗਰਸ ਦੇ ਉਮੀਦਵਾਰਾਂ ਦੀ ਦੂਜੀ ਲਿਸਟ ਨੂੰ ਮੁੜ ਬ੍ਰੇਕ, ਚੰਨੀ, ਸਿੱਧੂ ਤੇ ਜਾਖੜ ਵਿਚਾਲੇ ਫਸਿਆ ਪੇਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490