India vs Sri Lanka, Asia Cup 2023: ਭਾਰਤੀ ਟੀਮ ਨੇ ਏਸ਼ੀਆ ਕੱਪ 2023 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸੁਪਰ-4 'ਚ ਟੀਮ ਇੰਡੀਆ ਨੇ ਪਾਕਿਸਤਾਨ ਅਤੇ ਉਸ ਤੋਂ ਬਾਅਦ ਸ਼੍ਰੀਲੰਕਾ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ। ਇਨ੍ਹਾਂ ਦੋਵਾਂ ਮੈਚਾਂ 'ਚ ਗੇਂਦਬਾਜ਼ਾਂ ਨੇ ਵਿਰੋਧੀ ਟੀਮ ਦੀਆਂ ਸਾਰੀਆਂ ਵਿਕਟਾਂ ਹਾਸਿਲ ਕੀਤੀਆਂ। ਇਸ 'ਚ ਕੁਲਦੀਪ ਯਾਦਵ ਦੀ ਸਪਿਨ ਦਾ ਜਾਦੂ ਦੇਖਣ ਨੂੰ ਮਿਲਿਆ, ਜਿਨ੍ਹਾਂ ਨੇ ਪਾਕਿਸਤਾਨ ਖਿਲਾਫ 5 ਅਤੇ ਸ਼੍ਰੀਲੰਕਾ ਖਿਲਾਫ ਮੈਚ 'ਚ 4 ਵਿਕਟਾਂ ਲਈਆਂ।


ਕੁਲਦੀਪ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਤਾਰੀਫ ਵੀ ਹੋ ਰਹੀ ਹੈ। ਇਸਦੇ ਨਾਲ ਹੀ ਸ਼੍ਰੀਲੰਕਾ ਖਿਲਾਫ ਮੈਚ ਜਿੱਤਣ ਤੋਂ ਬਾਅਦ ਕੁਲਦੀਪ ਨੇ ਆਪਣੀ ਇੱਕ ਵਿਕਟ ਦਾ ਸਿਹਰਾ ਕੇਐਲ ਰਾਹੁਲ ਨੂੰ ਦਿੱਤਾ। ਇਹ ਵਿਕਟ ਸ਼੍ਰੀਲੰਕਾ ਦੀ ਬੱਲੇਬਾਜ਼ ਸਦਾਰਾ ਸਮਰਾਵਿਕਰਮਾ ਦੀ ਸੀ। ਕੁਲਦੀਪ ਦੀ ਗੇਂਦ ਨੂੰ ਅੱਗੇ ਵੱਧਦੇ ਖੇਡਣ ਦੀ ਕੋਸ਼ਿਸ਼ ਵਿੱਚ ਉਹ ਸਟੰਪ ਆਊਟ ਹੋ ਗਏ। ਕੁਲਦੀਪ ਨੇ ਸ਼੍ਰੀਲੰਕਾ ਖਿਲਾਫ ਮੈਚ 'ਚ 4 ਵਿਕਟਾਂ ਹਾਸਿਲ ਕਰਨ ਤੋਂ ਬਾਅਦ ਆਪਣੇ ਵਨਡੇ ਕਰੀਅਰ 'ਚ 150 ਵਿਕਟਾਂ ਵੀ ਪੂਰੀਆਂ ਕੀਤੀਆਂ।


ਸ਼੍ਰੀਲੰਕਾ ਖਿਲਾਫ ਜਿੱਤ ਤੋਂ ਬਾਅਦ ਕੁਲਦੀਪ ਨੇ ਬੀਸੀਸੀਆਈ ਵੱਲੋਂ ਪੋਸਟ ਕੀਤੀ ਵੀਡੀਓ ਵਿੱਚ ਕਿਹਾ ਕਿ ਕੇਐਲ ਭਾਜੀ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਗੇਂਦ ਨੂੰ ਚੌਥੇ ਜਾਂ ਪੰਜਵੇਂ ਸਟੰਪ ਵੱਲ ਕਰਨ ਦੀ ਕੋਸ਼ਿਸ਼ ਕਰਾਂ ਤਾਂ ਕਿ ਗੇਂਦ ਨੂੰ ਘੁੰਮਣ ਦਾ ਮੌਕਾ ਮਿਲੇ। ਮੈਂ ਸਦਾਰਾ ਦੀ ਵਿਕਟ ਲਈ ਕੇਐੱਲ ਨੂੰ ਕ੍ਰੈਡਿਟ ਦੇਣਾ ਚਾਹਾਂਗਾ।


ਗੇਂਦਬਾਜ਼ੀ ਨਾਲੋਂ ਜ਼ਿਆਦਾ ਮੈਂ ਬੱਲੇਬਾਜ਼ੀ 'ਤੇ ਧਿਆਨ ਦੇ ਰਿਹਾ 


ਆਗਾਮੀ ਵਨਡੇ ਵਿਸ਼ਵ ਕੱਪ 2023 ਦੇ ਬਾਰੇ 'ਚ ਕੁਲਦੀਪ ਯਾਦਵ ਨੇ ਸਟਾਰ ਸਪੋਰਟਸ 'ਤੇ ਸ਼੍ਰੀਲੰਕਾ ਮੈਚ ਤੋਂ ਬਾਅਦ ਕਿਹਾ ਕਿ ਇਸ ਸਮੇਂ ਮੈਂ ਆਪਣੀ ਗੇਂਦਬਾਜ਼ੀ ਤੋਂ ਜ਼ਿਆਦਾ ਆਪਣੀ ਬੱਲੇਬਾਜ਼ੀ 'ਤੇ ਧਿਆਨ ਦੇ ਰਿਹਾ ਹਾਂ। ਮੈਂ ਵੀ ਇਸ 'ਤੇ ਸਖ਼ਤ ਮਿਹਨਤ ਕਰ ਰਿਹਾ ਹਾਂ। ਫਿਲਹਾਲ ਵਿਸ਼ਵ ਕੱਪ ਆ ਰਿਹਾ ਹੈ ਅਤੇ ਮੈਨੂੰ ਉਮੀਦ ਹੈ ਕਿ ਜੇਕਰ ਮੇਰੀ ਬੱਲੇਬਾਜ਼ੀ ਆਉਂਦੀ ਹੈ ਤਾਂ ਟੀਮ ਨੂੰ ਬੱਲੇ ਨਾਲ ਵੀ ਮੈਚ ਜਿਤਾਉਣ ਦੀ ਕੋਸ਼ਿਸ਼ ਕਰ ਸਕਾਂ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।