IND Vs SL: ਭਾਰਤ ਤੇ ਸ੍ਰੀਲੰਕਾ ਦੇ ਵਿਚ ਅੱਜ ਤਿੰਨ ਟੀ20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੁਕਾਬਲਾ ਖੇਡਿਆ ਜਾਣਾ ਹੈ। ਟੀਮ ਇੰਡੀਆ ਕ੍ਰੁਣਾਲ ਪਾਂਡਿਆ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਕਾਰਨ ਬੇਹਦ ਮੁਸ਼ਕਿਲ 'ਚ ਹੈ। ਦੂਜੇ ਟੀ20 ਮੁਕਾਬਲੇ 'ਚ ਹਾਲਾਂਕਿ ਭਾਰਤ ਵੱਲੋਂ ਇਕ ਖਿਡਾਰੀ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਰਿਤੂਰਾਜ ਗਾਇਕਵਾੜ ਦਾ ਦੂਜੇ ਟੀ20 ਮੁਕਾਬਲੇ 'ਚ ਖੇਡਣਾ ਕਰੀਬ ਤੈਅ ਹੈ।


ਦਰਅਸਲ ਕ੍ਰੁਣਾਲ ਪਾਂਡਿਆ ਤੋਂ ਇਲਾਵਾ ਭਾਰਤ ਦੇ 8 ਹੋਰ ਖਿਡਾਰੀਆਂ ਨੂੰ ਆਇਸੋਲੇਸ਼ਨ 'ਚ ਰੱਖਿਆ ਗਿਆ ਹੈ। ਰਿਪੋਰਟਾਂ ਦੇ ਮੁਤਾਬਕ ਕ੍ਰੁਣਾਲ ਪਾਂਡਿਆ ਦੇ ਕੋਵਿਡ ਪੌਜ਼ੇਟਿਵ ਪਾਏ ਜਾਣ 'ਤੇ 8 ਖਿਡਾਰੀਆਂ ਦੀ ਪਛਾਣ ਉਨ੍ਹਾਂ ਦੇ ਕਲੋਜ ਕਾਨਟੈਕਟ ਦੇ ਤੌਰ 'ਤੇ ਹੋਈ ਹੈ ਤੇ ਇਨ੍ਹਾਂ ਸਾਰਿਆਂ ਨੂੰ ਆਇਸੋਲੇਸ਼ਨ 'ਚ ਰਹਿਣ ਲਈ ਕਿਹਾ ਗਿਆ ਹੈ।


ਪ੍ਰਿਥਵੀ ਸ਼ਾਅ, ਸੂਰਯਕੁਮਾਰ, ਈਸ਼ਾਨ ਕਿਸ਼ਨ, ਦੇਵਦੱਤ ਪਡਿਕਲ, ਹਾਰਦਿਕ ਪਾਂਡਿਆ, ਕ੍ਰੁਣਾਲ ਪਾਂਡਿਆ, ਕ੍ਰਿਸ਼ਣਪੱਪਾ ਗੌਤਮ ਦੂਜੇ ਟੀ20 ਮੁਕਾਬਲੇ 'ਚ ਖੇਡਦਿਆਂ ਹੋਇਆਂ ਨਜ਼ਰ ਨਹੀਂ ਆਉਣਗੇ। ਇਕੱਠੇ 9 ਖਿਡਾਰੀਆਂ ਦੇ ਆਇਸੋਲੇਸ਼ਨ 'ਚ ਜਾਣ ਕਾਰਨ ਇੰਡੀਆ ਲਈ ਪਲੇਇੰਗ 11 ਦੀ ਚੋਣ ਬੇਸ਼ੱਕ ਮੁਸ਼ਕਿਲ ਹੋ ਗਈ ਹੈ।


ਰਿਤੂਰਾਜ ਦਾ ਡੈਬਿਊ ਤੈਅ


ਰਿਤੂਰਾਜ ਗਾਇਕਵਾੜ ਨੂੰ ਹਾਲਾਂਕਿ ਦੂਜੇ ਟੀ20 'ਚ ਡੈਬਿਊ ਦਾ ਮੌਕਾ ਮਿਲੇਗਾ। ਰਿਤੂਰਾਜ ਗਾਇਕਵਾੜ ਸ਼ਿਖਰ ਧਵਨ ਦੇ ਨਾਲ ਓਪਨਿੰਗ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇੰਡੀਆ ਲਈ ਹਾਲਾਂਕਿ ਮਿਡਲ ਆਰਡਰ 'ਚ ਬੱਲੇਬਾਜ਼ਾਂ ਦੀ ਚੋਣ 'ਤੇ ਮੁਸ਼ਕਿਲ ਖੜੀ ਹੋਵੇਗੀ।
ਭਾਰਤ ਲਈ ਸ੍ਰੀਲੰਕਾ ਦੌਰਾ ਹੁਣ ਤਕ ਚੰਗਾ ਸਾਬਿਤ ਹੋਇਆ ਹੈ। ਟੀਮ ਇੰਡੀਆ ਨੇ ਵਨਡੇਅ ਸੀਰੀਜ਼ ਆਪਣੇ ਨਾਂਅ ਕਰਨ ਤੋਂ ਬਾਅਦ ਪਹਿਲਾ ਟੀ20 ਮੁਕਾਬਲਾ ਜਿੱਤ ਲਿਆ ਸੀ।


ਦੱਸ ਦੇਈਏ ਕਿ ਇੰਡੀਆ ਤੇ ਸ੍ਰੀਲੰਕਾ ਦੇ ਵਿਚ ਦੂਜਾ ਟੀ20 ਮੁਕਾਬਲਾ 27 ਜੁਲਾਈ ਨੂੰ ਖੇਡਿਆ ਜਾਣਾ ਸੀ। ਪਰ ਕ੍ਰੁਣਾਲ ਪਾਂਡਿਆ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ ਦੀ ਵਜ੍ਹਾ ਨਾਲ ਇਸ ਮੈਚ ਨੂੰ ਇਕ ਦਿਨ ਲਈ ਟਾਲ ਦਿੱਤਾ ਸੀ।