KL Rahul India vs Zimbabwe ODI Series: ਟੀਮ ਇੰਡੀਆ KL ਰਾਹੁਲ ਦੀ ਕਪਤਾਨੀ ਹੇਠ ਜ਼ਿੰਬਾਬਵੇ ਦੇ ਦੌਰੇ 'ਤੇ ਗਈ ਹੈ। ਇੱਥੇ ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਖਾਸ ਗੱਲ ਇਹ ਹੈ ਕਿ ਰਾਹੁਲ ਨੇ ਆਪਣਾ ਡੈਬਿਊ ਵਨਡੇ ਮੈਚ ਇਸ ਟੀਮ ਖਿਲਾਫ ਖੇਡਿਆ ਸੀ। ਹੁਣ ਉਹ ਇਸ ਟੀਮ ਦੇ ਖਿਲਾਫ ਭਾਰਤ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਰਾਹੁਲ ਨੇ ਜ਼ਿੰਬਾਬਵੇ ਖਿਲਾਫ ਜ਼ਬਰਦਸਤ ਸੈਂਕੜਾ ਲਗਾਇਆ ਸੀ। ਉਨ੍ਹਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ 9 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। 


Harmanpreet Kaur: ਪੀਐਮ ਮੋਦੀ ਨਾਲ ਮੁਲਾਕਾਤ ਮਗਰੋਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਨੇ ਕੀ ਕਿਹਾ?


ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ ਭਾਰਤੀ ਟੀਮ ਸਾਲ 2016 ਵਿੱਚ ਜ਼ਿੰਬਾਬਵੇ ਦੇ ਦੌਰੇ 'ਤੇ ਗਈ ਸੀ। ਇਸ ਸੀਰੀਜ਼ ਦਾ ਪਹਿਲਾ ਮੈਚ ਹਰਾਰੇ 'ਚ ਖੇਡਿਆ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਜ਼ਿੰਬਾਬਵੇ ਨੇ 168 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਸਿਰਫ਼ ਇੱਕ ਵਿਕਟ ਗੁਆ ਕੇ ਮੈਚ ਜਿੱਤ ਲਿਆ ਸੀ। ਇਸ ਦੌਰਾਨ ਰਾਹੁਲ ਅਤੇ ਕਰੁਣ ਨਾਇਰ ਓਪਨਿੰਗ ਕਰਨ ਆਏ। ਨਾਇਰ ਸਿਰਫ਼ 7 ਦੌੜਾਂ ਬਣਾ ਕੇ ਆਊਟ ਹੋ ਗਏ। ਜਦਕਿ ਰਾਹੁਲ ਨੇ ਅਜੇਤੂ ਸੈਂਕੜਾ ਲਗਾਇਆ। ਉਨ੍ਹਾਂ 115 ਗੇਂਦਾਂ ਵਿੱਚ ਨਾਬਾਦ 100 ਦੌੜਾਂ ਬਣਾਈਆਂ। ਰਾਹੁਲ ਦੀ ਪਾਰੀ ਵਿੱਚ 7 ​​ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।


ਗੌਰਤਲਬ ਹੈ ਕਿ ਰਾਹੁਲ ਦਾ ਹੁਣ ਤੱਕ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 42 ਵਨਡੇ ਮੈਚਾਂ 'ਚ 1634 ਦੌੜਾਂ ਬਣਾਈਆਂ ਹਨ। ਇਸ ਦੌਰਾਨ ਕੇਐਲ ਨੇ 5 ਸੈਂਕੜੇ ਅਤੇ 10 ਅਰਧ ਸੈਂਕੜੇ ਲਗਾਏ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਸਕੋਰ 112 ਦੌੜਾਂ ਰਿਹਾ ਹੈ। ਰਾਹੁਲ ਨੇ 43 ਟੈਸਟ ਮੈਚਾਂ 'ਚ 2547 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 7 ਸੈਂਕੜੇ ਅਤੇ 13 ਅਰਧ ਸੈਂਕੜੇ ਲਗਾਏ ਹਨ। ਉਨ੍ਹਾਂ ਨੇ 56 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 1831 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਇਸ ਫਾਰਮੈਟ 'ਚ 2 ਸੈਂਕੜੇ ਅਤੇ 16 ਅਰਧ ਸੈਂਕੜੇ ਲਗਾਏ ਹਨ।


Nikhat Zareen ਨੇ ਪ੍ਰਧਾਨ ਮੰਤਰੀ ਮੋਦੀ ਦੀ ਭੇਟ ਕੀਤੇ ਬਾਕਸਿੰਗ ਗਲਾਵਜ਼, ਫੋਟੋ ਟਵੀਟ ਕਰ ਕੇ ਖਾਸ ਅੰਦਾਜ਼ 'ਚ ਕਿਹਾ ਸ਼ੁਕਰੀਆ