India vs West Indies 3rd ODI, Team India Playing 11: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਵਨਡੇ ਸੀਰੀਜ਼ ਰੋਮਾਂਚਕ ਮੋੜ ‘ਤੇ ਆ ਗਈ ਹੈ। ਟੀਮ ਇੰਡੀਆ ਨੇ ਪਹਿਲਾ ਮੈਚ ਜਿੱਤਿਆ ਸੀ ਅਤੇ ਦੂਜੇ ਮੈਚ ਵਿੱਚ ਵੈਸਟਇੰਡੀਜ਼ ਨੇ ਜਿੱਤ ਦਰਜ ਕੀਤੀ ਸੀ। ਹੁਣ ਵਨਡੇ ਸੀਰੀਜ਼ ਦਾ ਆਖਰੀ ਮੈਚ ਮੰਗਲਵਾਰ 1 ਅਗਸਤ ਨੂੰ ਖੇਡਿਆ ਜਾਵੇਗਾ। ਜਾਣੋ ਇਸ ਮੈਚ 'ਚ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਕਿਵੇਂ ਦੀ ਹੋ ਸਕਦੀ ਹੈ।
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਕੱਲ ਯਾਨੀ ਮੰਗਲਵਾਰ 1 ਅਗਸਤ ਨੂੰ ਤ੍ਰਿਨੀਡਾਡ ਦੇ ਕਵੀਂਸ ਪਾਰਕ ਓਵਲ 'ਚ ਖੇਡਿਆ ਜਾਵੇਗਾ। ਪਹਿਲਾ ਵਨਡੇ ਟੀਮ ਇੰਡੀਆ ਨੇ ਜਿੱਤਿਆ ਸੀ। ਇਸ ਦੇ ਨਾਲ ਹੀ ਵੈਸਟਇੰਡੀਜ਼ ਨੇ ਦੂਜੇ ਵਨਡੇ ਵਿੱਚ ਜਿੱਤ ਦਰਜ ਕੀਤੀ। ਹੁਣ ਤੀਜੇ ਵਨਡੇ 'ਚ ਰੋਮਾਂਚਕ ਲੜਾਈ ਦੇਖਣ ਨੂੰ ਮਿਲ ਸਕਦੀ ਹੈ।
ਤੀਜੇ ਵਨਡੇ ‘ਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਵਾਪਸੀ ਤੈਅ
ਪਹਿਲੇ ਵਨਡੇ 'ਚ ਜਿੱਥੇ ਰੋਹਿਤ ਸ਼ਰਮਾ ਨੇ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ। ਉੱਥੇ ਹੀ ਵਿਰਾਟ ਕੋਹਲੀ ਬੱਲੇਬਾਜ਼ੀ ਕਰਨ ਲਈ ਨਹੀਂ ਆਏ ਸਨ। ਇਸ ਤੋਂ ਬਾਅਦ ਰੋਹਿਤ ਅਤੇ ਵਿਰਾਟ ਦੂਜੇ ਵਨਡੇ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ। ਦੂਜੇ ਮੈਚ ਵਿੱਚ ਹਾਰਦਿਕ ਪੰਡਯਾ ਕਪਤਾਨ ਸਨ। ਹੁਣ ਜਦੋਂ ਵਨਡੇ ਸੀਰੀਜ਼ ਬਰਾਬਰੀ 'ਤੇ ਆ ਗਈ ਹੈ, ਅਜਿਹੇ 'ਚ ਤੀਜੇ ਅਤੇ ਆਖਰੀ ਮੈਚ 'ਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਪਲੇਇੰਗ ਇਲੈਵਨ 'ਚ ਵਾਪਸੀ ਯਕੀਨੀ ਹੋ ਗਈ ਹੈ।
ਇਹ ਵੀ ਪੜ੍ਹੋ: World Cup 2023: ਭਾਰਤ-ਪਾਕਿ ਮੈਚ ਦੀ ਬਦਲੀ ਤਰੀਕ, 15 ਅਕਤੂਬਰ ਨੂੰ ਨਹੀਂ ਖੇਡਿਆ ਜਾਵੇਗਾ ਮਹਾਮੁਕਾਬਲਾ
ਸੰਜੂ ਸੈਮਸਨ ਅਤੇ ਅਕਸ਼ਰ ਪਟੇਲ ਦੀ ਹੋਵੇਗੀ ਛੁੱਟੀ
ਦੂਜੇ ਵਨਡੇ ਵਿੱਚ ਸੰਜੂ ਸੈਮਸਨ ਅਤੇ ਅਕਸ਼ਰ ਪਟੇਲ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲੀ ਸੀ। ਸੈਮਸਨ ਤੀਜੇ ਨੰਬਰ 'ਤੇ ਖੇਡੇ ਸਨ। ਜਦਕਿ ਅਕਸ਼ਰ ਪਟੇਲ ਚੌਥੇ ਨੰਬਰ 'ਤੇ ਉਤਰੇ ਸਨ। ਦੋਵੇਂ ਖਿਡਾਰੀ ਫਲੋਪ ਰਹੇ ਸਨ। ਜਿੱਥੇ ਸੈਮਸਨ ਨੇ 9 ਦੌੜਾਂ ਬਣਾਈਆਂ। ਉੱਥੇ ਹੀ ਅਕਸ਼ਰ ਸਿਰਫ ਇਕ ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਹੁਣ ਤੀਜੇ ਵਨਡੇ ਵਿੱਚ ਦੋਹਾਂ ਖਿਡਾਰੀਆਂ ਦੀ ਪਲੇਇੰਗ ਇਲੈਵਨ ‘ਚੋਂ ਛੁੱਟੀ ਹੋਣੀ ਤੈਅ ਹੈ।
ਤੀਜੇ ਵਨਡੇ ‘ਚ ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸੂਰਿਆਕੁਮਾਰ ਯਾਦਵ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਕੇਸ਼ ਕੁਮਾਰ ਅਤੇ ਉਮਰਾਨ ਮਲਿਕ।
ਇਹ ਵੀ ਪੜ੍ਹੋ: Sports Policy: ਕੀ ਹੈ ਪੰਜਾਬ ਦੀ ਨਵੀਂ ਖੇਡ ਨੀਤੀ ? ਦੇਖੋ ਕਿੰਨਾ ਰੱਖਿਆ ਇਨਾਮ ਤੇ ਕੋਚ ਦੀ ਕਿੰਨੀ ਤਨਖਾਹ, ਖੇਡ ਮੰਤਰੀ ਨੇ ਦਿੱਤੀ ਜਾਣਕਾਰੀ